ਲੁਧਿਆਣਾ 'ਚ ਨਵਜੋਤ ਸਿੱਧੂ ਖਿਲਾਫ ਭੜਕੇ ਲੋਕ, ਵਿਰੋਧ 'ਚ ਲਾਏ ਪੋਸਟਰ (ਵੀਡੀਓ)
Wednesday, Feb 20, 2019 - 04:12 PM (IST)
ਲੁਧਿਆਣਾ (ਨਰਿੰਦਰ) : ਪੁਲਵਾਮਾ ਹਮਲੇ ਤੋਂ ਬਾਅਦ ਪਾਕਿਸਤਾਨ ਦੀ ਹਮਾਇਤ ਕਰਨ 'ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਹਰ ਪਾਸਿਓਂ ਘਿਰ ਗਏ ਹਨ। ਇਸ ਨੂੰ ਮੁੱਖ ਰੱਖਦਿਆਂ ਹੀ ਬੁੱਧਵਾਰ ਨੂੰ ਸ਼ਹਿਰ ਦੇ ਘੰਟਾਘਰ ਚੌਂਕ ਤੋਂ ਲੈ ਕੇ ਰੇਲਵੇ ਸਟੇਸ਼ਨ ਤੱਕ ਸਿੱਧੂ ਖਿਲਾਫ ਪੋਸਟਰ ਲਾਏ ਗਏ ਹਨ, ਜਿਨ੍ਹਾਂ 'ਤੇ ਲਿਖਿਆ ਹੋਇਆ ਹੈ ਕਿ ਨਵਜੋਤ ਸਿੱਧੂ ਪਾਕਿ ਫੌਜ ਮੁਖੀ ਬਾਜਵਾ ਦਾ ਯਾਰ ਹੈ ਅਤੇ ਦੇਸ਼ ਨਾਲ ਗੱਦਾਰੀ ਕਰ ਰਿਹਾ ਹੈ। ਇਨ੍ਹਾਂ ਪੋਸਟਰਾਂ 'ਤੇ ਇਹ ਵੀ ਲਿਖਿਆ ਹੈ ਕਿ ਤੁਸੀਂ ਆਪਣੇ ਦੇਸ਼ ਨੂੰ ਪਿਆਰ ਕਰੋ ਅਤੇ ਸਿੱਧੂ ਨੂੰ ਬਾਹਰ ਕੱਢੋ।