ਅਹਿਮ ਖ਼ਬਰ : ਪੰਜਾਬ ਦੇ ਹਿੰਦੂ ਮੰਤਰੀਆਂ ਤੋਂ ''ਨਵਜੋਤ ਸਿੱਧੂ'' ਦੀ ਦੂਰੀ ਬਰਕਰਾਰ

Wednesday, Jul 21, 2021 - 08:41 AM (IST)

ਲੁਧਿਆਣਾ (ਹਿਤੇਸ਼) : ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਪਹਿਲਾਂ ਅਤੇ ਬਾਅਦ ਕਈ ਮੰਤਰੀਆਂ ਦੀ ਹਮਾਇਤ ਹਾਸਲ ਕਰਨ ਲਈ ਉਨ੍ਹਾਂ ਦੇ ਘਰ ਜਾ ਕੇ ਦਸਤਕ ਦਿੱਤੀ ਗਈ ਹੈ, ਜਿਨ੍ਹਾਂ ਵਿਚ ਸੁਖਜਿੰਦਰ ਰੰਧਾਵਾ, ਤ੍ਰਿਪਤ ਰਜਿੰਦਰ ਬਾਜਵਾ, ਰਜ਼ੀਆ ਸੁਲਤਾਨਾ, ਚਰਨਜੀਤ ਚੰਨੀ, ਸੁਖਵਿੰਦਰ ਸਿੰਘ ਸਰਕਾਰੀਆ ਦੇ ਨਾਂ ਸ਼ਾਮਲ ਹਨ, ਜੋ ਖੁੱਲ੍ਹ ਕੇ ਸਿੱਧੂ ਦੇ ਨਾਲ ਚੱਲ ਰਹੇ ਹਨ।

ਇਹ ਵੀ ਪੜ੍ਹੋ : ਚੰਡੀਗੜ੍ਹ ਪ੍ਰਸ਼ਾਸਨ ਦਾ ਵੱਡਾ ਫ਼ੈਸਲਾ, ਸ਼ਹਿਰ 'ਚ ਧਾਰਾ-144 ਲਾਗੂ ਕਰਕੇ ਲਾਈ ਇਹ ਰੋਕ

ਹਾਲਾਂਕਿ ਸਿੱਧੂ ਪ੍ਰਧਾਨ ਬਣਨ ਤੋਂ ਪਹਿਲਾਂ ਕੈਪਟਨ ਖੇਮੇ ਦੇ ਮੰਤਰੀਆਂ ਬਲਵੀਰ ਸਿੰਘ ਸਿੱਧੂ ਅਤੇ ਗੁਰਪ੍ਰੀਤ ਕਾਂਗੜ ਦੇ ਕੋਲ ਵੀ ਗਏ ਸਨ ਪਰ ਉਨ੍ਹਾਂ ਨੇ ਬਾਅਦ ’ਚ ਸਿੱਧੂ ਤੋਂ ਦੂਰੀ ਬਣਾਈ ਹੋਈ ਹੈ। ਇਸੇ ਕੈਟਾਗਰੀ ’ਚ ਪੰਜਾਬ ਦੇ ਸਾਰੇ ਹਿੰਦੂ ਮੰਤਰੀਆਂ ਬ੍ਰਹਮ ਮਹਿੰਦਰਾ, ਓ. ਪੀ. ਸੋਨੀ, ਸੁੰਦਰ ਸ਼ਾਮ ਅਰੋੜਾ, ਵਿਜੈ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਨਾ ਤਾਂ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਿੱਧੂ ਨੂੰ ਪ੍ਰਧਾਨ ਬਣਨ ’ਤੇ ਵਧਾਈ ਦਿੱਤੀ ਅਤੇ ਨਾ ਹੀ ਹੁਣ ਤੱਕ ਸਿੱਧੂ ਦੂਜੇ ਆਗੂਆਂ ਵਾਂਗ ਉਨ੍ਹਾਂ ’ਚੋਂ ਕਿਸੇ ਦੇ ਕੋਲ ਗਏ ਹਨ। ਇੱਥੋਂ ਤੱਕ ਕਿ ਸਿੱਧੂ ਦੇ ਅੰਮ੍ਰਿਤਸਰ ਪਹੁੰਚਣ ਦੌਰਾਨ ਹੋਏ ਸਵਾਗਤ ਦੇ ਸਮੇਂ ਓ. ਪੀ. ਸੋਨੀ ਨਜ਼ਰ ਨਹੀਂ ਆਏ ਅਤੇ ਨਾ ਹੀ ਕਿਸੇ ਹੋਰਡਿੰਗ ’ਤੇ ਉਨ੍ਹਾਂ ਦੀ ਫੋਟੋ ਦੇਖਣ ਨੂੰ ਮਿਲੀ।

ਇਹ ਵੀ ਪੜ੍ਹੋ : ਹੁਣ ਸੌਖੀ ਨਹੀਂ ਹੋਵੇਗੀ ਪੰਜਾਬ 'ਚ ਨਕਲੀ ਸ਼ਰਾਬ ਦੀ ਵਿਕਰੀ, ਸਰਕਾਰ ਲਾਗੂ ਕਰੇਗੀ ਇਹ ਪ੍ਰਣਾਲੀ
ਲੁਧਿਆਣਾ ਦੇ 4 ਵਿਧਾਇਕਾਂ ਨੇ ਹੁਣ ਤੱਕ ਨਹੀਂ ਤੋੜੀ ਚੁੱਪ
ਸਿੱਧੂ ਨੂੰ ਪ੍ਰਧਾਨ ਬਣਨ ’ਤੇ ਸਭ ਤੋਂ ਘੱਟ ਰਿਸਪਾਂਸ ਲੁਧਿਆਣਾ ਤੋਂ ਮਿਲ ਰਿਹਾ ਹੈ ਕਿਉਂਕਿ 4 ਵਿਧਾਇਕਾਂ ਨੇ ਹੁਣ ਤੱਕ ਚੁੱਪ ਨਹੀਂ ਤੋੜੀ। ਇਨ੍ਹਾਂ ’ਚ ਭਾਰਤ ਭੂਸ਼ਣ ਆਸ਼ੂ, ਸੁਰਿੰਦਰ ਡਾਬਰ, ਰਾਕੇਸ਼ ਪਾਂਡੇ ਅਤੇ ਸੰਜੇ ਤਲਵਾੜ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ’ਚੋਂ ਸੰਜੇ ਤਲਵਾੜ ਨੂੰ ਛੱਡ ਕੇ ਕਿਸੇ ਵੀ ਵਿਧਾਇਕ ਨੇ ਹੁਣ ਤੱਕ ਸੋਸ਼ਲ ਮੀਡੀਆ ਪਲੇਟਫਾਰਮ ’ਤੇ ਸਿੱਧੂ ਨੂੰ ਪ੍ਰਧਾਨ ਬਣਨ ’ਤੇ ਵਧਾਈ ਨਹੀਂ ਦਿੱਤੀ, ਜਦੋਂ ਕਿ ਹੋਰਡਿੰਗ ਕਿਸੇ ਨੇ ਵੀ ਨਹੀਂ ਲਗਵਾਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News