ਕਾਂਗਰਸ ਤੋਂ ਨਾਰਾਜ਼ ''ਸਿੱਧੂ'', ਬੇਵੱਸੀ ''ਚ ਵੀ ਗਿਣਾ ਗਏ ਕੈਪਟਨ ਦੀਆਂ ਕਈ ਖਾਮੀਆਂ

Friday, Mar 30, 2018 - 11:21 AM (IST)

ਕਾਂਗਰਸ ਤੋਂ ਨਾਰਾਜ਼ ''ਸਿੱਧੂ'', ਬੇਵੱਸੀ ''ਚ ਵੀ ਗਿਣਾ ਗਏ ਕੈਪਟਨ ਦੀਆਂ ਕਈ ਖਾਮੀਆਂ

ਚੰਡੀਗੜ੍ਹ (ਰਮਨਦੀਪ ਸੋਢੀ) : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਆਪਣੀ ਹੀ ਸਰਕਾਰ ਦੀ ਢਿੱਲੀ ਕਾਰਗੁਜ਼ਾਰੀ ਨੂੰ ਲੈ ਕੇ ਨਾਰਾਜ਼ ਚੱਲ ਰਹੇ ਹਨ, ਫਿਰ ਭਾਵੇਂ ਉਹ ਡਰੱਗਜ਼ ਮਾਮਲੇ 'ਤੇ ਮਜੀਠੀਆ ਨੂੰ ਘੇਰਨਾ ਹੋਵੇ ਤਾਂ ਫਿਰ ਰੇਤ ਮਾਫੀਆ ਸਬੰਧੀ ਕੋਈ ਸਿਸਟਮ ਬਣਾਉਣਾ। ਸਿੱਧੂ ਦੀ ਇਹ ਨਾਰਾਜ਼ਗੀ ਉਸ ਸਮੇਂ ਸਾਹਮਣੇ ਆਈ, ਜਦੋਂ ਸਾਡੇ ਪੱਤਰਕਾਰ 'ਰਮਨਦੀਪ ਸੋਢੀ' ਨੇ ਇਕ ਸਾਲ ਪੂਰਾ ਹੋਣ 'ਤੇ ਵੀ ਕਾਂਗਰਸ ਵਲੋਂ ਕੁਝ ਨਾ ਕਰਨ ਸਬੰਧੀ ਨਵਜੋਤ ਸਿੱਧੂ ਅੱਗੇ ਸਵਾਲਾਂ ਦੀ ਬੌਛਾਰ ਕਰ ਦਿੱਤੀ। ਬਸ ਫਿਰ ਕੀ ਸੀ, ਨਵਜੋਤ ਸਿੱਧੂ ਭਾਵੇਂ ਸਿੱਧੇ ਤੌਰ 'ਤੇ ਕੁਝ ਨਾ ਕਹਿ ਸਕੇ ਪਰ ਬੇਵੱਸੀ ਦੌਰਾਨ ਵੀ ਉਹ ਕੈਪਟਨ ਸਰਕਾਰ ਦੀਆਂ ਕਈ ਖਾਮੀਆਂ ਗਿਣਾ ਗਏ। 
ਕੈਪਟਨ 'ਮਜੀਠੀਆ' ਖਿਲਾਫ ਨਹੀਂ ਕਰ ਰਹੇ ਕਾਰਵਾਈ
ਨਵਜੋਤ ਸਿੱਧੂ ਨੇ ਕਿਹਾ ਕਿ ਕੋਈ ਅਪਰਾਧ ਵੀ ਕਰੇ ਅਤੇ ਫਿਰ ਡੀਂਗਾ ਵੀ ਮਾਰੇ, ਇਹ ਕਾਂਗਰਸ ਲਈ ਮਾੜੀ ਗੱਲ ਹੈ। ਉਨ੍ਹਾਂ ਮੰਨਿਆ ਕਿ ਕੈਪਟਨ ਸਾਹਿਬ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਅਕਾਲੀਆਂ ਦੀ ਟੈਂ ਨਹੀਂ ਭੱਜ ਰਹੀ ਅਤੇ ਮਜੀਠੀਆ ਸ਼ਰੇਆਮ ਨਸ਼ਾ ਵੇਚ ਰਿਹਾ ਹੈ ਪਰ ਕੈਪਟਨ ਸਾਹਿਬ ਉਸ ਖਿਲਾਫ ਕੋਈ ਕਾਰਵਾਈ ਨਹੀਂ ਕਰ ਰਹੇ। 
ਜਦੋਂ ਸਿੱਧੂ ਬੋਲੇ, 'ਇਸ ਦਾ ਜਵਾਬ ਕੈਪਟਨ ਦੇਣਗੇ'
ਨਵਜੋਤ ਸਿੱਧੂ ਨੂੰ ਜਦੋਂ ਪੁੱਛਿਆ ਗਿਆ ਕਿ ਇਕ ਸਾਲ ਦੇ ਬਾਅਦ ਵੀ ਕੈਬਨਿਟ ਦਾ ਵਿਸਥਾਰ ਨਹੀਂ ਕੀਤਾ ਗਿਆ ਤਾਂ ਉਨ੍ਹਾਂ ਜਵਾਬ ਦਿੰਦਿਆਂ ਕਿਹਾ ਕਿ ਇਸ ਦਾ ਜਵਾਬ ਤਾਂ ਕੈਪਟਨ ਸਾਹਿਬ ਹੀ ਦੇ ਸਕਦੇ ਹਨ। ਜਦੋਂ ਸਾਡੇ ਪੱਤਰਕਾਰ ਨੇ ਸਵਾਲ ਕੀਤਾ ਕਿ ਕੈਪਟਨ ਸਾਹਿਬ ਕੋਲ 40 ਮਹਿਕਮੇ ਹਨ ਤਾਂ ਪਹਿਲਾਂ ਤਾਂ ਸਿੱਧੂ ਇਸ ਸਵਾਲ ਤੋਂ ਟਲਦੇ ਹੋਏ ਨਜ਼ਰ ਆਏ। ਫਿਰ ਉਨ੍ਹਾਂ ਕਿਹਾ ਅਸਿੱਧੇ ਤੌਰ 'ਤੇ ਕਿਹਾ ਕਿ ਜੇਕਰ ਕੰਮ ਵੰਡ ਦਿੱਤਾ ਜਾਵੇ ਤਾਂ ਇਹ ਜਲਦੀ ਹੋ ਜਾਵੇਗਾ। ਮਤਲਬ ਕਿ ਸਿੱਧੂ ਸਾਹਿਬ ਵੀ ਇਹ ਮੰਨਦੇ ਹਨ ਕਿ ਕੈਪਟਨ ਵਲੋਂ 40 ਮਹਿਕਮੇ ਖੁਦ ਕੋਲ ਰੱਖਣਾ ਸਹੀ ਨਹੀਂ ਹੈ। 
ਪੰਜਾਬ ਕਰ ਸਕਦੈ ਕਰੋੜਾਂ ਦੀ ਕਮਾਈ ਪਰ...
ਨਵਜੋਤ ਸਿੱਧੂ ਨੇ ਬੇਸ਼ੱਕ ਇੰਟਰਵਿਊ ਦੌਰਾਨ ਕੇਬਲ ਅਤੇ ਰੇਤ ਮਾਫੀਆ 'ਤੇ ਬੋਲਦਿਆਂ ਕਿਹਾ ਕਿ ਜੇਕਰ ਇਨ੍ਹਾਂ ਲਈ ਇਕ ਸਿਸਟਮ ਬਣਾ ਦਿੱਤਾ ਜਾਵੇ ਤਾਂ ਪੰਜਾਬ ਨੂੰ ਕਰੋੜਾਂ ਦੀ ਕਮਾਈ ਹੋ ਸਕਦੀ ਹੈ ਪਰ ਸਿੱਧੂ ਸਾਹਿਬ ਇਸ ਸਵਾਲ ਦਾ ਜਵਾਬ ਦਿੰਦਿਆਂ ਬੇਵੱਸ ਨਜ਼ਰ ਆਏ ਕਿ ਜੇਕਰ ਕਰੋੜਾਂ ਦੀ ਕਮਾਈ ਹੋ ਰਹੀ ਹੈ ਤਾਂ ਫਿਰ ਸਿਸਟਮ ਬਣਾਇਆ ਕਿਉਂ ਨਹੀਂ ਜਾ ਰਿਹਾ, ਜੋ ਕਿ ਕਾਂਗਰਸ ਸਰਕਾਰ ਨੇ ਬਣਾਉਣਾ ਹੈ।


Related News