ਜੇਲ੍ਹ 'ਚ ਬੰਦ 'ਨਵਜੋਤ ਸਿੱਧੂ' ਨੇ ਨਹੀਂ ਖਾਧਾ ਖਾਣਾ, ਜਾਣੋ ਕਿਵੇਂ ਬੀਤੀ ਪਹਿਲੀ ਰਾਤ (ਵੀਡੀਓ)

05/21/2022 10:41:24 AM

ਪਟਿਆਲਾ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਬੀਤੇ ਦਿਨ ਪਟਿਆਲਾ ਅਦਾਲਤ 'ਚ ਆਤਮ-ਸਮਰਪਣ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਸ ਨੇ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਨਵਜੋਤ ਸਿੱਧੂ ਨੇ ਬੀਤੀ ਰਾਤ ਜੇਲ੍ਹ 'ਚ ਹੀ ਕੱਟੀ। ਉਨ੍ਹਾਂ ਨੇ ਜੇਲ੍ਹ 'ਚ ਪਹਿਲੇ ਦਿਨ ਖਾਣਾ ਨਹੀਂ ਖਾਧਾ। ਨਵਜੋਤ ਸਿੱਧੂ ਨੇ ਸਿਹਤ ਦਾ ਹਵਾਲਾ ਦੇ ਕੇ ਦਾਲ-ਰੋਟੀ ਖਾਣ ਤੋਂ ਇਨਕਾਰ ਕਰ ਦਿੱਤਾ। ਹੁਣ ਨਵਜੋਤ ਸਿੰਘ ਸਿੱਧੂ ਕੇਂਦਰੀ ਜੇਲ੍ਹ ਪਟਿਆਲਾ ’ਚ ਹੀ ਇਕ ਆਮ ਕੈਦੀ ਦੀ ਸਜ਼ਾ ਕੱਟਣਗੇ। ਅਦਾਲਤ ਦੇ ਹੁਕਮਾਂ ਮੁਤਾਬਕ ਉਨ੍ਹਾਂ ਨੂੰ ਸਖਤ ਸਜ਼ਾ ਸੁਣਾਈ ਗਈ, ਜਿਸ ’ਚ ਸਿੱਧੂ ਨੂੰ ਕੰਮ ਵੀ ਕਰਨਾ ਪਵੇਗਾ।

ਇਹ ਵੀ ਪੜ੍ਹੋ : ਅਕਾਲੀ ਦਲ ਦੇ ਸੀਨੀਅਰ ਆਗੂ ਜੱਥੇਦਾਰ ਤੋਤਾ ਸਿੰਘ ਦਾ ਦਿਹਾਂਤ, ਮੋਹਾਲੀ ਦੇ ਹਸਪਤਾਲ 'ਚ ਲਏ ਆਖ਼ਰੀ ਸਾਹ
3 ਮਹੀਨਿਆਂ ਤੱਕ ਨਹੀਂ ਮਿਲੇਗੀ ਤਨਖ਼ਾਹ, ਸੁਰੱਖਿਆ ਵਾਪਸ
ਲੱਖਾਂ ਰੁਪਏ ਕਮਾਉਣ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਨੂੰ ਜੇਲ੍ਹ ’ਚ 3 ਮਹੀਨੇ ਬਿਨਾ ਤਨਖ਼ਾਹ ਦੇ ਕੰਮ ਕਰਨਾ ਪਵੇਗਾ। ਜੇਲ੍ਹ ’ਚ ਕੰਮ ਕਰਨ ਦੇ ਰੋਜ਼ਾਨਾ 90 ਰੁਪਏ ਮਿਲਦੇ ਹਨ ਪਰ ਨਵੇਂ ਕੈਦੀ ਲਈ ਇਕ ਤੋਂ ਤਿੰਨ ਮਹੀਨਿਆਂ ਦੀ ਟ੍ਰੇਨਿੰਗ ਮਿਆਦ ਹੁੰਦੀ ਹੈ ਅਤੇ ਇਸ ਮਿਆਦ ਲਈ ਮਜ਼ਦੂਰੀ ਨਹੀਂ ਦਿੱਤੀ ਜਾਂਦੀ ਹੈ। ਇੰਨਾ ਹੀ ਨਹੀਂ ਰੰਗੀਨ ਕੱਪੜਿਆਂ ਦੇ ਸ਼ੌਕੀਨ ਸਿੱਧੂ ਨੂੰ ਹੁਣ ਜੇਲ੍ਹ ਨਿਯਮਾਂ ਅਨੁਸਾਰ ਕੈਦੀਆਂ ਵਾਲੇ ਸਫ਼ੈਦ ਕੱਪੜੇ ਹੀ ਪਹਿਣਨੇ ਪੈਣਗੇ।
ਇਹ ਵੀ ਪੜ੍ਹੋ : ਖ਼ੁਲਾਸਾ : ਗਰਭਪਾਤ ਲਈ ਔਰਤਾਂ ਤੋਂ ਮੋਟੀ ਰਕਮ ਲੈਂਦੀ ਸੀ ਔਰਤ, ਬਾਅਦ 'ਚ ਗੰਦੇ ਨਾਲੇ 'ਚ ਸੁੱਟਦੀ ਸੀ ਭਰੂਣ (ਤਸਵੀਰਾਂ)
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News