ਨਵਜੋਤ ਸਿੱਧੂ ਭਲਕੇ ਪਟਿਆਲੇ ਕਰਨਗੇ ਪ੍ਰੈੱਸ ਕਾਨਫਰੰਸ, ਕਰ ਸਕਦੇ ਨੇ ਵੱਡਾ ਧਮਾਕਾ

Sunday, Apr 04, 2021 - 12:28 AM (IST)

ਨਵਜੋਤ ਸਿੱਧੂ ਭਲਕੇ ਪਟਿਆਲੇ ਕਰਨਗੇ ਪ੍ਰੈੱਸ ਕਾਨਫਰੰਸ, ਕਰ ਸਕਦੇ ਨੇ ਵੱਡਾ ਧਮਾਕਾ

ਚੰਡੀਗੜ੍ਹ- ਨਵਜੋਤ ਸਿੰਘ ਸਿੱਧੂ ਵੱਲੋਂ ਭਲਕੇ 4 ਅਪ੍ਰੈਲ ਨੂੰ ਇੱਕ ਪ੍ਰੈਸ ਕਾਨਫਰੰਸ ਸੱਦੀ ਗਈ ਹੈ। ਜਿਸ ਕਾਰਨ ਸਿਆਸਤ ਅਤੇ ਮੀਡੀਆ ਹਲਕਿਆਂ 'ਚ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ। ਦੱਸ ਦੇਈਏ ਕਿ ਸਿੱਧੂ ਵੱਲੋਂ ਇਹ ਪ੍ਰੈਸ ਕਾਨਫਰੰਸ ਉਨ੍ਹਾਂ ਨੇ ਜੱਦੀ ਸ਼ਹਿਰ ਪਟਿਆਲਾ 'ਚ ਸੱਦੀ ਗਈ ਹੈ ਜਿਸ 'ਚ ਸਿਰਫ ਕੁੱਝ ਪੱਤਰਕਾਰਾਂ ਨੂੰ ਸੱਦਾ ਦਿੱਤਾ ਗਿਆ ਹੈ। ਕੁੱਝ ਲੋਕਾਂ ਵੱਲੋਂ ਇਸ ਪ੍ਰੈੱਸ ਕਾਨਫਰੰਸ ਨੂੰ ਸਿੱਧੂ ਦੇ ਨਵੇਂ ਐਲਾਨ ਨਾਲ ਜੋੜ ਕੇ ਵੀ ਦੇਖਿਆ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਿੱਧੂ ਵਿਚਾਲੇ ਭਾਵੇਂ ਕਈ ਗੇੜ ਦੀ ਮੀਟਿੰਗ ਹੋਈ ਪਰ ਹਰ ਬਾਰ ਇਹ ਮੀਟਿੰਗ ਬੇਸਿੱਟਾ ਹੀ ਨਿਕਲੀ। 

ਇਹ ਵੀ ਪੜ੍ਹੋ: ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਦੇ 2705 ਨਵੇਂ ਮਾਮਲੇ ਆਏ ਸਾਹਮਣੇ, 49 ਦੀ ਮੌਤ

ਕੈਪਟਨ ਸਰਕਾਰ ਵੱਲੋਂ ਸਿੱਧੂ ਨੂੰ ਭਾਵੇਂ ਦੋ ਮਹਿਕਮੇ ਦੇਣ ਦੀਆਂ ਚਰਚਾਵਾਂ ਗਰਮ ਹਨ ਪਰ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸਿੱਧੂ ਹੁਣ 8 ਮਹੀਨੇ ਵਾਲੀ ਕੈਪਟਨ ਸਰਕਾਰ ਵਿਚ ਮੰਤਰੀ ਦੀ ਬਜਾਏ ਵਿਧਾਇਕ ਬਣ ਕੇ ਹੀ ਸਮਾਂ ਕੱਢਣਗੇ ਕਿਉਂਕਿ ਉਨ੍ਹਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਹੈ ਕਿ ਉਹ ਦੋ ਸਾਲ ਘਰ ਬੈਠੇ ਰਹੇ ਹਨ, ਹੁਣ ਉਹ 8 ਮਹੀਨੇ ਵਿਚ ਕਿਹੜਾ ਮਾਅਰਕਾ ਮਾਰ ਲੈਣਗੇ।

ਇਹ ਵੀ ਪੜ੍ਹੋ: ਘਰ 'ਚ ਲੱਗੀ ਅੱਗ ਦੌਰਾਨ ਮਿਲਿਆ ਪਿੰਜਰ, ਮਾਮਲੇ ਦੀ ਜਾਂਚ ਜਾਰੀ

ਉਪਰੋਂ ਮੁੱਖ ਮੰਤਰੀ ਨੇ ਵੀ ਬਿਆਨ ਦੇ ਦਿੱਤਾ ਕਿ ਸਿੱਧੂ ਹੋਰ ਸਮਾਂ ਚਾਹੁੰਦੇ ਹਨ। ਅਜਿਹੇ ਵਿਚ ਪ੍ਰੈੱਸ ਕਾਨਫਰੰਸ 'ਚ ਕੀ ਹੋਵੇਗਾ, ਇਸ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। 


author

Bharat Thapa

Content Editor

Related News