ਪਟਿਆਲਾ ਜੇਲ ’ਚ ਸਾਥੀ ਕੈਦੀਆਂ ਦੀ ਨਵਜੋਤ ਸਿੱਧੂ ਨਾਲ ਖੜਕੀ, ਜਾਣੋ ਕੀ ਹੈ ਘਟਨਾ ਦਾ ਅਸਲ ਸੱਚ
Wednesday, Jul 13, 2022 - 06:32 PM (IST)
ਪਟਿਆਲਾ (ਕੰਵਲਜੀਤ) : ਰੋਡਰੇਜ਼ ਮਾਮਲੇ ਵਿਚ ਇਕ ਸਾਲ ਦੀ ਸਜ਼ਾ ਹੋਣ ਤੋਂ ਬਾਅਦ ਪਟਿਆਲਾ ਜੇਲ ਵਿਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਜੇਲ ਵਿਚ ਕੈਦੀਆਂ ਨਾਲ ਵਿਵਾਦ ਹੋਣ ਦੀਆਂ ਖ਼ਬਰਾਂ ਨੂੰ ਪਟਿਆਲਾ ਜੇਲ ਦੇ ਸੁਪਰਡੰਟ ਮਨਦੀਪ ਸਿੰਘ ਨੇ ਅਫਵਾਹ ਦਿੱਸਿਆ ਹੈ। ਜੇਲ ਸੁਪਰਡੈਂਟ ਮਨਦੀਪ ਸਿੰਘ ਦਾ ਕਹਿਣਾ ਹੈ ਕਿ ਅਜਿਹਾ ਕੁੱਝ ਨਹੀਂ ਹੋਇਆ ਹੈ। ਸੁਪਰਡੰਟ ਨੇ ਕਿਹਾ ਕਿ ਜੇਲ ਨੂੰ ਬਦਨਾਮ ਕਰਨ ਲਈ ਅਜਿਹੀਆਂ ਝੂਠੀਆਂ ਅਫਹਾਵਾਂ ਫੈਲੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਮੂਸੇਵਾਲਾ ਕਤਲਕਾਂਡ : ਮੁੱਖ ਸ਼ੂਟਰ ਪ੍ਰਿਯਵਰਤ ਫੌਜੀ ਨੇ ਚੱਕਰਾਂ ’ਚ ਪਾਈ ਪੁਲਸ, ਲੱਭ ਰਹੀ ਇਸ ਸਵਾਲ ਦਾ ਜਵਾਬ
ਹਾਲਾਂਕਿ ਉਨ੍ਹਾਂ ਇਹ ਜ਼ਰੂਰ ਕਿਹਾ ਕਿ ਸਿੱਧੂ ਅਤੇ ਕੈਦੀਆਂ ਵਿਚਾਲੇ ਕੁਝ ਗਲਤਫਹਿਮੀ ਜ਼ਰੂਰ ਹੋਈ ਸੀ, ਜਿਸ ਨੂੰ ਸੁਲਝਾ ਲਿਆ ਗਿਆ ਹੈ ਪਰ ਜਿਹੜੀਆਂ ਖਬਰਾਂ ਆ ਰਹੀਆਂ ਹਨ ਕਿ ਨੌਬਤ ਤੂੰ ਤੜਾਕ ਤੱਕ ਪਹੁੰਚੀ ਹੈ, ਇਹ ਬਿਲਕੁਲ ਝੂਠ ਹੈ। ਸੁਪਰਡੰਟ ਨੇ ਕਿਹਾ ਕਿ ਅਜਿਹੀਆਂ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੀ ਵੱਡੀ ਖ਼ਬਰ, ਫੋਰੈਂਸਿਕ ਰਿਪੋਰਟ ’ਚ ਹੋਇਆ ਵੱਡਾ ਖੁਲਾਸਾ
ਮੀਡੀਆ ਦੇ ਇਕ ਹਿੱਸੇ ’ਚ ਨਸ਼ਰ ਹੋਈਆਂ ਸੀ ਵਿਵਾਦ ਦੀਆਂ ਖ਼ਬਰਾਂ
ਦਰਅਸਲ ਮੀਡੀਆ ਦੇ ਇਕ ਹਿੱਸੇ ਵਿਚ ਖ਼ਬਰਾਂ ਨਸ਼ਲ ਹੋਈਆਂ ਸਨ ਕਿ ਨਵਜੋਤ ਸਿੱਧੂ ਦਾ ਸਾਥੀ ਕੈਦੀਆਂ ਨਾਲ ਵਿਵਾਦ ਹੋ ਗਿਆ ਹੈ। ਜਿਸ ਵਿਚ ਕਿਹਾ ਗਿਆ ਸੀ ਕਿ ਕੈਦੀਆਂ ਨੇ ਸਿੱਧੂ ’ਤੇ ਗਲਤ ਵਿਵਹਾਰ ਕਰਨ ਦਾ ਦੋਸ਼ ਲਗਾਇਆ ਹੈ। ਦੂਜੇ ਪਾਸੇ ਸਿੱਧੂ ਦਾ ਕਹਿਣਾ ਸੀ ਕਿ ਸਾਥੀ ਕੈਦੀਆਂ ਨੇ ਬਿਨ੍ਹਾਂ ਪੁੱਛੇ ਉਨ੍ਹਾਂ ਦੇ ਕੰਨਟੀਨ ਕਾਰਡ ’ਤੇ ਖਰੀਦਦਾਰੀ ਕਰ ਲਈ। ਜਿਸ ਤੋਂ ਬਾਅਦ ਇਹ ਵਿਵਾਦ ਖੜ੍ਹਾ ਹੋਇਆ ਹੈ। ਜਿਸ ਤੋਂ ਬਾਅਦ ਬੈਰਕ ’ਚ ਉਨ੍ਹਾਂ ਦੇ ਨਾਲ ਬੰਦ ਤਿੰਨ ਕੈਦੀਆਂ ਨੇ ਜੇਲ੍ਹ ਅਧਿਕਾਰੀਆਂ ਕੋਲ ਬੈਰਕ ਬਦਲਣ ਦੀ ਮੰਗ ਕੀਤੀ ਸੀ।
ਰਹਿ ਰਹੇ ਪੁੱਤ ਨੂੰ ਮਿਲਣ ਵਿਦੇਸ਼ ਗਏ ਮਾਪੇ, ਅਚਾਨਕ ਵਾਪਰ ਗਿਆ ਭਾਣਾ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।