ਨਵਜੋਤ ਸਿੱਧੂ ਮਾਤਾ ਵੈਸ਼ਨੋ ਦੇਵੀ ਮੰਦਿਰ ਤੋਂ ਪਰਤੇ, CM ਚੰਨੀ ਮਾਤਾ ਬਗਲਾਮੁਖੀ ਮੰਦਿਰ ਪਹੁੰਚੇ

Friday, Feb 04, 2022 - 06:06 PM (IST)

ਚੰਡੀਗੜ੍ਹ (ਬਿਊਰੋ)-ਚੋਣ ਪ੍ਰਚਾਰ ਵਿਚਾਲੇ ਛੱਡ ਕੇ ਜਿਥੇ ਬੁੱਧਵਾਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕੀਤੇ, ਉਥੇ ਹੀ ਬੀਤੀ ਰਾਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਪ੍ਰਦੇਸ਼ ’ਚ ਬਗਲਾਮੁਖੀ ਮਾਤਾ ਦੇ ਮੰਦਿਰ ’ਚ ਹਵਨ ਕਰਵਾਇਆ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚੰਨੀ ਨੇ ਦੋ ਮਹੀਨਿਆਂ ਦੌਰਾਨ ਮਾਤਾ ਬਗਲਾਮੁਖੀ ਦੇ ਮੰਦਿਰ ’ਚ ਤੀਜੀ ਵਾਰ ਹਵਨ ਕਰਵਾਇਆ ਹੈ। ਇਸ ਤੋਂ ਪਹਿਲਾਂ ਉਹ 4 ਦਸੰਬਰ ਨੂੰ ਪਰਿਵਾਰ ਸਮੇਤ ਮਾਤਾ ਬਗਲਾਮੁਖੀ ਮੰਦਿਰ ਪਹੁੰਚੇ ਸਨ ਤੇ ਹਵਨ ਕਰਵਾਇਆ ਸੀ। ਇਸ ਤੋਂ 26 ਦਿਨਾਂ ਬਾਅਦ ਉਨ੍ਹਾਂ ਨੇ 30 ਦਸੰਬਰ ਨੂੰ ਵੀ ਹਵਨ ਕਰਵਾਇਆ ਸੀ।

ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ਹਨੀ ਨੂੰ ਅਦਾਲਤ ਨੇ 8 ਫਰਵਰੀ ਤੱਕ ਭੇਜਿਆ ED ਦੇ ਰਿਮਾਂਡ ’ਤੇ

ਇਸੇ ਤਰ੍ਹਾਂ ਵੀਰਵਾਰ ਰਾਤ ਨੂੰ ਮੁੱਖ ਮੰਤਰੀ ਚੰਨੀ ਬਗਲਾਮੁਖੀ ਮੰਦਿਰ ਪਹੁੰਚੇ ਤੇ ਕਾਂਗਰਸ ਦੀ ਸਰਕਾਰ ਬਣਨ ਲਈ ਹਵਨ ਕਰਵਾਇਆ। ਦੱਸ ਦੇਈਏ ਕਿ ਮੁੱਖ ਮੰਤਰੀ ਚੰਨੀ ਮਾਤਾ ਦੇ ਭਗਤ ਹਨ ਪਰ ਇਸ ਵਾਰ ਚੋਣਾਂ ਦੌਰਾਨ ਵੀ ਉਨ੍ਹਾਂ ਦਾ ਹਵਨ ਗੁਪਤ ਨਰਾਤਿਆਂ ਦੌਰਾਨ ਹੋ ਰਿਹਾ ਹੈ। ਇਨ੍ਹਾਂ ਨਰਾਤਿਆਂ ਦੌਰਾਨ ਲੋਕ ਮਾਤਾ ਦੇ ਨੌਂ ਰੂਪਾਂ ਦੀ ਪੂਜਾ ਕਰਦੇ ਹਨ। ਪੰਜਾਬ ’ਚ ਚੋਣਾਂ ਤੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਦੇ ਐਲਾਨ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਦਾ ਇਹ ਹਵਨ ਬਹੁਤ ਮਹੱਤਤਾ ਰੱਖਦਾ ਹੈ।

ਇਹ ਵੀ ਪੜ੍ਹੋ : CM ਚੰਨੀ ਦੇ ਭਾਣਜੇ ’ਤੇ ਕਾਂਗਰਸ ਦੇ ਸ਼ਾਸਨ ਦੌਰਾਨ ਹੀ ਦਰਜ ਹੋਇਆ ਸੀ ਮਾਮਲਾ : ਚੁੱਘ


Manoj

Content Editor

Related News