''ਨਵਜੋਤ ਸਿੱਧੂ'' ਦਾ ਸੁਖਬੀਰ ਨੂੰ ਠੋਕਵਾਂ ਜਵਾਬ, ਟਵੀਟ ਕਰਕੇ ਕਹੀ ਵੱਡੀ ਗੱਲ

Wednesday, Jun 30, 2021 - 10:46 PM (IST)

''ਨਵਜੋਤ ਸਿੱਧੂ'' ਦਾ ਸੁਖਬੀਰ ਨੂੰ ਠੋਕਵਾਂ ਜਵਾਬ, ਟਵੀਟ ਕਰਕੇ ਕਹੀ ਵੱਡੀ ਗੱਲ

ਚੰਡੀਗੜ੍ਹ : ਕਾਂਗਰਸ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਟਵੀਟ ਕਰਕੇ ਠੋਕਵਾਂ ਜਵਾਬ ਦਿੱਤਾ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਜਦੋਂ ਤੱਕ ਮੈਂ ਤੁਹਾਡੇ ਭ੍ਰਿਸ਼ਟ ਕਾਰੋਬਾਰ ਨੂੰ ਨਸ਼ਟ ਨਹੀਂ ਕਰ ਦਿੰਦਾ, ਮੈਂ ਚੁੱਪ ਨਹੀਂ ਕਰਾਂਗਾ।

ਇਹ ਵੀ ਪੜ੍ਹੋ : ਡੇਅਰੀ ਧੰਦੇ ਨਾਲ ਜੁੜੇ ਕਿਸਾਨਾਂ ਲਈ ਖ਼ੁਸ਼ਖ਼ਬਰੀ, ਦੁੱਧ ਦੇ ਖ਼ਰੀਦ ਭਾਅ 'ਚ 20 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ

PunjabKesari

ਨਵਜੋਤ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਦੇ ਖੰਡਰਾਂ 'ਤੇ ਬਣੇ ਤੁਹਾਡੇ ਸੁੱਖ ਵਿਲਾਸ ਨੂੰ ਖ਼ਤਮ ਕਰਕੇ ਪੰਜਾਬ ਦੇ ਗਰੀਬ ਲੋਕਾਂ ਦੀ ਸੇਵਾ ਕਰਨ ਲਈ ਪਬਲਿਕ ਸਕੂਲ ਅਤੇ ਪਬਲਿਕ ਹਸਪਤਾਲ ਨਹੀਂ ਬਣਾਇਆ ਜਾਂਦਾ, ਮੈਂ ਝੁਕਾਂਗਾ ਨਹੀਂ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ 'ਚ 'ਕੋਵੀਸ਼ੀਲਡ ਟੀਕਿਆਂ' ਦੀ ਘਾਟ, ਕੈਪਟਨ ਨੇ ਕੇਂਦਰ ਤੋਂ ਮੰਗੀ ਹੋਰ ਵੈਕਸੀਨ

ਜ਼ਿਕਰਯੋਗ ਹੈ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਮਿਸਗਾਈਡਿਡ ਮਿਜ਼ਾਇਲ ਦੱਸਦਿਆਂ ਕਿਹਾ ਗਿਆ ਸੀ ਕਿ ਉਹ ਕੰਟਰੋਲ 'ਚ ਨਹੀਂ ਹੈ ਅਤੇ ਪਤਾ ਨਹੀਂ ਕਿੱਧਰ ਨੂੰ ਚਲ ਜਾਵੇ ਅਤੇ ਕਿਤੇ ਵੀ ਫੱਟ ਜਾਵੇ।

ਇਹ ਵੀ ਪੜ੍ਹੋ : 'ਰਾਹੁਲ-ਸਿੱਧੂ' ਦੀ ਮੀਟਿੰਗ ਨਾ ਹੋਣ 'ਤੇ ਅਟਕਲਾਂ ਦਾ ਬਜ਼ਾਰ ਗਰਮ, ਉੱਠੇ ਕਈ ਤਰ੍ਹਾਂ ਦੇ ਸਵਾਲ

ਸੁਖਬੀਰ ਨੇ ਕਿਹਾ ਸੀ ਕਿ ਪੰਜਾਬ ਨੂੰ ਇਸ ਸਮੇਂ ਐਕਟਿੰਗ ਵਾਲਾ ਨੇਤਾ ਨਹੀਂ ਚਾਹੀਦਾ, ਸਗੋਂ ਅਜਿਹਾ ਨੇਤਾ ਚਾਹੀਦਾ ਹੈ, ਜੋ ਸੂਬੇ ਦੇ ਵਿਕਾਸ ਬਾਰੇ ਸੋਚ ਸਕੇ, ਜਿਸ ਦਾ ਜਵਾਬ ਨਵਜੋਤ ਸਿੱਧੂ ਵੱਲੋਂ ਟਵੀਟ ਕਰਕੇ ਸੁਖਬੀਰ ਬਾਦਲ ਨੂੰ ਦਿੱਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


 

 


author

Babita

Content Editor

Related News