ਪੰਜਾਬ ਦੇ ਇੰਚਰਾਜ ਦੇਵੇਂਦਰ ਯਾਦਵ ਨੂੰ ਮਿਲੇ ਨਵਜੋਤ ਸਿੰਘ ਸਿੱਧੂ, ਸੀਨੀਅਰ ਕਾਂਗਰਸੀਆਂ ਬਾਰੇ ਕਹਿ ਦਿੱਤੀਆਂ ਇਹ ਗੱਲਾਂ

Wednesday, Jan 10, 2024 - 01:54 PM (IST)

ਅੰਮ੍ਰਿਤਸਰ (ਕਮਲ)- ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਨਵੇਂ ਥਾਪੇ ਗਏ ਇੰਚਾਰਜ ਦੇਵੇਂਦਰ ਯਾਦਵ ਨਾਲ ਮੁਲਾਕਾਤ ਕੀਤੀ। ਦੇਵੇਂਦਰ ਯਾਦਵ 3 ਦਿਨਾਂ ਪੰਜਾਬ ਦੌਰੇ 'ਤੇ ਆਏ ਹਨ ਤੇ ਇੱਥੋਂ ਦੀ ਆਗੂਆਂ ਨਾਲ ਮੀਟਿੰਗਾਂ ਕਰ ਰਹੇ ਹਨ। ਯਾਦਵ ਨੂੰ ਮਿਲਣ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਗੁਰੂ ਨਗਰੀ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ’ਚ 3 ਕਰੋੜ ਪੰਜਾਬੀ ਹਨ ਅਤੇ 2 ਕਰੋੜ ਐੱਨ.ਆਰ.ਆਈ. ਹਨ, ਪੰਜਾਬ ’ਚ 4-5 ਮੁੱਖ ਮੰਤਰੀਆਂ ਦਾ ਰਾਜ ਰਿਹਾ ਹੈ, ਜਿੰਨ੍ਹਾਂ ਨੇ ਗੁਰੂ ਦੇ ਫਲਸਫੇ ਨੂੰ ਹੀ ਬਦਲ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਕਰੋ ਪਰ ਸ਼ੁਰੂ ਕਰੋ ਮੇਰੇ ਘਰ ਤੋਂ ਸਿਵਾਏ ਘਰ ਭਰਨ ਤੇ ਪੰਜਾਬ ਨੂੰ ਖੋਖਲਾ ਕਰ ਦਿੱਤਾ। ਇੰਨ੍ਹਾਂ ਨੇ ਝੂਠ ਵੇਚ ਕੇ ਪੰਜਾਬ ਦੇ ਪੈਸੇ ਖਾਧੇ ਹਨ। ਉਨ੍ਹਾਂ ਕਿਹਾ ਕਿ ਲੜਾਈ ਲੜਾਂ ਪੰਜਾਬ ਦੀ ਪੰਜਾਬ ਦੇ ਲੋਕਾਂ ਦੇ ਭਰੋਸੇ ਨੂੰ ਜਗਾ ਕੇ ਰਾਜਨੀਤੀ ’ਚ ਆਇਆ ਸੀ ਇਹੀ ਭਰੋਸਾ ਲੈ ਕੇ ਜਾਵਾਂਗਾ। 

ਇਹ ਖ਼ਬਰ ਵੀ ਪੜ੍ਹੋ - ਦੇਵੇਂਦਰ ਯਾਦਵ ਨੇ ਪੰਜਾਬ ਕਾਂਗਰਸ ਦੇ ਲੀਡਰਾਂ ਨਾਲ ਕੀਤੀ ਮੀਟਿੰਗ, ਸਿੱਧੂ ਬਾਰੇ ਪੁੱਛੇ ਸਵਾਲ 'ਤੇ ਦਿੱਤਾ ਇਹ ਜਵਾਬ

ਉਨ੍ਹਾਂ ਕਿਹਾ ਕਿ ਪੰਜਾਬ ਦੇ ਇੰਚਾਰਜ ਦੇਵੇਂਦਰ ਯਾਦਵ ਬਹੁਤ ਹੀ ਸੂਝਵਾਨ ਹਨ ਅਤੇ ਉਨ੍ਹਾਂ ਨੇ ਬਹੁਤ ਪਿਆਰ ਨਾਲ ਮੇਰੀ ਗੱਲ ਸੁਣੀ ਅਤੇ ਅਸੀਂ ਆਪਣਾ ਪੱਖ ਰਖਦੇ ਹਾਂ। ਇਥੇ ਜਨਾ ਖਨਾ ਐਰਾ ਗੈਰਾ ਨੱਥੂ ਖੈਰਾ ਆਪਣੀ ਪਾਰਟੀ ਬਣਾ ਕੇ ਬੋਲਣ ਲਗਦਾ ਹੈ, ਸਿੱਧੂ ਦੀ ਕਦੀ ਵਰਕਰ ਦੇ ਖ਼ਿਲਾਫ਼ ਕੋਈ ਆਵਾਜ ਨਹੀਂ ਗਈ। ਇਹ ਸਭ ਮੇਰੇ ਆਪਣੇ ਨੇ ਜੋ ਨਿੰਦਾ ਕਰਨ ਸਭ ਮੇਰੇ ਆਪਣੇ ਨੇ ਪਰ ਪੰਜਾਬ ਦੇ ਖ਼ਿਲਾਫ਼ ਕੋਈ ਖੜਾ ਹੋਵੇਗਾ ਤਾਂ ਮੈਂ ਉਸਦੇ ਖ਼ਿਲਾਫ਼ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ’ਚ ਮੇਰਾ ਕੋਈ ਗਰੁੱਪ ਨਹੀਂ ਪੰਜਾਬ ’ਚ ਵਸਦੇ ਤਿੰਨ ਕਰੋੜ ਪੰਜਾਬੀ ਮੇਰੇ ਗਰੁੱਪ ਨੇ। ਉਨ੍ਹਾਂ ਕਿਹਾ ਕਿ ਮੇਰੇ ਖ਼ਿਲਾਫ਼ ਕਿਉਂ ਗਰੁੱਪ ਬਣ ਰਹੇ ਸਭ ਜਾਣਦੇ ਨੇ। 

ਇਹ ਖ਼ਬਰ ਵੀ ਪੜ੍ਹੋ - ਵਿਦੇਸ਼ ਤੋਂ ਆਈ ਮੰਦਭਾਗੀ ਖ਼ਬਰ, ਸੁਨਹਿਰੀ ਭਵਿੱਖ ਲਈ ਇਟਲੀ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ

ਉਨ੍ਹਾਂ ਕਿਹਾ ਕਿ ਮੈਂ ਸਭ ਨੂੰ ਬੋਲਦਾ ਹਾਂ ਕਿ ਕੋਈ ਲਾਏ ਅਖਾੜਾ ਅਤੇ 10 ਹਜ਼ਾਰ ਬੰਦਿਆਂ ਦਾ ਇਕੱਠ ਕਰੇ ਮੈਂ ਤਾੜੀ ਮਾਰ ਕੇ ਸਵਾਗਤ ਕਰਾਂਗਾ ਮੇਰਾ ਯਾਦਵ ਜੀ ਨੂੰ ਪੂਰਾ ਸਹਿਯੋਗ ਹੈ, ਬਾਕੀ ਜੋ ਹਾਈ ਕਮਾਂਡ ਤੈਅ ਕਰੇ। ਉਨ੍ਹਾਂ ਕਿਹਾ ਕਿ ਵਿਧਾਇਕ ਸੁਖਪਾਲ ਖਹਿਰਾ ’ਤੇ ਸਿਆਸਤ ਤੋਂ ਪ੍ਰੇਰਿਤ ਹੋ ਕੇ ਪਰਚੇ ਦਰਜ ਕੀਤੇ ਗਏ ਹਨ। ਸਿੱਧੂ ਅੱਜ ਬਿਨਾਂ ਨਾਂ ਲਏ ਪੰਜਾਬ ਕਾਂਗਰਸ ਦੇ ਵੱਡੇ ਕਾਂਗਰਸੀਆਂ ਨੂੰ ਤਾੜਾਨਾ ਕਰ ਗਏ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News