ਸਿੱਧੂ ਦੇ ''ਕਾਲੇ ਤਿੱਤਰ'' ਤੋਂ ਚੰਡੀਗੜ੍ਹ ਦਾ ਪਾਸਾ, ਗੇਂਦ ਪੰਜਾਬ ਦੇ ਪਾਲੇ ''ਚ

Thursday, Dec 20, 2018 - 12:35 PM (IST)

ਸਿੱਧੂ ਦੇ ''ਕਾਲੇ ਤਿੱਤਰ'' ਤੋਂ ਚੰਡੀਗੜ੍ਹ ਦਾ ਪਾਸਾ, ਗੇਂਦ ਪੰਜਾਬ ਦੇ ਪਾਲੇ ''ਚ

ਚੰਡੀਗੜ੍ਹ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਤੋਂ ਲਿਆਂਦੇ ਗਏ 'ਕਾਲੇ ਤਿੱਤਰ' ਦਾ ਮਾਮਲਾ ਸੁਲਝਣ ਦਾ ਨਾਂ ਨਹੀਂ ਲੈ ਰਿਹਾ। ਇਸ ਮਾਮਲੇ ਸਬੰਧੀ ਹੁਣ ਚੰਡੀਗੜ੍ਹ ਨੇ ਪਾਸਾ ਵੱਟਦਿਆਂ ਗੇਂਦ ਪੰਜਾਬ ਦੇ ਪਾਲੇ 'ਚ ਸੁੱਟ ਦਿੱਤੀ ਹੈ। ਦੱਸਣਯੋਗ ਹੈ ਕਿ ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਰੋਹ ਲਈ ਪਾਕਿਸਤਾਨ ਗਏ ਨਵਜੋਤ ਸਿੰਘ ਉੱਥੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਤੋਹਫੇ ਵਜੋਂ 'ਕਾਲਾ ਤਿੱਤਰ' ਲੈ ਕੇ ਆਏ ਸਨ ਪਰ ਕੈਪਟਨ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਨੂੰ ਲੈਣ ਅਤੇ ਰੱਖਣ ਬਾਰੇ ਮੁੱਖ ਮੰਤਰੀ ਦਫਤਰ ਨੇ 'ਵਾਈਲਡ ਲਾਈਫ ਵਿਭਾਗ' ਦੀ ਸਲਾਹ ਮੰਗੀ ਸੀ।
ਚੰਡੀਗੜ੍ਹ ਪ੍ਰਸ਼ਾਸਨ ਦੇ 'ਜੰਗਲਾਤ ਤੇ ਵਾਈਲਡ ਲਾਈਫ ਵਿਭਾਗ' ਦੇ ਮੁਖੀ ਵਾਰਡਨ ਦੇਬੇਂਦਰਾ ਦਲਾਈ ਨੇ 'ਐਨੀਮਲ ਵੈਲਫੇਅਰ ਬੋਰਡ ਆਫ ਇੰਡੀਆ' ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਵਲੋਂ ਪਾਕਿਸਤਾਨ ਤੋਂ ਲਿਆਂਦੇ ਗਏ 'ਕਾਲੇ ਤਿੱਤਰ' ਦੀ ਜਾਂਚ ਲਈ ਉਨ੍ਹਾਂ ਨੂੰ ਨਿਰਦੇਸ਼ ਮਿਲੇ ਸਨ ਪਰ ਦਲਾਈ ਨੇ ਆਪਣੀ ਚਿੱਠੀ 'ਚ ਲਿਖਿਆ ਕਿ ਇਹ ਮਾਮਲਾ ਪੰਜਾਬ ਨਾਲ ਸਬੰਧਿਤ ਹੈ ਅਤੇ ਕਾਨੂੰਨ ਤਹਿਤ ਇਸ ਮਾਮਲੇ ਦੀ ਜਾਂਚ ਪੰਜਾਬ ਨਾਲ ਸਬੰਧਿਤ ਵਿਭਾਗ ਤੋਂ ਹੀ ਹੋਣੀ ਚਾਹੀਦੀ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨਾਲ ਜੁੜੇ ਹੋਣ ਕਾਰਨ 'ਕਾਲਾ ਤਿੱਤਰ' ਮਾਮਲੇ 'ਚ ਪੰਜਾਬ ਦੇ 'ਵਾਈਲਡ ਲਾਈਫ ਵਿਭਾਗ' ਦਾ ਕੋਈ ਵੀ ਅਧਿਕਾਰੀ ਕੁਝ ਬੋਲਣ ਲਈ ਤਿਆਰ ਨਹੀਂ ਹੈ। 


author

Babita

Content Editor

Related News