ਕਰਤਾਰਪੁਰ ਲਾਂਘੇ ਬਾਰੇ ਸਿੱਧੂ ਨੇ ਬਣਾਇਆ ਬੁੱਧੂ : ਮਜੀਠੀਆ (ਵੀਡੀਓ)

Tuesday, Aug 21, 2018 - 06:43 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਕੈਬਨਿਟ ਮੰਤਰੀ ਨਵਜੋਤ ਸਿੱਧੂ ਵੱਲੋਂ ਪਾਕਿਸਤਾਨ 'ਚ ਪਾਈ ਜੱਫੀ ਅਤੇ ਉਸ 'ਤੇ ਦਿੱਤੇ ਪ੍ਰਤੀਕਰਮ ਤੋਂ ਬਾਅਦ ਸੂਬੇ ਦੀ ਸਿਆਸਤ ਭਖੀ ਹੋਈ ਹੈ, ਜਿਸ 'ਤੇ ਨੇਤਾਵਾਂ ਦੇ ਵੱਖ-ਵੱਖ ਬਿਆਨ ਵੀ ਸਾਹਮਣੇ ਆ ਰਹੇ ਹਨ। ਹੁਣ ਇਸ ਮਾਮਲੇ 'ਤੇ ਬਿਕਰਮ ਮਜੀਠੀਆ ਨੇ ਵੀ ਤਿੱਖਾ ਬਿਆਨ ਦਿੱਤਾ ਹੈ। ਮਜੀਠੀਆ ਦਾ ਕਹਿਣਾ ਹੈ ਕਿ ਸਿੱਧੂ ਨੇ ਲੋਕਾਂ ਨੂੰ ਬੁੱਧੂ ਬਣਾਉਣ ਲਈ ਕਰਤਾਰਪੁਰ ਲਾਂਘੇ ਵਾਲਾ ਬਿਆਨ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਹ ਫੈਸਲੇ ਸਰਕਾਰਾਂ ਵੱਲੋਂ ਲਏ ਜਾਂਦੇ ਹਨ ਨਾ ਕਿ ਫੌਜ ਮੁਖੀਆਂ ਵਲੋਂ।  

ਇਸਤੋਂ ਪਹਿਲਾਂ ਜਿਥੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਸਿੱਧੂ ਦੇ ਹੱਕ 'ਚ ਨਿਤਰੇ ਸਨ, ਉਥੇ ਹੀ ਮਜੀਠੀਆ ਨੇ ਸਿੱਧੂ ਨੂੰ ਘੇਰਿਆ ਹੈ।


Related News