ਨਵਾਂਸ਼ਹਿਰ ''ਚ ਹੈਰਾਨ ਕਰਦੀ ਘਟਨਾ, ਕੁੜੀ ਦਾ ਵਿਆਹ ਦੱਸ ਮਾਰਿਆ ਡਾਕਾ

Tuesday, Oct 13, 2020 - 06:07 PM (IST)

ਨਵਾਂਸ਼ਹਿਰ ''ਚ ਹੈਰਾਨ ਕਰਦੀ ਘਟਨਾ, ਕੁੜੀ ਦਾ ਵਿਆਹ ਦੱਸ ਮਾਰਿਆ ਡਾਕਾ

ਨਵਾਂਸ਼ਹਿਰ (ਜੋਬਨਪ੍ਰੀਤ): ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਗੁੱਜਰਪੁਰ ਵਿਖੇ ਠੱਗੀ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇਕ ਸ਼ਖਸ ਨੇ ਧੀ ਦਾ ਵਿਆਹ ਦੱਸ 2.50 ਲੱਖ ਦਾ ਟੈਂਟ ਬੁੱਕ ਕਰਵਾਇਆ। ਟੈਂਟ ਵਾਲੇ ਨੇ ਨਵਾਂ ਸਾਮਾਨ ਪਹਿਲੀ ਵਾਰ ਭੇਜਿਆ।ਖੁੱਲ੍ਹੇ ਪਲਾਟ 'ਚ ਟੈਂਟ ਉਤਰਵਾਇਆ, ਸਵੇਰੇ ਲਗਾਉਣ ਗਏ ਤਾਂ ਸਾਰਾ ਸਾਮਾਨ ਗਾਇਬ ਸੀ।

ਇਹ ਵੀ ਪੜ੍ਹੋ: ਘੁਬਾਇਆ ਨੇ ਆਪਣੀ ਹੀ ਸਰਕਾਰ ਨੂੰ ਦਿਖਾਈਆਂ ਅੱਖਾਂ, ਕਿਹਾ ਸੁਣਵਾਈ ਨਾ ਹੋਈ ਤਾਂ ਦੇਵੇਗਾ ਧਰਨਾ

ਇਹ ਘਟਨਾ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਗੁੱਜਰਪੁਰ ਦੀ ਹੈ। ਇੱਥੇ ਪਿੰਡ ਲੰਗੜੋਆ ਦੇ ਗੁਰੂਨਾਨਕ ਟੈਂਟ ਹਾਊਸ ਤੋਂ ਨੌਸਰਬਾਜ ਨੇ ਵਿਆਹ ਲਈ ਸਾਮਾਨ ਮੰਗਵਾਇਆ ਅਤੇ ਉਸ ਨੂੰ ਲੈ ਕੇ ਫਰਾਰ ਹੋ ਗਿਆ। ਇਸ ਸੰਬੰਧ 'ਚ ਦੁਕਾਨਦਾਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ। ਟੈਂਟ ਦਾ ਮਾਲਕ ਦੀਪਾ ਕੁਮਾਰ ਨੇ ਦੱਸਿਆ ਕਿ ਕਰੀਬ ਇਕ ਹਫਤਾ ਪਹਿਲਾਂ ਟੈਂਟ ਹਾਊਸ ਉੱਤੇ ਇਕ ਵਿਅਕਤੀ ਆਇਆ ਅਤੇ ਉਸ ਨੇ ਕਿਹਾ ਕਿ ਉਨ੍ਹਾਂ ਦਾ ਧੀ ਦੀ 11 ਅਕਤੂਬਰ ਨੂੰ ਵਿਆਹ ਹੈ।ਇਸ ਦੇ ਚੱਲਦੇ ਉਨ੍ਹਾਂ ਨੇ ਗੱਲ ਫਾਈਨਲ ਕੀਤੀ ਅਤੇ 7 ਹਜ਼ਾਰ ਰੁਪਏ 'ਚ ਬੁਕਿੰਗ ਕਰ ਲਈ।

ਇਹ ਵੀ ਪੜ੍ਹੋ: ਐੱਸ.ਜੀ.ਪੀ. ਸੀ. ਚੋਣਾਂ ਨੂੰ ਲੈ ਕੇ 'ਆਪ' ਵਿਧਾਇਕਾ ਬਲਜਿੰਦਰ ਕੌਰ ਦਾ ਵੱਡਾ ਬਿਆਨ

ਉਨ੍ਹਾਂ ਨੇ ਵਿਅਕਤੀ ਦੇ ਦੱਸੇ ਸਥਾਨ 'ਤੇ ਨਵਾਂ ਖਰੀਦਿਆ ਹੋਇਆ ਟੈਂਟ ਦਾ ਸਾਮਾਨ ਭੇਜ ਦਿੱਤਾ। ਜਦੋਂ 11 ਅਕਤੂਬਰ ਨੂੰ ਸਵੇਰੇ ਵਿਆਹ ਦੇ ਉਕਤ ਸਥਾਨ ਉਤੇ ਵੇਟਰ ਮੌਕੇ ਉੱਤੇ ਪੁੱਜੇ ਤਾਂ ਉੱਥੇ ਨਾ ਹੀ ਟੈਂਟ ਦਾ ਸਾਮਾਨ ਸੀ ਅਤੇ ਨਾ ਹੀ ਨੌਸ਼ਰਬਾਜ ਜਿਨ੍ਹਾਂ ਨੇ ਟੇਂਟ ਦਾ ਸਾਮਾਨ ਮੰਗਵਾਇਆ ਸੀ। ਜਦੋਂ ਟੈਂਟ ਦੇ ਮਾਲਕ ਨੇ ਗੁਆਂਢੀਆਂ ਤੋਂ ਪੁੱਛ ਪੜਤਾਲ ਕੀਤੀ ਤਾਂ ਪਤਾ ਚੱਲਿਆ ਕਿ ਇੱਥੇ ਤਾਂ ਕੋਈ ਵਿਆਹ ਸਮਾਰੋਹ ਹੀ ਨਹੀਂ ਹੈ ਅਤੇ ਨਾ ਹੀ ਇਸ ਨਾਮ ਦਾ ਕੋਈ ਵਿਅਕਤੀ ਇਸ ਇਲਾਕੇ 'ਚ ਰਹਿੰਦਾ ਹੈ।ਟੈਂਟ ਦੀ ਕੀਮਤ ਕਰੀਬ ਢਾਈ/ ਤਿੰਨ ਲੱਖ ਰੁਪਏ ਦੱਸੀ ਜਾ ਰਹੀ ਹੈ ,ਉਨ੍ਹਾਂ ਨੇ ਪੁਲਸ ਨੂੰ ਸ਼ਿਕਾਇਤ ਕੀਤੀ ਹੈ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਫਿਰੋਜ਼ਪੁਰ ਦੀ ਕੁੜੀ ਦੀ ਕੈਨੇਡਾ 'ਚ ਵਾਪਰੇ ਸੜਕ ਹਾਦਸੇ ਦੌਰਾਨ ਮੌਤ


author

Shyna

Content Editor

Related News