ਨਵਜੋਤ ਸਿੱਧੂ ਦੇ ਦੋਸ਼ਾਂ ''ਤੇ ਸੰਜੇ ਸਿੰਘ ਦਾ ਕਰਾਰਾ ਜਵਾਬ (ਵੀਡੀਓ)
Tuesday, Jan 24, 2017 - 07:22 PM (IST)
ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ''ਚ ਕੁਝ ਸਮਾਂ ਹੀ ਬਾਕੀ ਰਹਿ ਗਿਆ ਹੈ ਪਰ ਇਸ ਸਮੇਂ ਦੌਰਾਨ ਲੋਕਾਂ ''ਚ ਆਪਣੀ ਪੈਠ ਜਮਾਉਣ ਲਈ ਸਿਆਸੀ ਪਾਰਟੀਆਂ ''ਚ ਜ਼ੁਬਾਨੀ ਜੰਗ ਤੇਜ਼ ਹੁੰਦੀ ਜਾ ਰਹੀ ਹੈ। ਸਿਆਸੀ ਪਾਰਟੀਆਂ ਇਕ-ਦੂਜੇ ਦੇ ਸਿਰ ''ਤੇ ਕਈ ਦੋਸ਼ ਮੜ੍ਹ ਰਹੀਆਂ ਹਨ। ਅੰਮ੍ਰਿਤਸਰ ਵਿਚ ਆਪਣੇ ਲਈ ਵੋਟ ਅਪੀਲ ਕਰ ਰਹੇ ਨਵਜੋਤ ਸਿੱਧੂ ਨੇ ਜਿੱਥੇ ਆਮ ਆਦਮੀ ਪਾਰਟੀ ''ਤੇ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਦੋਸ਼ ਲਗਾਏ ਹਨ, ਉਥੇ ਹੀ ਆਪਣਾ ਪੱਖ ਰੱਖਣ ਲਈ ''ਆਪ'' ਆਗੂ ਸੰਜੇ ਸਿੰਘ ਨੇ ਕਾਂਗਰਸ ਪਾਰਟੀ ਦੇ ਘਪਲਿਆਂ ਦੀ ਪੋਲ ਖੋਲ੍ਹਦਿਆਂ ਸਿੱਧੂ ਦਾ ਜਵਾਬ ਦਿੱਤਾ।
ਸੰਜੇ ਸਿੰਘ ਦਾ ਕਹਿਣਾ ਹੈ ਕਿ ਕਾਂਗਰਸ ਵਰਗੀ ਭ੍ਰਿਸ਼ਟ ਪਾਰਟੀ ਦਾ ਹੱਥ ਫੜਨ ''ਤੇ ਸਿੱਧੂ ਦਾ ਦਿਮਾਗ ਵੀ ਭ੍ਰਿਸ਼ਟ ਹੋ ਗਿਆ ਹੈ, ਜਿਸ ਕਾਰਨ ਉਹ ਇਹ ਸਭ ਬੋਲ ਰਹੇ ਹਨ।
