ਪਠਾਨਕੋਟ ''ਚ ਸਿੱਧੂ ਖਿਲਾਫ ਪ੍ਰਦਰਸ਼ਨ, ''ਗੱਦਾਰ ਰਤਨ'' ਦੇਣ ਦੇ ਲਗਾਏ ਪੋਸਟਰ

Tuesday, Feb 19, 2019 - 07:02 PM (IST)

ਪਠਾਨਕੋਟ ''ਚ ਸਿੱਧੂ ਖਿਲਾਫ ਪ੍ਰਦਰਸ਼ਨ, ''ਗੱਦਾਰ ਰਤਨ'' ਦੇਣ ਦੇ ਲਗਾਏ ਪੋਸਟਰ

ਪਠਾਨਕੋਟ : ਪੁਲਵਾਮਾ 'ਚ ਸੀ. ਆਰ. ਪੀ. ਐੱਫ. ਦੇ ਜਵਾਨਾਂ 'ਤੇ ਅੱਤਵਾਦੀ ਹਮਲੇ 'ਤੇ ਦਿੱਤੇ ਬਿਆਨ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਹਨ। ਇਸ ਕੜੀ ਤਹਿਤ ਜਿਥੇ ਭਾਜਪਾ ਵਰਕਰਾਂ ਵਲੋਂ ਲੁਧਿਆਣਾ ਅਤੇ ਅੰਮ੍ਰਿਤਸਰ 'ਚ ਸਿੱਧੂ ਖਿਲਾਫ ਪ੍ਰਦਰਸ਼ਨ ਕਰਕੇ ਉਨ੍ਹਾਂ ਦੇ ਪੋਸਟਰ 'ਤੇ ਕਾਲਖ ਮਲੀ ਗਈ, ਉਥੇ ਹੀ ਹੁਣ ਪਠਾਨਕੋਟ 'ਚ ਵੀ ਅਕਾਲੀ ਦਲ ਦੇ ਵਰਕਰਾਂ ਵਲੋਂ ਸਿੱਧੂ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅਕਾਲੀ ਦਲ ਵਲੋਂ ਸਿੱਧੂ ਦੇ ਪੋਸਟਰ ਤੇ ਕਾਲਖ ਮਲ ਕੇ ਗੱਦਾਰ ਰਤਨ ਐਵਾਰਡ ਦੇਣ ਦੇ ਵੀ ਪੋਸਟਰ ਲਗਾਏ। 
ਪ੍ਰਦਰਸ਼ਨ ਕਰ ਰਹੇ ਅਕਾਲੀ ਵਰਕਰਾਂ ਨੇ ਕਿਹਾ ਕਿ ਨਵਜੋਤ ਸਿੱਧੂ ਵਲੋਂ ਦਿੱਤਾ ਗਿਆ ਬਿਆਨ ਨਿੰਦਣਯੋਗ ਹੈ ਅਤੇ ਇਸ ਲਈ ਉਹ ਸਿੱਧੂ ਦੇ ਵਿਰੋਧ 'ਚ 'ਲਾਹਨਤ ਪੱਤਰ' ਲਿਖ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਣਗੇ।


author

Gurminder Singh

Content Editor

Related News