ਨਵਜੋਤ ਸਿੱਧੂ ਵਿਧਾਇਕ ਸੰਜੀਵ ਤਲਵਾੜ ਦੇ ਮਾਤਾ ਜੀ ਦਾ ਹਾਲ ਜਾਣਨ ਪਹੁੰਚੇ ਹਸਪਤਾਲ

Saturday, Jul 24, 2021 - 10:05 PM (IST)

ਨਵਜੋਤ ਸਿੱਧੂ ਵਿਧਾਇਕ ਸੰਜੀਵ ਤਲਵਾੜ ਦੇ ਮਾਤਾ ਜੀ ਦਾ ਹਾਲ ਜਾਣਨ ਪਹੁੰਚੇ ਹਸਪਤਾਲ

ਲੁਧਿਆਣਾ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਲੁਧਿਆਣਾ ਪੂਰਬੀ ਤੋਂ ਵਿਧਾਇਕ ਸੰਜੀਵ ਤਲਵਾੜ ਦੇ ਮਾਤਾ ਜੀ ਦਾ ਹਾਲ-ਚਾਲ ਜਾਣਨ ਲਈ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ ’ਚ ਪਹੁੰਚੇ। ਇਸ ਦੌਰਾਨ ਨਵਜੋਤ ਸਿੱਧੂ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਵਿਧਾਇਕ ਕੁਲਜੀਤ ਨਾਗਰਾ ਤੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਅਮਰਿੰਦਰ ਸਿੰਘ ਵੜਿੰਗ ਵੀ ਮੌਜੂਦ ਸਨ।

PunjabKesari

ਜ਼ਿਕਰਯੋਗ ਹੈ ਕਿ ਵਿਧਾਇਕ ਤਲਵਾੜ ਦੇ ਮਾਤਾ ਜੀ ਦੀ ਤਬੀਅਤ ਖਰਾਬ ਹੋਣ ਕਾਰਨ ਉਨ੍ਹਾਂ ਨੂੰ ਇਕ ਨਿੱਜੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਮਿਲਣ ’ਤੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੁਲਜੀਤ ਨਾਗਰਾ ਤੇ ਵਿਧਾੲਕ ਰਾਜਾ ਵੜਿੰਗ ਨਾਲ ਉਨ੍ਹਾਂ ਦੀ ਮਾਤਾ ਜੀ ਦਾ ਹਾਲ-ਚਾਲ ਜਾਣਨ ਲਈ ਨਿੱਜੀ ਹਸਪਤਾਲ ਪਹੁੰਚੇ।

PunjabKesari

ਇਸ ਦੌਰਾਨ ਨਵਜੋਤ ਸਿੱਧੂ ਨੇ ਵਿਧਾਇਕ ਸੰਜੀਵ ਤਲਵਾੜ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਹੌਸਲਾ ਦਿੱਤਾ ਤੇ ਪ੍ਰਮਾਤਮਾ ਅੱਗੇ ਮਾਤਾ ਜੀ ਦੇ ਜਲਦ ਸਿਹਤਯਾਬ ਹੋਣ ਦੀ ਅਰਦਾਸ ਕੀਤੀ।


author

Manoj

Content Editor

Related News