ਨਵਾਂਸ਼ਹਿਰ 'ਚ ਡਿੱਗਿਆ ਕੋਰੋਨਾ ਬੰਬ, ਇਕ ਹੀ ਦਿਨ 'ਚ ਆਏ 27 ਨਵੇਂ ਮਾਮਲੇ
Saturday, Jul 11, 2020 - 10:52 PM (IST)
ਨਵਾਂਸ਼ਹਿਰ,(ਜੋਬਨਪ੍ਰੀਤ/ਤ੍ਰਿਪਾਠੀ) - ਨਵਾਂਸ਼ਹਿਰ ਦੇ ਕੋਠੀ ਰੋਡ ਬਾਜ਼ਾਰ ਵਿਖੇ ਕਰਿਆਨਾ ਦੁਕਾਨ ਚਲਾਉਣ ਵਾਲੇ ਪਿਤਾ-ਪੁੱਤਰ ਅਤੇ ਰਾਹੋਂ ਦੇ ਇਕ ਦੰਪਤੀ ਸਣੇ ਸਣੇ 27 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਨਵਾਂਸ਼ਹਿਰ ਵਿਖੇ ਕੋਵਿਡ-19 ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ। ਪ੍ਰਸ਼ਾਸਨ ਵੱਲੋਂ ਅਹਿਤਿਆਤ ਦੇ ਤੌਰ 'ਤੇ ਅੱਜ ਕੋਠੀ ਰੋਡ ਦੀ ਮਾਰਕੀਟ ਨੂੰ ਬੰਦ ਕਰਵਾ ਦਿੱਤੀ ਗਿਆ ਹੈ।
ਜ਼ਿਲੇ 'ਚ ਰੋਪੜ ਦੇ ਵਿਅਕਤੀ ਸਣੇ ਪਾਜ਼ੇਟਿਵ ਆਏ ਨਵੇਂ ਕੇਸਾਂ ਉਪਰੰਤ ਜ਼ਿਲੇ 'ਚ ਐਕਟਿਵ ਮਰੀਜ਼ਾਂ ਦੀ ਗਿਣਤੀ 76 ਹੋ ਗਈ ਹੈ। ਜਾਣਕਾਰੀ ਦਿੰਦੇ ਹੋਏ ਡਾ.ਜਗਦੀਪ ਨੇ ਦੱਸਿਆ ਕਿ ਨਵਾਂਸ਼ਹਿਰ ਦੇ ਕੋਠੀ ਰੋਡ 'ਤੇ ਕਰਿਆਨਾ ਦੀ ਦੁਕਾਨ ਕਰਨ ਵਾਲੇ ਪਿਤਾ-ਪੁੱਤਰ ਜਿਨ੍ਹਾਂ ਦੀ ਉਮਰ ਕ੍ਰਮਵਾਰ 84 ਅਤੇ 54 ਸਾਲ ਹੈ, ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸੇ ਤਰ੍ਹਾਂ ਰਾਹੋਂ ਦੇ ਪਾਜ਼ੇਟਿਵ ਪਾਏ ਗਏ ਕੈਮਿਸਟ ਦੀ ਦੁਕਾਨ 'ਤੇ ਕੰਮ ਕਰਨ ਵਾਲਾ 42 ਸਾਲ ਦਾ ਮੁਲਾਜ਼ਮ ਅਤੇ ਉਸਦੀ 37 ਸਾਲਾ ਪਤਨੀ ਵੀ ਉਪਰੋਕਤ ਸੰਪਰਕ ਦੇ ਚਲਦੇ ਪਾਜ਼ੇਟਿਵ ਪਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਰੋਪੜ ਵਾਸੀ 55 ਸਾਲਾ ਵਿਅਕਤੀ ਜੋ ਕਿ ਬਲਾਚੌਰ ਵਿਖੇ ਨੌਕਰੀ ਕਰਦਾ ਹੈ, ਦੀ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸੇ ਤਰ੍ਹਾਂ ਪਿੰਡ ਸ਼ੇਖੋਮਜਾਰਾ ਵਾਸੀ ਇਕ ਵਿਅਕਤੀ ਵੀ ਪਾਜ਼ੇਟਿਵ ਪਾਇਆ ਗਿਆ ਹੈ। ਇਸ ਤੋਂ ਇਲਾਵਾ ਦੇਰ ਰਾਤ ਮਿਲੀ ਜਾਣਕਾਰੀ ਅਨੁਸਾਰ 21 ਵਿਅਕਤੀ ਜੋ ਰਾਹੋਂ ਨਾਲ ਸਬੰਧਤ ਹਨ ਅਤੇ ਪਹਿਲੇ ਪਾਜ਼ੇਟਿਵ ਪਾਏ ਗਏ ਵਿਅਕਤੀ ਦੇ ਸੰਪਰਕ 'ਚ ਹਨ ਪਾਜ਼ੇਟਿਵ ਪਾਏ ਗਏ ਹਨ। ਉਨ੍ਹਾਂ 'ਚੋਂ ਇਕ ਵਿਆਕਤੀ ਨਵਾਂਸ਼ਹਿਰ ਦੀ ਬੀ. ਡੀ.ਸੀ. ਕਾਲੋਨੀ ਅਤੇ ਇਕ ਬਹਾਦਰਪੁਰ ਪਿੰਡ ਦਾ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਉਪਰੋਕਤ ਸਾਰੇ ਵਿਅਕਤੀਆਂ ਦੇ ਸੰਪਰਕਾਂ ਦੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ ਤਾਂ ਜੋ ਸੈਂਪਲਿੰਗ ਕੀਤੀ ਜਾ ਸਕੇ। ਡਾ.ਜਗਦੀਪ ਨੇ ਦੱਸਿਆ ਕਿ ਹੁਣ ਤਕ ਜ਼ਿਲੇ 'ਚ ਕੁੱਲ 12,431 ਲੋਕਾਂ ਦੀ ਸੈਂਪਲਿੰਗ ਕੀਤੀ ਗਈ ਹੈ, ਜਿਸ 'ਚੋਂ 11,812 ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ, ਜਦਕਿ 391 ਦੀ ਰਿਪੋਰਟ ਅਵੇਟਿਡ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਨਾਲ ਸਬੰਧਤ ਹੁਣ ਤਕ ਕੁੱਲ 139 ਸਿਹਤਯਾਬ ਹੋ ਕੇ ਘਰਾਂ ਨੂੰ ਭੇਜੇ ਦਾ ਚੁੱਕੇ ਹਨ, 76 ਮਾਮਲੇ ਐਕਟਿਵ ਹਨ, ਜਦਕਿ 1 ਦੀ ਮੌਤ ਹੋ ਚੁੱਕੀ ਹੈ।