ਨਵਜੋਤ ਸਿੱਧੂ ਨੂੰ ਆਇਆ ਕਾਂਗਰਸ ਦਾ ਸੱਦਾ, 'ਭਾਰਤ ਜੋੜੋ ਯਾਤਰਾ' ਦੀ ਸਮਾਪਤੀ 'ਚ ਹੋ ਸਕਦੇ ਨੇ ਸ਼ਾਮਲ

Saturday, Jan 21, 2023 - 10:10 AM (IST)

ਨਵਜੋਤ ਸਿੱਧੂ ਨੂੰ ਆਇਆ ਕਾਂਗਰਸ ਦਾ ਸੱਦਾ, 'ਭਾਰਤ ਜੋੜੋ ਯਾਤਰਾ' ਦੀ ਸਮਾਪਤੀ 'ਚ ਹੋ ਸਕਦੇ ਨੇ ਸ਼ਾਮਲ

ਲੁਧਿਆਣਾ/ਪਟਿਆਲਾ (ਮੁੱਲਾਂਪੁਰੀ) : ਪਟਿਆਲਾ ਜੇਲ੍ਹ 'ਚ ਬੰਦ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵੱਲੋਂ ਸੱਦਾ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਕਾਂਗਰਸ ਦੇ ਕੌਮੀ ਪ੍ਰਧਾਨ ਖੜਗੇ ਨੇ ਨਵਜੋਤ ਸਿੱਧੂ ਨੂੰ ਰਿਹਾਈ ਉਪਰੰਤ 30 ਜਨਵਰੀ ਨੂੰ ਕਸ਼ਮੀਰ ’ਚ ਰਾਹੁਲ ਗਾਂਧੀ ਵੱਲੋਂ ‘ਭਾਰਤ ਜੋੜੋ ਯਾਤਰਾ’ ਦੀ ਸਮਾਪਤੀ ਦੌਰਾਨ ਝੰਡਾ ਚੜ੍ਹਾਉਣ ਵਾਲੇ ਕਾਰਜ ਲਈ ਸੱਦਾ ਪੱਤਰ ਭੇਜਿਆ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਮੁਫ਼ਤ ਅਨਾਜ ਦੇ ਬਦਲੇ ਵੱਡਾ ਦਾਅ ਖੇਡਣ ਦੀ ਤਿਆਰੀ 'ਚ 'ਭਾਜਪਾ, ਖਿੱਚੀ ਪੂਰੀ ਤਿਆਰੀ

ਹੁਣ ਦੇਖਣਾ ਇਹ ਹੋਵੇਗਾ ਕਿ 26 ਤਾਰੀਖ਼ ਨੂੰ ਸਿੱਧੂ ਦੀ ਰਿਹਾਈ ’ਤੇ ਉਨ੍ਹਾਂ ਦੇ ਸਮਰਥਕ ਕੀ ਮੰਗ ਕਰਦੇ ਹਨ। ਨਵਜੋਤ ਸਿੰਘ ਸਿੱਧੂ ਜਿਨ੍ਹਾਂ ਦੀ ਰਿਹਾਈ 26 ਜਨਵਰੀ ਨੂੰ ਹੋਣ ਦੀਆਂ ਕਿਆਸਰਾਈਆਂ ਲੱਗ ਰਹੀਆਂ ਹਨ, ਜਿਸ ਕਾਰਨ ਸਿੱਧੂ ਦੇ ਸਮਰਥਕ ਉਨ੍ਹਾਂ ਦੀ ਰਿਹਾਈ ਉਪਰੰਤ ਵੱਡੇ ਕਾਰਜ ਵੀ ਉਲੀਕ ਰਹੇ ਹਨ। ਉਨ੍ਹਾਂ ਨਾਲ ਜੇਲ੍ਹ ’ਚ ਤਾਜ਼ੀ ਮੁਲਾਕਾਤ ਕਰਨ ਵਾਲਿਆਂ ਨੇ ਦੱਸਿਆ ਕਿ ਨਵਜੋਤ ਸਿੱਧੂ ਨੇ ਆਪਣਾ 35 ਕਿੱਲੋ ਭਾਰ ਘਟਾ ਲਿਆ ਹੈ।

ਇਹ ਵੀ ਪੜ੍ਹੋ : ਖੁਸ਼ੀਆਂ 'ਚ ਡੁੱਬੇ ਪਰਿਵਾਰ ਨੂੰ ਤਕਦੀਰ ਇਹ ਦਿਨ ਵੀ ਦਿਖਾਵੇਗੀ, ਕੋਈ ਸੁਫ਼ਨੇ 'ਚ ਵੀ ਨਹੀਂ ਸੀ ਸੋਚ ਸਕਦਾ

ਅੱਜ-ਕੱਲ੍ਹ ਉਹ ਆਪਣੇ ਅਹਾਤੇ ’ਚ ਆਰਗੈਨਿਕ ਖੇਤੀ ਰਾਹੀਂ ਬੀਜੀਆਂ ਸਬਜ਼ੀਆਂ ਤੇ ਖ਼ਾਸ ਕਰ ਕੇ ਮੂਲੀ, ਗਾਜ਼ਰ ਤੇ ਸ਼ਲਗਮ ਖਾਣ ਦੇ ਪੂਰੇ ਸ਼ੌਕੀਨ ਹਨ। ਮੁਲਾਕਾਤ ਕਰਨ ਵਾਲਿਆਂ ਨੇ ਦੱਸਿਆ ਕਿ ਸਿੱਧੂ ਵਿਚ ਵੱਡੀਆਂ ਤਬਦੀਲੀਆਂ ਨਜ਼ਰ ਆ ਰਹੀਆਂ ਹਨ ਤੇ ਉਹ ਹਰ ਮਿਲਣ ਵਾਲੇ ਵਿਅਕਤੀ ਦੀ ਗੱਲ ਸੁਣ ਰਹੇ ਹਨ। 
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News