ਰਾਹੁਲ-ਪ੍ਰਿਯੰਕਾ ਨਾਲ ਮਿਲਣ ਤੋਂ ਬਾਅਦ ਗਾਇਬ ''ਨਵਜੋਤ ਸਿੱਧੂ''

06/29/2019 9:40:39 AM

ਚੰਡੀਗੜ੍ਹ (ਹਰੀਸ਼ਚੰਦਰ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਮੰਤਰੀ ਮੰਡਲ 'ਚ ਕੀਤੇ ਗਏ ਫੇਰਬਦਲ ਤੋਂ ਬਾਅਦ ਮੰਤਰੀਆਂ ਨੇ ਨਵੇਂ ਵਿਭਾਗ ਦਾ ਕੰਮਕਾਜ ਸੰਭਾਲ ਲਿਆ ਹੈ ਪਰ ਰਾਹੁਲ ਅਤੇ ਪ੍ਰਿਯੰਕਾ ਦੇ ਭਰੋਸੇ ਬੈਠੇ ਨਵਜੋਤ ਸਿੰਘ ਸਿੱਧੂ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਅਜੇ ਤੱਕ ਗਾਇਬ ਹਨ ਅਤੇ ਉਨ੍ਹਾਂ ਨੇ ਬਿਜਲੀ ਵਿਭਾਗ ਦੀ ਨਵੀਂ ਜ਼ਿੰਮੇਵਾਰੀ ਵੀ ਨਹੀਂ ਸੰਭਾਲੀ ਹੈ। ਸਿੱਧੂ ਵਲੋਂ ਨਵਾਂ ਵਿਭਾਗ ਨਾ ਸੰਭਾਲਣ ਕਾਰਨ ਗਰਮੀ ਦੇ ਮੌਸਮ 'ਚ ਬਿਜਲੀ ਸਬੰਧੀ ਵਧ ਰਹੀਆਂ ਸ਼ਿਕਾਇਤਾਂ ਨੂੰ ਦੇਖਦੇ ਹੋਏ ਮੁੱਖ ਮੰਤਰੀ ਫਿਲਹਾਲ ਖੁਦ ਹੀ ਇਸ ਦਾ ਜ਼ਿੰਮਾ ਸੰਭਾਲ ਰਹੇ ਹਨ।

PunjabKesari

ਸੂਤਰਾਂ ਦੀ ਮੰਨੀਏ ਤਾਂ ਜੇਕਰ ਸਿੱਧੂ ਦਾ ਰਵੱਈਆ ਅਜਿਹਾ ਹੀ ਰਿਹਾ ਤਾਂ ਕੈਪਟਨ ਅਮਰਿੰਦਰ ਸਿੰਘ ਹੋਰ ਸਖਤ ਫੈਸਲਾ ਲੈ ਕੇ ਇਸ ਵਿਭਾਗ ਦੀ ਜ਼ਿੰਮੇਵਾਰੀ ਕਿਸੇ ਹੋਰ ਮੰਤਰੀ ਨੂੰ ਸੌਂਪ ਕੇ ਉਨ੍ਹਾਂ ਨੂੰ ਪੂਰੀ ਤਰ੍ਹਾਂ ਫਾਰਗ ਵੀ ਕਰ ਸਕਦੇ ਹਨ। ਮੁੱਖ ਮੰਤਰੀ ਵਿਭਾਗ ਬਦਲਣ ਤੋਂ ਲੈ ਕੇ ਇਕ ਮਹੀਨੇ ਤੱਕ ਦੀ ਉਡੀਕ ਕਰਨਗੇ। ਇਸ ਤੋਂ ਬਾਅਦ ਕਿਸੇ ਹੋਰ ਤਜ਼ੁਰਬੇਕਾਰ ਮੰਤਰੀ ਨੂੰ ਇਸ ਦਾ ਜ਼ਿੰਮਾ ਸੌਂਪਿਆ ਜਾ ਸਕਦਾ ਹੈ।

PunjabKesari

ਸੀਨੀਅਰ ਕਾਂਗਰਸੀ ਨੇਤਾ ਅਹਿਮਦ ਪਟੇਲ ਨੂੰ ਕੈਪਟਨ-ਸਿੱਧੂ ਦੇ ਗਿਲੇ-ਸ਼ਿਕਵੇ ਦੂਰ ਕਰਨ ਦਾ ਜ਼ਿੰਮਾ ਸੌਂਪਦੇ ਹੋਏ ਰਾਹੁਲ ਗਾਂਧੀ ਨੇ ਉਨ੍ਹਾਂ ਨੂੰ ਆਪਣਾ ਨਵਾਂ ਵਿਭਾਗ ਸੰਭਾਲਣ ਦੇ ਨਿਰਦੇਸ਼ ਦਿੱਤੇ ਹਨ। ਅਹਿਮਦ ਪਟੇਲ ਨੇ ਇਸ ਦੇ 2 ਹਫਤੇ ਬੀਤਣ ਤੋਂ ਬਾਅਦ ਵੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਸਬੰਧੀ ਨਾ ਤਾਂ ਕੋਈ ਮੁਲਾਕਾਤ ਕੀਤੀ ਅਤੇ ਨਾ ਹੀ ਕੋਈ ਗੱਲ ਕੀਤੀ ਹੈ। 


Babita

Content Editor

Related News