ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਨਵਜੋਤ ਸਿੱਧੂ ਦੀ ਵੱਡੀ ਰੈਲੀ, ਆਖ ਦਿੱਤੀਆਂ ਵੱਡੀਆਂ ਗੱਲਾਂ (ਵੀਡੀਓ)

Tuesday, Jan 09, 2024 - 06:26 PM (IST)

ਪੰਜਾਬ ਕਾਂਗਰਸ ਦੇ ਕਲੇਸ਼ ਦਰਮਿਆਨ ਨਵਜੋਤ ਸਿੱਧੂ ਦੀ ਵੱਡੀ ਰੈਲੀ, ਆਖ ਦਿੱਤੀਆਂ ਵੱਡੀਆਂ ਗੱਲਾਂ (ਵੀਡੀਓ)

ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਆਪਸੀ ਕਾਟੋ-ਕਲੇਸ਼ ਦੌਰਾਨ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਵੀ ਐਂਟਰੀ ਮਾਰ ਲਈ। ਉਨ੍ਹਾਂ ਨੇ ਕਿਹਾ ਕਿ ਪੰਜਾਬ 'ਚ ਅੱਜ ਵੀ ਭ੍ਰਿਸ਼ਟਾਚਾਰ ਚੱਲ ਰਿਹਾ ਹੈ। ਨਵਜੋਤ ਸਿੱਧ ਨੇ ਕਿਹਾ ਕਿ ਲੋਕਾਂ ਨੇ ਕੈਪਟਨ ਨੂੰ ਜਿਤਾਇਆ ਤਾਂ ਉਨ੍ਹਾਂ ਨੇ ਕੇਂਦਰ ਦੀ ਮੋਦੀ ਸਰਕਾਰ ਨਾਲ ਹੱਥ ਮਿਲਾ ਲਿਆ। ਉਨ੍ਹਾਂ ਨੇ ਕੇਂਦਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਨਵਜੋਤ ਸਿੱਧੂ ਰਾਜਾਂ ਦੇ ਸੰਘੀ ਢਾਂਚੇ ਦਾ ਰਖਵਾਲਾ ਬਣੇਗਾ।

ਇਹ ਵੀ ਪੜ੍ਹੋ : ਹਾਈਕੋਰਟ ਨੇ ਟੌਹੜਾ ਦੇ ਜਵਾਈ ਨੂੰ ਸੁਰੱਖਿਆ ਮੁਲਾਜ਼ਮ ਦੇਣ ਤੋਂ ਕੀਤਾ ਇਨਕਾਰ, ਪੜ੍ਹੋ ਪੂਰੀ ਖ਼ਬਰ

ਉਨ੍ਹਾਂ ਕਿਹਾ ਕਿ ਕੋਈ ਵੀ ਕਾਂਗਰਸੀ ਜਿਹੜਾ ਦੂਜੀ ਪਾਰਟੀ ਦੀ ਬੋਲੀ ਬੋਲੇਗਾ, ਉਹ ਜ਼ਲੀਲ ਵੀ ਹੋਵੇਗਾ। ਉਨ੍ਹਾਂ ਨੇ ਨੌਜਵਾਨਾਂ ਨੂੰ ਇਸ ਭ੍ਰਿਸ਼ਟਾਚਾਰੀ ਸਿਸਟਮ ਦੇ ਖ਼ਿਲਾਫ਼ ਲੜਾਈ ਲੜਨ ਦੀ ਗੱਲ ਕਹੀ। ਸਿੱਧੂ ਨੇ ਕਿਹਾ ਕਿ ਲੋਕਾਂ ਨੂੰ ਘਰ-ਘਰ ਜਾ ਕੇ ਕਹੋ ਕਿ ਕਾਂਗਰਸ 'ਚ ਈਮਾਨਦਾਰ ਅਤੇ ਵਧੀਆ ਲੀਡਰ ਹਨ, ਜਿਨ੍ਹਾਂ ਨੇ ਆਪਣਾ ਈਮਾਨ ਨਹੀਂ ਵੇਚਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੂੰ ਬਦਲਣਾ ਪਵੇਗਾ, ਨਹੀਂ ਤਾਂ ਲੋਕ ਬਦਲ ਦੇਣਗੇ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੇ ਸਵਾਲ 'ਤੇ ਰੰਧਾਵਾ ਨੇ ਵੱਟਿਆ ਪਾਸਾ-'ਮੈਨੂੰ ਸਿੱਧੂ ਬਾਰੇ ਨਾ ਪੁੱਛਿਆ ਕਰੋ' (ਵੀਡੀਓ)

ਪੰਜਾਬ 'ਚ ਆਮ ਆਦਮੀ ਭੈਅ ਦਾ ਸ਼ਿਕਾਰ ਹੈ ਅਤੇ ਗੁੰਡੇ-ਬਦਮਾਸ਼ ਖੁੱਲ੍ਹੇ ਘੁੰਮਦੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਰੇਸ ਜਿਤਾਉਣ ਵਾਲੇ ਘੋੜਿਆਂ ਦੀ ਕਦਰ ਨਹੀਂ ਹੋਵੇਗੀ ਤਾਂ ਫਿਰ ਕਾਂਗਰਸ ਨਹੀਂ ਉੱਠ ਸਕਦੀ। ਪਾਰਟੀ ਨੂੰ ਹਊਮੇ ਸੁੱਟਣਾ ਪਵੇਗਾ, ਪਰਿਵਾਰ ਦਾ ਭਾਅ ਡਿਗਾਉਣਾ ਪਵੇਗਾ। ਜੇਕਰ ਤੁਸੀਂ ਆਪਣੀ ਪੁਰਾਣੀ ਹੋਂਦ ਨੂੰ ਭੁੱਲ ਕੇ ਨਵੀਂ ਪਛਾਣ ਦੀ ਖੋਜ 'ਚ ਨਿਕਲੋਗੇ ਤਾਂ ਮੰਜ਼ਿਲ ਆਪੇ ਤੁਹਾਨੂੰ ਪਾ ਲਵੇਗੀ। ਉਨ੍ਹਾਂ ਕਿਹਾ ਕਿ ਦੁਸ਼ਮਣ ਨਹੀਂ, ਸਗੋਂ ਦੁਸ਼ਮਣੀ ਮਾਰਨੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News