ਸਰਕਾਰ 'ਚ ਵਾਪਸੀ 'ਤੇ ਬੋਲੇ ਨਵਜੋਤ ਸਿੱਧੂ, 'ਕੈਪਟਨ ਨੂੰ ਭਰੋਸਾ ਈ ਨਹੀਂ ਤਾਂ...'!

Thursday, Feb 13, 2020 - 03:12 PM (IST)

ਸਰਕਾਰ 'ਚ ਵਾਪਸੀ 'ਤੇ ਬੋਲੇ ਨਵਜੋਤ ਸਿੱਧੂ, 'ਕੈਪਟਨ ਨੂੰ ਭਰੋਸਾ ਈ ਨਹੀਂ ਤਾਂ...'!

ਚੰਡੀਗੜ੍ਹ : ਸਾਬਕਾ ਕੈਬਨਿਟ ਮੰਤਰੀ ਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਸਰਕਾਰ 'ਚ ਵਾਪਸੀ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਕਾਂਗਰਸੀ ਆਗੂ ਵਲੋਂ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਗਈ ਸੀ, ਜਿਸ ਦੌਰਾਨ ਕਾਂਗਰਸੀ ਆਗੂ ਵਲੋਂ ਸਿੱਧੂ ਨੂੰ ਵਾਪਸੀ ਲਈ ਮਨਾਇਆ ਗਿਆ ਪਰ ਸਿੱਧੂ ਨੇ ਇਹ ਕਹਿੰਦੇ ਹੋਏ ਵਾਪਸੀ ਤੋਂ ਇਨਕਾਰ ਕਰ ਦਿੱਤਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ 'ਤੇ ਭਰੋਸਾ ਹੀ ਨਹੀਂ ਹੈ ਤਾਂ ਫਿਰ ਵਾਪਸੀ ਦਾ ਕੋਈ ਮਤਲਬ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਚੋਣ ਨਤੀਜਿਆਂ ਤੋਂ ਬਾਅਦ ਆਮ ਆਦਮੀ ਪਾਰਟੀ ਨਵਜੋਤ ਸਿੱਧੂ ਨੂੰ ਆਪਣੇ ਪਾਲੇ 'ਚ ਲਿਆਉਣ ਦੀ ਤਿਆਰੀ 'ਚ ਲੱਗੀ ਹੋਈ ਹੈ।


author

Babita

Content Editor

Related News