ਨਵਜੋਤ ਸਿੰਘ ਸਿੱਧੂ ਨੇ ਹਰੀਸ਼ ਰਾਵਤ ਨਾਲ ਮਿਲ ਕੇ ਮਨਾਇਆ ਆਪਣਾ ਜਨਮਦਿਨ

Tuesday, Oct 20, 2020 - 11:26 PM (IST)

ਨਵਜੋਤ ਸਿੰਘ ਸਿੱਧੂ ਨੇ ਹਰੀਸ਼ ਰਾਵਤ ਨਾਲ ਮਿਲ ਕੇ ਮਨਾਇਆ ਆਪਣਾ ਜਨਮਦਿਨ

ਜਲੰਧਰ- ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਅੱਜ ਆਪਣਾ ਜਨਮਦਿਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਹਰੀਸ਼ ਰਾਵਤ ਨਾਲ ਮਿਲ ਕੇ ਮਨਾਇਆ। ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਪ੍ਰਧਾਨ ਹਰੀਸ਼ ਰਾਵਤ ਨਾਲ ਮਿਲ ਕੇ ਆਪਣੇ ਜਨਮ ਦਿਨ ਦਾ ਕੇਕ ਕੱਟਿਆ।

PunjabKesariPunjabKesariPunjabKesari

ਇਸ ਸਬੰਧੀ ਨਵਜੋਤ ਸਿੱਧੂ ਅਤੇ ਹਰੀਸ਼ ਰਾਵਤ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਹਰੀਸ਼ ਰਾਵਤ ਅਤੇ ਨਵਜੋਤ ਸਿੱਧੂ ਇੱਕਠੇ ਦਿਖਾਈ ਦੇ ਰਹੇ ਹਨ। ਇਸ ਤੋਂ ਇਲਾਵਾ ਇਸ ਵੀਡਿਓ 'ਚ ਉਨ੍ਹਾਂ ਨੇ ਹਰੀਸ਼ ਰਾਵਤ ਨਾਲ ਮਿਲ ਕੇ ਆਪਣੇ ਜਨਮ ਦਿਨ ਦਾ ਕੇਟ ਕੱਟਿਆ ਅਤੇ ਉਨ੍ਹਾਂ ਨੂੰ ਖਵਾਇਆ। ਨਵਜੋਤ ਸਿੰਘ ਸਿੱਧੂ ਨੇ ਆਪਣੇ ਜਨਮਦਿਨ ਦਾ ਕੇਕ ਇਹ ਕਹਿ ਕੇ ਨਹੀਂ ਖਾਧਾ ਕਿ ਉਨ੍ਹਾਂ ਨੇ ਮਾਤਾ ਦੇ ਨਰਾਤੇ ਰੱਖੇ ਹੋਏ ਹਨ। 

PunjabKesari
ਨਵਜੋਤ ਸਿੱਧੂ ਅਤੇ ਹਰੀਸ਼ ਰਾਵਤ ਦੇ ਇਸ ਤਰ੍ਹਾਂ ਇਕਠੇ ਹੋਣ ਦੀ ਵੀਡੀਓ ਨੇ ਸਿੱਧੂ ਵਲੋਂ ਕਿਸੇ ਹੋਰ ਪਾਰਟੀ 'ਚ ਸ਼ਾਮਲ ਹੋਣ ਦੀਆਂ ਖਬਰਾਂ 'ਤੇ ਵਿਰਾਮ ਲੱਗ ਦਿੱਤਾ ਹੈ। 


author

Bharat Thapa

Content Editor

Related News