ਨਵਜੋਤ ਸਿੱਧੂ ਦੀ ਟੀਮ ਯੋਜਨਾਬੱਧ ਤਰੀਕੇ ਨਾਲ ਲੋੜਵੰਦਾਂ ਨੂੰ ਦੇ ਰਹੀ ਹੈ ਰਾਸ਼ਨ (ਵੀਡੀਓ)

04/09/2020 2:49:06 PM

ਅੰਮ੍ਰਿਤਸਰ (ਸੁਮਿਤ) - ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਕਾਰਨ ਪੂਰੇ ਦੇਸ਼ ਨੂੰ ਲਾਕਡਾਊਨ ਕੀਤਾ ਗਿਆ ਹੈ। ਲਾਕਡਾਊਨ ਦੇ ਸਮੇਂ ਪੰਜਾਬ ਸਰਕਾਰ ਲੋਕਾਂ ਨੂੰ ਜਿਥੇ ਰਾਸ਼ਨ ਦੇਣ ’ਚ ਅਸਫਲ ਸਿੱਧ ਹੋ ਰਹੀ ਹੈ, ਉਥੇ ਹੀ ਪੰਜਾਬ ਦੇ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਦੀ ਟੀਮ ਇਸ ਕੰਮ ਦੇ ਲਈ ਅੱਗੇ ਹੋ ਕੇ ਆਪਣਾ ਫਰਜ਼ ਪੂਰਾ ਕਰ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਨਵਜੋਤ ਸਿੰਘ ਸਿੱਧੂ ਦੀ ਟੀਮ ਦੇ ਮੈਂਬਰਾਂ ਵਲੋਂ ਯੋਜਨਾਬੱਧ ਤਰੀਕੇ ਨਾਲ ਲੋੜਵੰਦ ਲੋਕਾਂ ਦੇ ਘਰ-ਘਰ ਜਾ ਕੇ ਉਨ੍ਹਾਂ ਨੂੰ ਰਾਸ਼ਨ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਸਿੱਧੂ ਦੀ ਟੀਮ ਦੇ ਮੈਂਬਰ ਅੰਮ੍ਰਿਤਸਰ ਦੇ ਪੂਰਬੀ ਇਲਾਕੇ ’ਚ ਰਾਸ਼ਨ ਵੰਡ ਰਹੇ ਹਨ। 

PunjabKesari

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਟੀਮ ਦੇ ਮੈਂਬਰ ਨੇ ਦੱਸਿਆ ਕਿ ਉਹ ਪਿਛਲੇ 10-12 ਦਿਨਾਂ ਤੋਂ 100 ਦੇ ਕਰੀਬ ਲੋਕਾਂ ਨੂੰ ਰਾਸ਼ਨ ਵੰਡਣ ਦਾ ਕੰਮ ਕਰ ਰਹੇ ਹਨ। ਇਸ ਦੇ ਨਾਲ-ਨਾਲ ਹੀ ਉਨ੍ਹਾਂ ਨੇ ਇਕ ਦੂਜੇ ਤੋਂ ਸੋਸ਼ਲ ਡਿਸਟੈਂਸ ਦੀ ਬਣਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਰਾਸ਼ਨ ਦੇਣ ਤੋਂ ਪਹਿਲਾਂ ਸਰਵੇ ਕਰਦੇ ਹਨ, ਜਿਨ੍ਹਾਂ ਲੋਕਾਂ ਨੂੰ ਰਾਸ਼ਨ ਦੀ ਲੋੜ ਹੁੰਦੀ ਹੈ, ਉਨ੍ਹਾਂ ਨੂੰ ਉਹ ਪਹਿਲਾਂ ਸਲੀਪ ਦਿੰਦੇ ਹਨ, ਜਿਸ ਤੋਂ ਬਾਅਦ ਉਹ ਇਕ ਥਾਂ ਨਿਸ਼ਚਿਤ ਕਰਦੇ ਉਕਤ ਲੋਕਾਂ ਨੂੰ ਬੁਲਾ ਕੇ ਰਾਸ਼ਨ ਵੰਡਣ ਦਾ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਇਹ ਸਾਰਾ ਕੰਮ ਸਿੱਧੂ ਦੇ ਕਹਿਣ ਦੇ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਜਦੋਂ ਤੱਕ ਕਰਫਿਊ ਜਾਰੀ ਹੈ, ਉਦੋਂ ਤੱਕ ਉਹ ਲੋੜਵੰਦ ਲੋਕਾਂ ਨੂੰ ਇਸੇ ਤਰ੍ਹਾਂ ਰਾਸ਼ਨ ਦਿੰਦੇ ਰਹਿਣਗੇ। 
 


rajwinder kaur

Content Editor

Related News