ਨਵਜੋਤ ਸਿੱਧੂ ਦਾ ਮਜੀਠੀਆ ’ਤੇ ਸ਼ਬਦੀ ਹਮਲਾ, ਕਿਹਾ-ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ

Sunday, Dec 26, 2021 - 02:37 PM (IST)

ਨਵਜੋਤ ਸਿੱਧੂ ਦਾ ਮਜੀਠੀਆ ’ਤੇ ਸ਼ਬਦੀ ਹਮਲਾ, ਕਿਹਾ-ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਗ੍ਰਿਫ਼ਤਾਰੀ ਨਹੀਂ ਹੁੰਦੀ

ਬਟਾਲਾ (ਵੈੱਬ ਡੈਸਕ)— ਬਟਾਲਾ ਵਿਖੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅਸ਼ਵਨੀ ਸੇਖੜੀ ਦੇ ਹੱਕ ’ਚ ਰੈਲੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਸੰਬੋਧਨ ਕਰਦੇ ਹੋਏ ਬਿਕਰਮ ਸਿੰਘ ਮਜੀਠੀਆ ’ਤੇ ਤਿੱਖੇ ਤੰਜ ਕੱਸੇ। ਉਨ੍ਹਾਂ ਦਹਾੜਦਿਆਂ ਕਿਹਾ ਕਿ ਮੈਂ ਉਦੋਂ ਤੱਕ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਮਜੀਠੀਆ ਦੀ ਗਿ੍ਰਫ਼ਤਾਰੀ ਨਹੀਂ ਹੋ ਜਾਂਦੀ। ਸਿੱਧੂ ਨੇ ਕਿਹਾ ਕਿ ਆਖ਼ਿਰ ਹੁਣ ਮਜੀਠੀਆ ਕਿੱਥੇ ਚਲੇ ਗਏ ਹਨ। ਪੁਲਸ ਤੋਂ ਡਰ ਕੇ ਮਜੀਠੀਆ ਲੁਕ ਰਹੇ ਹਨ। ਸਿਰਫ਼ ਐੱਫ. ਆਈ. ਆਰ. ਨਾਲ ਕੁਝ ਨਹੀਂ ਬਣਨ ਵਾਲਾ ਅਤੇ ਉਦੋਂ ਤੱਕ ਮੈਂ ਚੁੱਪ ਨਹੀਂ ਬੈਠਾਂਗਾ ਜਦੋਂ ਤੱਕ ਮਜੀਠੀਆ ਦੀ ਗਿ੍ਰਫ਼ਤਾਰੀ ਨਹੀਂ ਹੋ ਜਾਂਦੀ। ਉਨ੍ਹਾਂ ਕਿਹਾ ਕਿ ਹੁਣ ਪੁਲਸ ਨੇ ਕਰਾਰ ਕੀਤਾ ਤਾਂ ਮਜੀਠੀਆ ਫਰਾਰ ਹੋ ਗਿਆ। ਜੇਕਰ ਦਮ ਹੈ ਤਾਂ ਮਜੀਠੀਆ ਖੜ੍ਹਾ ਹੋਵੇ ਹੁਣ। ਉਨ੍ਹਾਂ ਕਿਹਾ ਕਿ ਐੱਫ. ਆਈ. ਆਰ. ਤਾਂ ਬੇਅਦਬੀ ਦੇ ਮੁੱਦੇ ’ਤੇ ਵੀ ਹੋਈ ਸੀ, ਇਹੋ ਜਿਹੀਆਂ ਫਾਰਮੈਲਿਟੀਆਂ ਨਾ ਕੀਤੀਆਂ ਜਾਣ। ਆਪਣੀ ਹੀ ਸਰਕਾਰ ’ਤੇ ਤੰਜ ਕੱਸਦੇ ਹੋਏ ਸਿੱਧੂ ਨੇ ਕਿਹਾ ਕਿ ਇਨ੍ਹਾਂ ਦੇ ਨਾਲ 5 ਸਾਲਾਂ ਤੱਕ ਮੈਂ ਹੀ ਲੜਿਆ ਹੈ। ਉਨ੍ਹਾਂ ਕਿਹਾ ਕਿ 6 ਸਾਲ ਤੱਕ ਕਦੇ ਕਿਸੇ ਨੂੰ ਡੀ. ਜੀ. ਪੀ. ਲਾਇਆ ਤਾਂ ਕਦੇ ਕਿਸੇ ਨੂੰ ਇਹ ਹੁਣ ਕਦੋਂ ਤੱਕ ਚੱਲੇਗਾ, ਇਹ ਸਭ ਹੁਣ ਨਹੀਂ ਚੱਲਣ ਵਾਲਾ। ਸਿੱਧੂ ਨੇ ਕਿਹਾ ਕਿ ਇਹ ਓਹੀ ਲੋਕ ਸਨ, ਜੋ ਪਿੰਦੀ, ਸੱਤਾ ਅਤੇ ਅਮਰਿੰਦਰ ਦੇ ਨਾਲ ਸੌਂਦੇ ਰਹੇ ਸਨ।  

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਪੂਰਥਲਾ ਦੇ ਨਿਜ਼ਾਮਪੁਰ ਦੀ ਘਟਨਾ ਦੇ ਮਾਮਲੇ ’ਚ ਗੁਰਦੁਆਰਾ ਸਾਹਿਬ ਦਾ ਗ੍ਰੰਥੀ ਗ੍ਰਿਫ਼ਤਾਰ

PunjabKesari

ਪੰਜਾਬ ਮਾਡਲ ਦੀ ਗੱਲ ਕਰਦੇ ਹੋਏ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਹਿਲਾਂ ਬਟਾਲਾ ’ਚ 5 ਹਜ਼ਾਰ ਟੂਲਸ ਦੀ ਇੰਡਸਟਰੀ ਸੀ ਜੋਕਿ ਸਾਰੀ ਮਰ ਗਈ। ਸਿੱਧੂ ਵਚਨ ਦਿੰਦਾ ਹੈ ਕਿ ਬਟਾਲਾ ਦੀ ਇੰਡਸਟਰੀ ਨੂੰ ਵਾਪਸ ਲੈ ਕੇ ਆਵੇਗਾ ਅਤੇ ਪੰਜਾਬ ਮਾਡਲ ਅਧੀਨ ਸਾਰੀ ਇੰਡਸਟਰੀ ਸਭ ਤੋਂ ਸਸਤੀ ਬਿਜਲੀ ਖ਼ਰੀਦ ਸਕੇਗੀ। ਉਨ੍ਹਾਂ ਕਿਹਾ ਕਿ ਪੰਜਾਬ ਮਾਡਲ ਗੱਲਾਂ ਕਰਨ ਨਾਲ ਨਹੀਂ ਪਾਲਿਸੀ ਦੇ ਨਾਲ ਲਾਗੂ ਕੀਤਾ ਜਾਵੇਗਾ। ਇਸ ਵਾਰ ਪੰਜਾਬ ਸਰਕਾਰ ਦਾਲਾਂ ਅਤੇ ਤੇਲ ’ਤੇ ਐੱਮ. ਐੱਸ. ਪੀ. ਦੇਵੇਗੀ। ਇਸ ਵਾਰ ਜਾਂ ਤਾਂ ਸਿੱਧੂ ਰਹੇਗਾ ਜਾਂ ਫਿਰ ਰੇਤ ਮਾਫ਼ੀਆ ਅਤੇ ਜਾਂ ਸ਼ਰਾਬ ਮਾਫ਼ੀਆ ਰਹੇਗਾ। 

ਸਿੱਧੂ ਨੇ ਕਿਹਾ ਕਿ ਬਟਾਲਾ ’ਚ ਕੋਈ ਵੀ ਪੈਰਾਸ਼ੂਟ ਉਮੀਦਵਾਰ ਨਹੀਂ ਆਉਣ ਦੇਵਾਂਗੇ। ਇਥੇ ਦੂਜੇ ਹਲਕੇ ਤੋਂ ਕੋਈ ਉਮੀਦਵਾਰ ਨਹੀਂ ਆਵੇਗਾ ਅਤੇ ਜਿੱਥੋਂ ਭੱਜ ਕੇ ਆਵੋਗੇ, ਉਸ ਹਲਕੇ ਨੂੰ ਕੌਣ ਬਚਾਵੇਗਾ। ਪੰਜਾਬ ਮਾਡਲ ਨਾ ਤਾਂ ਕਿਸਾਨੀ ਨੂੰ ਆਪਣੀ ਪੱਗ ਸੁੱਟਣ ਦੇਵੇਗਾ ਅਤੇ ਨਾ ਹੀ ਨੌਜਵਾਨਾਂ ਨੂੰ ਬਾਹਰ ਜਾਣ ਦੇਵੇਗਾ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਦਾ ਖਜਾਨਾ ਭਰਨਾ ਹੈ ਤਾਂ ਇਸ ਵਾਰ ਵੋਟ ਚੋਰਾਂ ਨੂੰ ਨਾ ਪਾਈ ਜਾਵੇ। ਪੰਜਾਬ ਮਾਡਲ ਅੰਮ੍ਰਿਤਸਰ, ਬਟਾਲਾ, ਅਮਲੋਹ ’ਚ ਇੰਡਸਟਰੀ ਵਾਪਸ ਲੈ ਕੇ ਆਵੇਗਾ ਅਤੇ 5 ਹਜ਼ਾਰ ਮਿੱਲਾਂ ਵਾਪਸ ਆਉਣਗੀਆਂ। ਉਨ੍ਹਾਂ ਕਿਹਾ ਕਿ ਮੈਂ ਕੋਈ ਵੀ ਝੂਠੀਆਂ ਗੱਲਾਂ ਨਹੀਂ ਕਰਦਾ ਹਾਂ ਅਤੇ ਪੰਜਾਬ ਦੇ ਲੋਕਾਂ ਨੂੰ ਕੋਈ ਧੋਖਾ ਨਹੀਂ ਦੇਵਾਂਗਾ।  ਉਥੇ ਹੀ ਸੁਖਬੀਰ ਸਿੰਘ ਬਾਦਲ ਨੂੰ ਗੱਪੀ ਦੱਸਦੇ ਹੋਏ ਸਿੱਧੂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦੇ ਬਾਪੂ ਕੌਣ ਹਨ। ਸੁਖਬੀਰ, ਬਾਦਲ ਸਾਬ੍ਹ ਨੂੰ ਕਹਿੰਦਾ ਹੈ ਮੇਰੇ ਪਿਤਾ ਸਮਾਨ।   

ਇਹ ਵੀ ਪੜ੍ਹੋ: ਰੰਧਾਵਾ ਦਾ ਕੇਜਰੀਵਾਲ ’ਤੇ ਵੱਡਾ ਹਮਲਾ, ਕਿਹਾ-ਤੁਸੀਂ ਕਦੋਂ ਤੋਂ ਡਰੱਗ ਦੇ ਦੋਸ਼ੀ ਨੂੰ ‘ਜੀ-ਜੀ’ ਕਹਿਣਾ ਸ਼ੁਰੂ ਕੀਤੈ

PunjabKesari

ਕੇਜਰੀਵਾਲ ਨੂੰ ਦਿੱਤੀ ਚੁਣੌਤੀ, ਜਿੱਥੇ ਮਰਜ਼ੀ ਆ ਜਾਵੇ ਬਹਿਸ ’ਚ ਹਾਰ ਗਿਆ ਤਾਂ ਛੱਡਾਂਗਾ ਰਾਜਨੀਤੀ 
ਉਥੇ ਹੀ ਨਵਜੋਤ ਸਿੰਘ ਸਿੱਧੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਸ਼ਬਦੀ ਹਮਲੇ ਕਰਦੇ ਹੋਏ ਚੁਣੌਤੀ ਦਿੰਦਿਆਂ ਕਿਹਾ ਕਿ ਕੇਜਰੀਵਾਲ ਜਿੱਥੇ ਮਰਜ਼ੀ ਆ ਜਾਵੇ, ਜੇਕਰ ਸਿੱਧੂ ਬਹਿਸ ’ਚ ਹਾਰ ਗਿਆ ਤਾਂ ਉਹ ਰਾਜਨੀਤੀ ਛੱਡ ਦੇਵੇਗਾ। ਉਨ੍ਹਾਂ ਲੋਕਾਂ ਕੇਜਰੀਵਾਲ ਦੇ ਭਰਮਾਂ ’ਚ ਨਾ ਆਉਣ ਦੀ ਅਪੀਲ ਕੀਤੀ। ਦਿੱਲੀ ’ਚ ਕੇਜਰੀਵਾਲ ਨੇ ਲੋਕਾਂ ਲਈ ਕੁਝ ਨਹੀਂ ਕੀਤਾ। ਦਿੱਲੀ ’ਚ ਕੇਜਰੀਵਾਲ ਕਹਿੰਦਾ ਸੀ ਕਿ 8 ਲੱਖ ਨੌਕਰੀ ਦੇਵਾਂਗੇ ਪਰ 440 ਦਿੱਤੀ। ਉਨ੍ਹਾਂ ਕਿਹਾ ਕਿ ਦਿੱਲੀ ’ਚ ਕਰੀਬ 22 ਹਜ਼ਾਰ ਅਧਿਆਪਕ ਧੱਕੇ ਖਾ ਰਹੇ ਹਨ। 15-15 ਦਿਨਾਂ ਦੇ ਕੰਟਰੈਕਟ ਕਰਦਾ ਹੈ, ਉਨ੍ਹਾਂ ਦੇ ਨਾਲ। ਕੇਜਰੀਵਾਲ ਦੱਸੇ ਕਿ ਇਸ ਦਾ ਐੱਸ. ਵਾਈ. ਐੱਲ. ’ਤੇ ਕੀ ਸਟੈਂਡ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸਿੱਧੂ ਵਿਧਾਨ ਸਭਾ ’ਚ ਮਜੀਠੀਆ ਨਾਲ ਲੜਦਾ ਹੁੰਦਾ ਸੀ ਤਾਂ ਕੇਜਰੀਵਾਲ ਗੋਢੇ ਲਗਾ ਕੇ ਮਜੀਠੀਆ ਨੂੰ ਕਹਿੰਦਾ ਹੁੰਦਾ ਸੀ ਕਿ ‘ਆਈ ਐਮ ਸੌਰੀ’। ਮਜੀਠੀਆ ਤੋਂ ਮੁਆਫ਼ੀਆਂ ਮੰਗਦਾ ਹੁੰਦਾ ਸੀ ਤਾਂ ਹੁਣ ਕੇਜਰੀਵਾਲ ਕਿਹੜੀ ਜ਼ਮੀਰ ਨਾਲ ਆ ਕੇ ਇਥੇ ਵੋਟਾਂ ਮੰਗੇਗਾ। 

ਇਹ ਵੀ ਪੜ੍ਹੋ: ਅੰਮ੍ਰਿਤਸਰ ’ਚ ਅਰਵਿੰਦ ਕੇਜਰੀਵਾਲ ਦਾ ਵਕੀਲਾਂ ਨਾਲ ਸੰਵਾਦ, ਦਿੱਤੀਆਂ ਦੋ ਵੱਡੀਆਂ ਗਾਰੰਟੀਆਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News