ਸਿੱਧੂ ਦੀ ਰਿਹਾਈ ਲਈ ਹੁਣ ਕਾਂਗਰਸੀਆਂ ਦੀਆਂ ਖੁੱਲ੍ਹੀਆਂ ਅੱਖਾਂ

Monday, Feb 06, 2023 - 06:10 PM (IST)

ਸਿੱਧੂ ਦੀ ਰਿਹਾਈ ਲਈ ਹੁਣ ਕਾਂਗਰਸੀਆਂ ਦੀਆਂ ਖੁੱਲ੍ਹੀਆਂ ਅੱਖਾਂ

ਲੁਧਿਆਣਾ (ਮੁੱਲਾਂਪੁਰੀ) : ਤੇਜ਼ ਤਰਾਰ ਨੇਤਾ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਜੋ ਪਿਛਲੇ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਪਟਿਆਲੇ ਦੀ ਕੇਂਦਰੀ ਜੇਲ ’ਚ ਇਕ ਮਾਮਲੇ ਦੀ ਸਜ਼ਾ ਕੱਟ ਰਹੇ ਹਨ। ਉਨ੍ਹਾਂ ਦੀ ਰਿਹਾਈ ਅਤੇ ਜੇਲ੍ਹ ’ਚ ਮਿਲਣ ਦੀ ਮਿਜਾਜ਼ਪੋਸ਼ੀ ਲਈ ਪਹਿਲਾ ਟਾਂਵਾ-ਟਾਂਵਾ ਆਗੂ ਸਰਗਰਮ ਹੋਇਆ ਸੀ ਪਰ ਪਿਛਲੇ 2 ਮਹੀਨਿਆਂ ਤੋਂ ਵੱਡੀ ਗਿਣਤੀ ’ਚ ਸਾਬਕਾ ਮੰਤਰੀ, ਸਾਬਕਾ ਵਿਧਾਇਕ, ਸਾਬਕਾ ਚੇਅਰਮੈਨ ਅਤੇ ਕਾਂਗਰਸੀ ਆਗੂਆਂ ਤੋਂ ਇਲਾਵਾ ਮੌਜੂਦਾ ਐੱਮ. ਪੀਜ਼ ਵੱਲੋਂ ਨਵਜੋਤ ਸਿੰਘ ਸਿੱਧੂ ਨਾਲ ਜੇਲ੍ਹ ’ਚ ਮੁਲਾਕਾਤ ਅਤੇ ਉਨ੍ਹਾਂ ਦੀ ਰਿਹਾਈ ਲਈ ਚਾਰਾਜੋਈ ਅਤੇ ਸਰਕਾਰੇ-ਦਰਬਾਰੇ ਬਿਆਨਬਾਜ਼ੀ ਵੀ ਚਰਚਾ ਆਮ ਦੇਖਣ ਨੂੰ ਮਿਲੀ ਹੈ ਪਰ ਪਿਛਲੇ ਦਿਨੀਂ 26 ਜਨਵਰੀ ਨੂੰ ਸਿੱਧੂ ਦੀ ਰਿਹਾਈ ਨੂੰ ਲੈ ਕੇ ਸਿੱਧੂ ਸਮਰਥਕਾਂ ਦਾ ਸਿਆਸੀ ਢੋਲ ਵੱਜਿਆ ਅਤੇ ਵੱਖ-ਵੱਖ ਥਾਵਾਂ ’ਤੇ ਪੋਸਟਰਬਾਜ਼ੀ, ਬੈਨਰਬਾਜ਼ੀ ਤੋਂ ਇਲਾਵਾ ਵੱਡੀ ਗਿਣਤੀ ’ਚ ਪਟਿਆਲੇ ਪੁੱਜੇ ਸਮਰਥਕਾਂ ਦੇ ਟੋਲੇ ਅਤੇ ਪੰਜਾਬ ’ਚੋਂ ਉੱਠੀ ਆਵਾਜ਼ ਨੇ ਕਾਂਗਰਸ ’ਚ ਬੈਠੇ ਉਨ੍ਹਾਂ ਨੇਤਾਵਾਂ ਦੇ ਵੀ ਕੰਨ ਖੋਲ੍ਹ ਦਿੱਤੇ ਕਿ ਸਿੱਧੂ ਜਿਸ ਦਿਨ ਜੇਲ੍ਹ ’ਚੋਂ ਬਾਹਰ ਆਵੇਗਾ ਤਾਂ ਉਸ ਦਾ ਜਲਵਾ ਉਸ ਦੀ ਰੜਕ, ਮੜਕ ਅਤੇ ਬੜਕ ਸਿਆਸੀ ਹਲਕਿਆਂ ’ਚ ਖਿਲਾਰਾ ਪਾ ਦੇਵੇਗੀ।

ਇਹ ਵੀ ਪੜ੍ਹੋ : ਮੌਸਮ ਵਿਭਾਗ ਵਲੋਂ ਪੰਜਾਬ ਸਣੇ ਇਨ੍ਹਾਂ ਸੂਬਿਆਂ ’ਚ ਮੀਂਹ ਦਾ ਅਲਰਟ

ਸ਼ਾਇਦ ਇਸੇ ਗੱਲ ਨੂੰ ਭਾਪ ਕੇ ਹੁਣ ਕਾਂਗਰਸ ਦੇ ਉਹ ਦਿੱਗਜ ਨੇਤਾ ਵੀ ਅੱਜ ਸਿੱਧੂ ਦੀ ਰਿਹਾਈ ਜਾਂ ਤਾਂ ਗਵਰਨਰ ਕੋਲ ਜਾਂ ਸਰਕਾਰ ਜਾਂ ਮੀਡੀਆ ’ਚ ਬਿਆਨਬਾਜ਼ੀ ਅਤੇ ਸਿੱਧੂ ਦੇ ਹੱਕ ’ਚ ਬੋਲਣ ਲੱਗ ਪਏ ਹਨ। ਇਸ ਮਾਮਲੇ ’ਤੇ ਇਕ ਕਾਂਗਰਸੀ ਆਗੂ ਨੇ ਚੁਟਕੀ ਲੈਂਦਿਆਂ ਕਿਹਾ ਕਿ ਸਿੱਧੂ ’ਚ ਹੁਣ ਬਹੁਤ ਤਬਦੀਲੀ ਆ ਚੁੱਕੀ ਹੈ। ਉਹ ਜੇਲ੍ਹ ’ਚੋਂ ਬਾਹਰ ਆ ਕੇ ਜਿੱਥੇ ਕਾਂਗਰਸੀਆਂ ਨੂੰ ਇਕਮੁੱਠ ਕਰਨ ਅਤੇ ਬਾਹਰ ਆਉਣ ਉਪਰੰਤ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਮੌਜੂਦਾ ਸਰਕਾਰ ਅਤੇ ਉਸ ਨੂੰ ਠਿੱਬੀ ਲਗਾਉਣ ਵਾਲਿਆਂ ਖਿਲਾਫ ਸਿੱਧੂ ਹੁਣ ਸਿੱਧਾ ਹੋ ਸਕਦਾ ਹੈ।

ਇਹ ਵੀ ਪੜ੍ਹੋ : ਰਾਮ ਰਹੀਮ ਦੇ ਚੈਲੰਜ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦਾ ਦੋ-ਟੁੱਕ ’ਚ ਜਵਾਬ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News