ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਕੀ ਨੇ ਮਾਇਨੇ? ਜਾਣੋ ਕੀ ਹੋਣਗੀਆਂ ਚੁਣੌਤੀਆਂ

Monday, Jul 19, 2021 - 05:48 PM (IST)

ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਦੇ ਕੀ ਨੇ ਮਾਇਨੇ? ਜਾਣੋ ਕੀ ਹੋਣਗੀਆਂ ਚੁਣੌਤੀਆਂ

ਜਲੰਧਰ— ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੱਲ੍ਹ ਯਾਨੀ ਐਤਵਾਰ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ ਗਿਆ। ਸਿੱਧੂ ਦੇ ਪ੍ਰਧਾਨ ਬਣਨ ਨਾਲ ਜਿੱਥੇ ਨਵਜੋਤ ਸਿੰਘ ਸਿੱਧੂ ਦੇ ਸਮਰਥਕ ਖ਼ੁਸ਼ ਨਜ਼ਰ ਆ ਰਹੇ ਹਨ, ਉਥੇ ਹੀ ਕੈਪਟਨ ਅਮਰਿੰਦਰ ਸਿੰਘ ਸਣੇ ਉਨ੍ਹਾਂ ਦੇ ਸਮਰਥਕ ਨਾਖ਼ੁਸ਼ ਦਿੱਸ ਰਹੇ ਹਨ। ਸੂਬਾ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨਵਜੋਤ ਸਿੰਘ ਸਿੱਧੂ ਨੂੰ ਸੂਬੇ ਦਾ ਪ੍ਰਧਾਨ ਨਿਯੁਕਤ ਕਰਨ ਦੇ ਆਖ਼ਿਰ ਕੀ ਮਾਇਨੇ ਹੋ ਸਕਦੇ ਹਨ ਅਤੇ ਸਿੱਧੂ ਦੇ ਸਾਹਮਣੇ ਨਵੀਂ ਭੂਮਿਕਾ ’ਚ ਕੀ-ਕੀ ਚੁਣੌਤੀਆਂ ਹੋਣਗੀਆਂ ਇਹ ਗੱਲਾਂ ਕਾਫ਼ੀ ਮਾਇਨੇ ਰੱਖਦੀਆਂ ਹਨ।  

ਇਹ ਵੀ ਪੜ੍ਹੋ: ਬੱਸਾਂ ਜ਼ਰੀਏ ਮਨੀਕਰਨ ਸਾਹਿਬ, ਪਾਉਂਟਾ ਸਾਹਿਬ, ਜਵਾਲਾਜੀ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ

ਨਵਜੋਤ ਸਿੱਧੂ ਨੂੰ ਕਾਂਗਰਸ ਪੰਜਾਬ ’ਚ ਭਵਿੱਖ ਕਿਉਂ ਸਮਝ ਰਹੀ 
ਪ੍ਰਧਾਨ ਦੀ ਨਿਯੁਕਤੀ ਨੂੰ ਲੈ ਕੇ ਇਹ ਗੱਲ ਵੀ ਕਾਫ਼ੀ ਮਾਇਨੇ ਰੱਖਦੀ ਹੈ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਪੰਜਾਬ ’ਚ ਭਵਿੱਖ ਕਿਉਂ ਸਮਝ ਰਹੀ ਹੈ। ਪੰਜਾਬ ਦੀ ਰਾਜਨੀਤੀ ’ਚ ਦੋ ਦਲ ਕਾਂਗਰਸ ਅਤੇ ਅਕਾਲੀ ਦਲ ਪ੍ਰਮੁੱਖ ਰਹੇ ਹਨ। ਦੋਹਾਂ ਦੀ ਅਗਵਾਈ ਜੱਟ ਸਿੱਖ ਕਰਦੇ ਰਹੇ ਹਨ। ਇਹ ਤੀਜੇ ਜੱਟ ਸਿੱਖ ਦੀ ਅਗਵਾਈ ਦੀ ਲਾਂਚਿੰਗ ਹੋ ਸਕਦੀ ਹੈ। ਇਸ ਲਈ ਕਾਂਗਰਸ ਹਾਈਕਮਾਨ ਨੇ ਇਸ ਦਲੀਲ ਨੂੰ ਵੀ ਨਕਾਰ ਦਿੱਤਾ ਹੈ ਕਿ ਮੁੱਖ ਮੰਤਰੀ ਅਤੇ ਸੂਬੇ ਦਾ ਪ੍ਰਧਾਨ ਇਕ ਹੀ ਭਾਈਚਾਰੇ ਨਾਲ ਨਹੀਂ ਹੋਣਾ ਚਾਹੀਦਾ। 
 

ਇਹ ਵੀ ਪੜ੍ਹੋ: ਕਰਤਾਰਪੁਰ: ਨਸ਼ਾ ਛੁਡਾਊ ਕੇਂਦਰ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਮੌਤ, ਸਰੀਰ 'ਤੇ ਮਿਲੇ ਸੱਟਾਂ ਦੇ ਨਿਸ਼ਾਨ

PunjabKesari
ਕਾਂਗਰਸ ਦਾ ਕਲੇਸ਼ ਵਧੇਗਾ ਜਾਂ ਘਟੇਗਾ 

ਸਿੱਧੂ ਦੇ ਪ੍ਰਧਾਨਗੀ ਨੂੰ ਲੈ ਕੇ ਇਕ ਇਹ ਵੀ ਸਵਾਲ ਹੋ ਸਕਦਾ ਹੈ ਕਿ ਕੀ ਸਿੱਧੂ ਦੇ ਪ੍ਰਧਾਨ ਬਣਨ ਨਾਲ ਕਾਂਗਰਸ ਦੀ ਪਾਰਟੀ ’ਚ ਕਲੇਸ਼ ਰੁਕੇਗਾ ਜਾਂ ਫਿਰ ਵਧੇਗਾ। ਕਾਂਗਰਸ ਦੀ ਮੌਜੂਦਾ ਸਥਿਤੀ ਨੂੰ ਵੇਖ ਕੇ ਲੱਗਦਾ ਹੈ ਕਿ ਲੜਾਈ ਮਹਾਭਾਰਤ ’ਚ ਬਦਲ ਸਕਦੀ ਹੈ। ਅਸਲ ਸੰਘਰਸ਼ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਹੋਣ ਵਾਲਾ ਹੈ। ਭਾਵੇਂ ਇਹ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੀਆਂ ਚੋਣਾਂ ’ਚ ਵੀ ਕੈਪਟਨ ਹੀ ਮੁੱਖ ਮੰਤਰੀ ਚਹਿਰਾ ਹੋਣਗੇ ਪਰ ਨਾ ਤਾਂ ਸਿੱਧੂ ਦਾ ਮਿਜਾਜ਼ ਸੰਗਠਨ ਦਾ ਹੈ ਅਤੇ ਨਾ ਹੀ ਕਾਂਗਰਸ ਹਾਈਕਮਾਨ ਆਪਣੇ ਫ਼ੈਸਲੇ ’ਤੇ ਅੜਿਆ ਰਹਿੰਦਾ। ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸ ਹਾਈਕਮਾਨ  ਐਨ ਮੌਕੇ ’ਤੇ ਕੀ ਕੁਝ ਕਰ ਸਕਦਾ ਹੈ ਇਹ ਹਰਿਆਣਾ ਦੀ ਵੀ ਉਦਾਹਰਣ ਤੋਂ ਸਮਝਿਆ ਜਾ ਸਕਦਾ ਹੈ। ਉਥੇ ਚੋਣਾਂ ਭਜਨਲਾਲ ਦੀ ਅਗਵਾਈ ’ਚ ਹੋਈਆਂ ਸਨ ਅਤੇ 10 ਜਨਪਥ ਨੇ ਭੁਪਿੰਦਰ ਸਿੰਘ ਹੁੱਡਾ ਨੂੰ ਮੁੱਖ ਮੰਤਰੀ ਬਣਾ ਦਿੱਤਾ ਸੀ। 

ਇਹ ਵੀ ਪੜ੍ਹੋ: ਜਲੰਧਰ: ਜੀਜੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਛੋਟੀ ਭੈਣ, ਦੁਖੀ ਭਰਾ ਨੇ ਜ਼ਹਿਰ ਨਿਗਲ ਕੇ ਕੀਤੀ ਖ਼ੁਦਕੁਸ਼ੀ

PunjabKesari

ਸਿੱਧੂ ਦੇ ਸਾਹਮਣੇ ਨਵੀਂ ਭੂਮਿਕਾ ’ਚ ਕੀ ਹੋਣਗੀਆਂ ਚੁਣੌਤੀਆਂ 
ਸੰਗਠਨ ਚਲਾਉਣ ਲਈ ਅਨੁਸ਼ਾਸਨ ਦੀ ਲੋੜ ਹੁੰਦੀ ਹੈ, ਇਹ ਸਿੱਧੂ ਦੇ ਸੁਭਾਅ ਨਾਲ ਤਾਲੇਮਲ ਨਹੀਂ ਖਾਂਦਾ। ਸਿੱਧੂ ਲਈ ਚਾਰ ਕਾਰਜਾਰੀ ਪ੍ਰਧਾਨਾਂ ਨੂੰ ਨਾਲ ਲੈ ਕੇ ਚੱਲਣਾ ਵੀ ਔਖਾ ਹੋਵੇਗਾ। ਸਿੱਧੂ ਲਈ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਉਹ ਕੈਪਟਨ ਦਾ ਆਸ਼ਿਰਵਾਦ ਕਿਵੇਂ ਪਾਉਣਗੇ। ਬਤੌਰ ਪ੍ਰਧਾਨ ਉਹ ਆਪਣੀ ਸਰਕਾਰ ਦੇ ਕੰਮ ਵੋਟਰਾਂ ਤੱਕ ਕਿਵੇਂ ਗਿਣਵਾ ਪਾਉਣਗੇ, ਕਿਉਂਕਿ ਉਹ ਖ਼ੁਦ ਸਰਕਾਰ ਦੀਆਂ ਕਮੀਆਂ ਨੂੰ ਗਿਣਵਾਉਂਦੇ ਰਹੇ ਹਨ। ਪੰਜਾਬ ’ਚ ਇਸ ਵਾਰ ਸਿੱਖ, ਦਲਿਤ ਵਰਗੇ ਏਜੰਡੇ ’ਤੇ ਪਾਰਟੀਆਂ ਚੱਲ ਰਹੀਆਂ ਹਨ। 

ਇਹ ਵੀ ਪੜ੍ਹੋ: ਵੱਡੇ-ਵੱਡੇ ਪੰਡਿਤਾਂ ਨੂੰ ਮਾਤ ਪਾਉਂਦੈ ਗੋਰਾਇਆ ਦਾ ਇਹ 7 ਸਾਲ ਦਾ ਬੱਚਾ, ਮੰਤਰ ਸੁਣ ਹੋ ਜਾਵੋਗੇ ‘ਮੰਤਰ ਮੁਗਧ’ (ਵੀਡੀਓ)

PunjabKesari

ਸਿੱਧੂ ਰਾਹੁਲ ਨੂੰ ਮੰਨਦੇ ਰਹੇ ਆਪਣਾ ਕੈਪਟਨ 
ਕੈਪਟਨ ਅਮਰਿੰਦਰ ਨਾਲ ਚੱਲ ਰਹੇ ਮਤਭੇਦਾਂ ਦੌਰਾਨ ਸਿੱਧੂ ਸਮੇਂ-ਸਮੇਂ ’ਤੇ ਪਾਰਟੀ ਛੱਡਣ ਦੀ ਦੋਹਾਈ ਜ਼ਰੂਰ ਦਿੰਦੇ ਰਹੇ ਪਰ ਗਾਂਧੀ ਪਰਿਵਾਰ ਨਾਲ ਵਫਾਦਾਰੀ ਵਿਖਾਉਂਦੇ ਰਹੇ ਹਨ। ਸਾਢੇ ਚਾਰ ਸਾਲ ਪਹਿਲਾਂ ਜਦੋਂ ਸਿੱਧੂ ਕਾਂਗਰਸ ’ਚ ਆਏ ਸਨ ਤਾਂ ਉਦੋਂ ਤੋਂ ਹੀ ਉਨ੍ਹਾਂ ਨੇ ਰਾਹੁਲ ਗਾਂਧੀ ਨੂੰ ਆਪਣਾ ਕੈਪਟਨ ਮੰਨਿਆ। ਸੋਨੀਆ ਅਤੇ ਪਿ੍ਰਯੰਕਾ ਦੇ ਵੀ ਕਾਫ਼ੀ ਪਸੰਦ ਰਹੇ ਹਨ। ਹਾਈਕਮਾਨ ਸਿੱਧੂ ਨੂੰ ਖੋਹਣ ਦਾ ਜ਼ੋਖਮ ਵੀ ਨਹੀਂ ਲੈਣਾ ਚਾਹੁੰਦਾ ਸੀ। ਇਹ ਨਿਯੁਕਤੀ ਵੀ ਉਸੇ ਦਾ ਨਤੀਜਾ ਲੱਗ ਰਹੀ ਹੈ। 
ਸਿੱਧੂ ਨੇ ਜਿਸ ਤਰ੍ਹਾਂ ਕੈਪਟਨ ਨੂੰ ਘੇਰਣਾ ਸ਼ੁਰੂ ਕੀਤਾ ਤਾਂ ਕਿਤੇ ਨਾ ਕਿਤੇ ਇਹ ਹਾਈਕਮਾਨ ਦੇ ਸਮੀਕਰਨਾਂ ’ਤੇ ਫਿਟ ਬੈਠਦਾ ਸੀ। ਕਾਂਗਰਸ ਹਾਈਕਮਾਨ ਕੈਪਟਨ ਦੀ ਹਰਮਨ-ਪਿਆਰਤਾ ਨੂੰ ਅੱਜ ਵੀ ਮੰਨਦੇ ਹਨ ਪਰ ਉਹ ਪਾਰਟੀ ਨੂੰ ਸਿੰਗਲ ਹੈਂਡੇਡ ਰੱਖਣ ਦੀ ਬਜਾਏ ਨਵੀਂ ਅਗਵਾਈ ਵੀ ਚਾਹੁੰਦਾ ਹੈ। ਇਸੇ ਕਰਕੇ ਉਨ੍ਹਾਂ ਨੇ ਸੂਬਾ ਇੰਚਾਰਜ ਵੀ ਕੈਪਟਨ ਦੀ ਬਜਾਏ ਆਪਣੀ ਪਸੰਦ ਦਾ ਲਗਾਇਆ। 

ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਦੇ ਹੱਕ ’ਚ 10 ਵਿਧਾਇਕਾਂ ਦਾ ਬਿਆਨ, ਹਾਈਕਮਾਨ ਅੱਗੇ ਰੱਖੀ ਇਹ ਮੰਗ

PunjabKesari

ਕੈਪਟਨ ਨੂੰ ਕੀਤਾ ਗਿਆ ਅਣਸੁਣਿਆ
ਪੰਜਾਬ ਦੀ ਕਾਂਗਰਸ ’ਚ ਪਹਿਲੀ ਵਾਰ ਹਾਈਕਮਾਨ ਨੇ ਇਸ ਹੱਦ ਤੱਕ ਦਖ਼ਲ ਦਿੱਤਾ ਹੈ ਅਤੇ ਕੈਪਟਨ ਨੂੰ ਅਣਸੁਣਿਆ ਕੀਤਾ ਹੈ। ਕੈਪਟਨ ਕਾਂਗਰਸ ਦੇ ਇਲਾਵਾ ਅਕਾਲੀ ਰਾਜਨੀਤੀ ਦੇ ਵੀ ਖ਼ਿਡਾਰੀ ਰਹੇ ਹਨ। ਕਾਂਗਰਸ ਭਾਵੇਂ ਕੈਪਟਨ ਨੂੰ ਬਜ਼ੁਰਗ ਦੀ ਸ਼੍ਰੇਣੀ ’ਚ ਮੰਨ ਲਵੇ ਪਰ ਪੰਜਾਬ ਦੀ ਸਿਆਸਤ ’ਚ ਕੋਈ ਬੁੱਢਾ ਨਹੀਂ ਹੁੰਦਾ 93 ਸਾਲ ਦੇ ਪ੍ਰਕਾਸ਼ ਸਿੰਘ ਬਾਦਲ ਅੱਜ ਵੀ ਰਾਜਨੀਤੀ ਕਰ ਰਹੇ ਹਨ। ਕੈਪਟਨ ’ਚ ਜਜ਼ਬਾ ਆਰਮੀ ਵਰਗਾ ਹੈ। ਸਿਆਸੀ ਤੌਰ ’ਤੇ ਇੰਨੀ ਆਸਾਨੀ ਨਾਲ ਹਾਰ ਨਹੀਂ ਮੰਣਨਗੇ। ਪੰਜਾਬ ਦੀ ਰਾਜਨੀਤੀ ’ਚ ਚਿਹਰੇ ਹੀ ਪਾਸਾ ਪਲਟਦੇ ਹਨ। ਉਨ੍ਹਾਂ ’ਚ ਭਾਵੇਂ ਕਾਂਗਰਸ ਨੂੰ ਇਕੱਲੇ ਜਿਤਾਉਣ ਦਾ ਹੌਂਸਲਾ ਘੱਟ ਹੋਇਆ ਹੋਵੇ ਪਰ ਹਰਾਉਣ ਦੀ ਸਮਰਥਾ ਉਨ੍ਹਾਂ ’ਚ ਬਾਖੂਬੀ ਹੈ। 

ਇਹ ਵੀ ਪੜ੍ਹੋ: ਸੁਖਮੀਤ ਡਿਪਟੀ ਕਤਲ ਕਾਂਡ: ਦਵਿੰਦਰ ਬੰਬੀਹਾ ਗਰੁੱਪ ਦੇ ਰੂਟ ’ਤੇ ਚੱਲਣ ਲੱਗੀ ਪੁਲਸ ਦੀ ਇਨਵੈਸਟੀਗੇਸ਼ਨ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


author

shivani attri

Content Editor

Related News