ਮੈਂ ਚਾਹ ਕੇ ਵੀ ਅਗਲੇ 100 ਸਾਲਾਂ ਤੱਕ ਇੰਪਰੂਵਮੈਂਟ ਟਰੱਸਟਾਂ ''ਚ ਕਰਪਸ਼ਨ ਨਹੀਂ ਰੋਕ ਸਕਦਾ: ਸਿੱਧੂ

Sunday, Mar 11, 2018 - 04:13 PM (IST)

ਮੈਂ ਚਾਹ ਕੇ ਵੀ ਅਗਲੇ 100 ਸਾਲਾਂ ਤੱਕ ਇੰਪਰੂਵਮੈਂਟ ਟਰੱਸਟਾਂ ''ਚ ਕਰਪਸ਼ਨ ਨਹੀਂ ਰੋਕ ਸਕਦਾ: ਸਿੱਧੂ

ਰੂਪਨਗਰ(ਸੱਜਣ ਸੈਣੀ)— ਰੂਪਨਗਰ ਦੀ ਆਈ. ਆਈ. ਟੀ. 'ਚ 8 ਮਾਰਚ ਤੋਂ ਸ਼ੁਰੂ ਹੋਏ ਆਫ ਰੋਡ ਮੁਲਾਕਬੇ ਸ਼ਾਨੋ ਸ਼ੋਕਤ ਨਾਲ ਸਮਾਪਤ ਹੋਏ। ਮੁਕਾਬਲਿਆਂ ਦੇ ਅੰਤਿਮ ਦਿਨ ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਹਰੀ ਝੰਡੀ ਦੇ ਕੇ ਰੇਸ ਸ਼ੁਰੂ ਕਰਵਾਈ। ਇਨ੍ਹਾਂ ਰੇਸਾਂ 'ਚ ਦੇਸ਼ ਭਰ ਤੋਂ 60 ਤਕਨੀਕੀ ਕਾਲਜਾਂ ਦੇ ਸੈਂਕੜੇ ਵਿਦਿਆਰਥੀਆਂ ਨੇ ਹਿੱਸਾ ਲਿਆ।  ਇਸ ਮੌਕੇ ਸਿੱਧੂ ਵੱਲੋਂ ਜਿੱਥੇ ਅਤੀ ਅਧੁਨਿਕ ਤਕਨਾਲੋਜੀ ਦੀ ਖੁੱਲ੍ਹ ਕੇ ਤਾਰੀਫ ਕੀਤੀ, ਉਥੇ ਹੀ ਆਪਣੀ ਸਰਕਾਰ ਦੇ ਰਾਜ 'ਚ ਨਗਰ ਨਿਗਮਾਂ 'ਚ ਹੋ ਰਹੇ ਭ੍ਰਿਸ਼ਟਾਚਾਰ ਨੂੰ ਵੀ ਜਗ ਜ਼ਾਹਰ ਕਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਉਹ ਚਾਹ ਕੇ ਵੀ ਅਗਲੇ 110 'ਚ ਟਰੱਸਟਾਂ 'ਚ ਚੱਲ ਰਹੇ ਭ੍ਰਿਸ਼ਟਾਚਰ ਨੂੰ ਖਤਮ ਨਹੀਂ ਕਰ ਸਕਦੇ। ਇਹ ਬੱਸ ਈ-ਗਵਰਨਸ ਨਾਲ ਹੀ ਠੱਲ ਪਾਈ ਜਾ ਸਕਦੀ ਹੈ। 

PunjabKesari
ਇਸ ਮੌਕੇ ਪਹੁੰਚੇ ਸਥਾਨਕ ਸਰਕਾਰਾਂ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਤਕਨਾਲੋਜੀ ਕਾਫੀ ਤੇਜੀ ਨਾਲ ਅੱਗੇ ਵੱਧ ਰਹੀ ਹੈ ਜੋ ਕਿ ਸਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਰਹੀ ਹੈ। ਆਉਣ ਵਾਲਾ ਸਮਾਂ ਮੋਬਾਇਲ 'ਤੇ ਹੀ ਹੋਵੇਗਾ। ਸਾਰੇ ਕੰਮ ਮੋਬਾਇਲ 'ਤੇ ਹੀ ਹੋਇਆ ਕਰਨਗੇ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸਿੱਧੂ ਨੇ ਕਿਹਾ ਕਿ 2006 ਵਿੱਚ ਈ-ਗਵਰਨਸ ਪੰਜਾਬ 'ਚ ਆ ਰਿਹਾ ਸੀ ਪਰ ਭ੍ਰਿਸ਼ਟ ਲੋਕਾਂ ਨੇ ਇਸ ਨੂੰ ਪੰਜਾਬ 'ਚ ਲਾਗੂ ਨਹੀਂ ਹੋਣ ਦਿੱਤਾ। ਉਨ੍ਹਾਂ ਕਿਹਾ ਮੈਂ ਲੁਧਿਆਣਾ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪੁੱਛਿਆ ਕਿ ਲੁਧਿਆਣੇ ਦੇ ਕਿੰਨੇ ਘਰਾਂ ਤੋਂ ਟੈਕਸ ਪ੍ਰਾਪਤ ਹੁੰਦਾ ਹੈ ਤਾਂ ਜਵਾਬ ਮਿਲਿਆ ਕਿ 90 ਹਜ਼ਾਰ ਘਰਾਂ ਤੋਂ ਪਰ ਜਦੋਂ ਸੈਟਾਲਾਈਟ ਰਾਹੀ ਸਰਵੇ ਕਰਵਾਇਆ ਤਾਂ ਲੁਧਿਆਣਾ 'ਚ 4 ਲੱਖ ਘਰਾਂ ਦੀ ਗਿਣਤੀ ਪਾਈ ਗਈ। 310 ਲੱਖ ਘਰਾਂ ਦਾ ਪੰਜਾਬ ਨੂੰ ਟੈਕਸ ਹੀ ਨਹੀਂ ਆ ਰਿਹਾ ਅਤੇ ਜੋ 90 ਹਜ਼ਾਰ ਘਰ ਵੀ ਹਨ ਉਨ੍ਹਾਂ ਤੋਂ ਵੀ ਇੰਸਪੈਕਟਰ 500, ਹਜ਼ਾਰ ਦੋ ਹਜ਼ਾਰ ਲੈ ਕੇ ਜੇਬਾਂ 'ਚ ਪਾ ਲੈਂਦੇ ਨੇ, ਜਿਸ ਕਰਕੇ ਸਰਕਾਰ ਨੂੰ ਉਨ੍ਹਾਂ ਦਾ ਵੀ ਟੈਕਸ ਨਹੀਂ ਆ ਰਿਹਾ। ਇਸ ਮੋਕੇ ਉਨ੍ਹਾਂ ਦੇ ਨਾਲ ਆਈ.  ਆਈ. ਟੀ. ਦੇ ਡਾਇਰੈਕਟਰ ਐੱਸ. ਕੇ. ਦਾਸ ਅਤੇ ਹੋਰ ਸੀਨੀਅਰ ਪ੍ਰੋਫੈਸਰ ਵੀ ਮੌਜੂਦ ਸਨ।


Related News