ਸੋਨੀਆ ਗਾਂਧੀ ਨਾਲ ਨਹੀਂ ਹੋ ਸਕੀ ਮੁਲਾਕਾਤ, ਪਟਿਆਲਾ ਪਰਤੇ ਨਵਜੋਤ ਸਿੰਘ ਸਿੱਧੂ
Saturday, Jul 03, 2021 - 10:12 AM (IST)
ਜਲੰਧਰ (ਧਵਨ)- ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਦਿੱਲੀ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਨਹੀਂ ਹੋ ਸਕੀ। ਸਿੱਧੂ ਪਿਛਲੇ 3 ਦਿਨਾਂ ਤੋਂ ਦਿੱਲੀ ਵਿਚ ਸਨ ਅਤੇ ਉਹ ਪ੍ਰਿਯੰਕਾ ਅਤੇ ਰਾਹੁਲ ਨੂੰ ਮਿਲੇ ਸਨ। ਉਹ ਸੋਨੀਆ ਨਾਲ ਮੁਲਾਕਾਤ ਲਈ ਇਕ ਹੋਰ ਦਿਨ ਲਈ ਦਿੱਲੀ ਵਿਚ ਠਹਿਰੇ ਹੋਏ ਸਨ। ਕਾਂਗਰਸੀ ਸੂਤਰਾਂ ਅਨੁਸਾਰ ਸੋਨੀਆ ਨਾਲ ਮੁਲਾਕਾਤ ਨਾ ਹੋਣ ਕਾਰਨ ਉਹ ਦਿੱਲੀ ਤੋਂ ਵਾਪਸ ਪਟਿਆਲਾ ਪਹੁੰਚ ਗਏ ਹਨ।
ਇਹ ਵੀ ਪੜ੍ਹੋ: ਮਰਹੂਮ ਲਾਲਾ ਜਗਤ ਨਾਰਾਇਣ ਜੀ ਦੇ ਨਾਂ ’ਤੇ ਹੋਵੇਗਾ ਜਲੰਧਰ ਜ਼ਿਲ੍ਹੇ ਦਾ ਇਹ ਸਰਕਾਰੀ ਸਕੂਲ
ਵਰਣਨਯੋਗ ਹੈ ਕਿ ਸੋਨੀਆ ਦਾ ਝੁਕਾਅ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਮੰਨਿਆ ਜਾਂਦਾ ਹੈ। ਸਿੱਧੂ ਦੀਆਂ ਪ੍ਰਿਯੰਕਾ ਨਾਲ ਨਜ਼ਦੀਕੀਆਂ ਹਨ। ਸਿੱਧੂ ਨੇ ਫਿਰ ਬਿਜਲੀ ਸੰਕਟ ’ਤੇ ਜਿਸ ਤਰ੍ਹਾਂ ਕੈਪਟਨ ਸਰਕਾਰ ਉੱਪਰ ਹਮਲਾ ਬੋਲਿਆ ਹੈ, ਉਸ ਤੋਂ ਕਾਂਗਰਸ ਹਾਈਕਮਾਨ ਦੇ ਕਈ ਨੇਤਾ ਖੁਸ਼ ਨਹੀਂ ਹਨ, ਜੋ ਇਸ ਮਾਮਲੇ ਨੂੰ ਹੱਲ ਕਰਨ ’ਚ ਲੱਗੇ ਹੋਏ ਸਨ। ਦੱਸਿਆ ਜਾਂਦਾ ਹੈ ਕਿ ਕੈਪਟਨ ਧੜ੍ਹੇ ਨੇ ਵੀ ਸਿੱਧੂ ਦੀ ਮੁੜ ਸਰਕਾਰ ਖ਼ਿਲਾਫ਼ ਬਿਆਨਬਾਜ਼ੀ ਦਾ ਮਾਮਲਾ ਕੇਂਦਰੀ ਲੀਡਰਸ਼ਿਪ ਦੇ ਧਿਆਨ ਵਿਚ ਲਿਆ ਦਿੱਤਾ ਹੈ। ਫਿਲਹਾਲ ਬੇਯਕੀਨੀ ਭਰੇ ਮਾਹੌਲ ਵਿਚ ਕਾਂਗਰਸੀ ਨੇਤਾ ਖੁੱਲ੍ਹ ਕੇ ਦੱਸਣ ਦੀ ਹਾਲਤ ਵਿਚ ਨਹੀਂ ਹਨ।
ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਇੰਪਰੂਵਮੈਂਟ ਟਰੱਸਟ ਦੀ ਬਿਲਡਿੰਗ ਸੀਲ ਕਰਨ ਦੇ ਆਦੇਸ਼