ਨਵਜੋਤ ਸਿੱਧੂ ਨੂੰ ਮਿਲੇ ਪਰਗਟ ਸਿੰਘ, ਹੋਈ ਬੰਦ ਕਮਰਾ ਮੀਟਿੰਗ
Wednesday, Jul 31, 2019 - 06:59 PM (IST)

ਅੰਮ੍ਰਿਤਸਰ— ਜਲੰਧਰ ਤੋਂ ਵਿਧਾਇਕ ਪਰਗਟ ਸਿੰਘ ਨੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੇ ਗ੍ਰਹਿ ਵਿਖੇ ਮੁਲਾਕਾਤ ਕੀਤੀ ਹੈ। ਪਰਗਟ ਸਿੰਘ ਨਵਜੋਤ ਸਿੱਧੂ ਦੇ ਨੇੜਲੇ ਲੀਡਰਾਂ 'ਚੋਂ ਇਕ ਹਨ। ਦੋਵਾਂ ਲੀਡਰਾਂ ਵਿਚਾਲੇ ਬੰਦ ਕਮਰੇ 'ਚ ਮੁਲਾਕਾਤ ਹੋਈ ਹੈ। ਪਰਗਟ ਸਿੰਘ ਸਿੱਧੂ ਖੇਮੇ ਦੇ ਮੰਨੇ ਜਾਂਦੇ ਹਨ। ਸੂਤਰਾਂ ਮੁਤਾਬਕ ਪਰਗਟ ਸਿੰਘ ਵੱਲੋਂ ਸਿੱਧੂ ਨੂੰ ਮਾਨਸੂਨ ਇਜਲਾਸ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਇਸ ਤੋਂ ਪਹਿਲਾਂ ਵੀ ਪਰਗਟ ਸਿੰਘ ਵਲੋਂ ਨਵਜੋਤ ਸਿੱਧੂ ਨੂੰ ਮਹਿਕਮਾ ਬਦਲੇ ਜਾਣ 'ਤੇ ਨਵਾਂ ਮੰਤਰਾਲਾ ਸੰਭਾਲਣ ਦੀ ਅਪੀਲ ਕੀਤੀ ਸੀ।
ਫਿਲਹਾਲ ਦੋਵਾਂ ਲੀਡਰਾਂ ਵਿਚਾਲੇ ਹੋਈ ਮੁਲਾਕਾਤ ਦਾ ਏਜੰਡਾ ਤਾਂ ਪਤਾ ਨਹੀਂ ਲੱਗ ਸਕਿਆ। ਨਾ ਤਾਂ ਵਿਧਾਇਕ ਪਰਗਟ ਸਿੰਘ ਨਾਲ ਗੱਲਬਾਤ ਹੋ ਸਕੀ ਅਤੇ ਨਾ ਹੀ ਨਵਜੋਤ ਸਿੱਧੂ ਨਾਲ। ਫਿਲਹਾਲ ਇਸ ਸਮੇਂ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਕੈਬਨਿਟ 'ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਵਿਚ ਹਿੱਸਾ ਲੈਂਦੇ ਹਨ ਜਾਂ ਨਹੀਂ।