'ਨਵਜੋਤ ਸਿੱਧੂ' ਦੇ ਨਵੇਂ ਟਵੀਟ ਨੇ ਕੇਂਦਰ 'ਤੇ ਸਾਧਿਆ ਨਿਸ਼ਾਨਾ, ਗੁੱਸਾ ਕੱਢ ਰਹੀ ਜਨਤਾ ਨੇ ਦਿੱਤੇ ਅਜਿਹੇ ਜਵਾਬ

01/15/2021 10:02:26 AM

ਜਲੰਧਰ (ਪੁਨੀਤ) : ਕਾਂਗਰਸ ਦੇ ਸਟਾਰ ਪ੍ਰਚਾਰਕ ਨਵਜੋਤ ਸਿੰਘ ਸਿੱਧੂ ਟਵਿੱਟਰ ’ਤੇ ਬਹੁਤ ਸਰਗਰਮ ਰਹਿੰਦੇ ਹਨ। ਕੇਂਦਰ ਦੇ ਖ਼ੇਤੀ ਕਾਨੂੰਨਾਂ ਨਾਲ ਸਬੰਧਿਤ ਉਨ੍ਹਾਂ ਦੇ ਦਰਜਨਾਂ ਟਵੀਟ ਆਏ ਹਨ, ਜਿਨ੍ਹਾਂ 'ਚ ਕੇਂਦਰ ’ਤੇ ਕਈ ਤਰ੍ਹਾਂ ਦੇ ਵਿਅੰਗ ਕੀਤੇ ਗਏ ਤੇ ਕਿਸਾਨਾਂ ਦਾ ਸਮਰਥਨ ਕੀਤਾ ਗਿਆ। ਇਸੇ ਲੜੀ 'ਚ ਉਨ੍ਹਾਂ ਦਾ ਇਕ ਨਵਾਂ ਟਵੀਟ ਆਇਆ ਹੈ, ਜਿਸ ਜ਼ਰੀਏ ਕੇਂਦਰ ’ਤੇ ਗੁੱਸਾ ਜ਼ਾਹਿਰ ਕੀਤਾ ਗਿਆ ਹੈ। ਸਿੱਧੂ ਦਾ ਇਕ ਲਾਈਨ ਦਾ ਟਵੀਟ ਹੈ, ‘‘ਸ਼ਤਰੰਜ ’ਚ ਵਜ਼ੀਰ ਅਤੇ ਇਨਸਾਨ ਦਾ ਜ਼ਮੀਰ ਮਰ ਜਾਵੇ ਤਾਂ ਖੇਡ ਖ਼ਤਮ।’’

ਇਹ ਵੀ ਪੜ੍ਹੋ : 'ਕੋਰੋਨਾ ਵੈਕਸੀਨ' ਦਾ ਮਹਾਂ ਅਭਿਆਨ 16 ਜਨਵਰੀ ਤੋਂ ਸ਼ੁਰੂ, ਪਹਿਲੇ ਦਿਨ 3 ਲੱਖ ਲੋਕਾਂ ਨੂੰ ਲੱਗੇਗਾ ਟੀਕਾ

PunjabKesari

ਇਸ ’ਤੇ ਇਕ ਵਿਅਕਤੀ ਵੱਲੋਂ ਜਵਾਬ ਦਿੰਦਿਆਂ ਕਿਹਾ ਗਿਆ,‘‘ਬਹੁਤ ਵਧੀਆ ਢੰਗ ਨਾਲ ਵਿਆਖਿਆ ਕੀਤੀ ਗਈ ਹੈ।’’ ਉੱਥੇ ਹੀ ਇਕ ਹੋਰ ਟਵੀਟ ਆਇਆ ਹੈ, ‘‘ਦਿੱਲੀ ਤੁਝ ਪਰ ਲਹੂ ਕੇ ਨਿਸ਼ਾਨ ਰਹੇਂਗੇ, ਯਾ ਤੋ ਸਰਕਾਰ ਰਹੇਗੀ ਯਾ ਫਿਰ ਕਿਸਾਨ ਰਹੇਂਗੇ।’’ ਇਸ ਨੂੰ ਬਹੁਤ ਸਾਰੇ ਲੋਕਾਂ ਨੇ ਪਸੰਦ ਕੀਤਾ ਹੈ। ਲੋਕ ਕਿਸਾਨਾਂ ਦੇ ਦੁੱਖ ਨੂੰ ਸਮਝਣ ਦੀ ਸਲਾਹ ਦੇ ਰਹੇ ਹਨ। ਕਈਆਂ ਨੇ ਪੋਸਟਾਂ ਪਾਈਆਂ ਹਨ, ਜਿਨ੍ਹਾਂ 'ਚ ਕਿਸਾਨ ਹਲ ਵਾਹੁੰਦਾ ਨਜ਼ਰ ਆ ਰਿਹਾ ਹੈ। ਉੱਥੇ ਹੀ ਇਕ ਵਿਅਕਤੀ ਵੱਲੋਂ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਗਏ ਟਰੈਕਟਰ ਦੀਆਂ ਵੀਡੀਓਜ਼ ਪੋਸਟ ਕੀਤੀਆਂ ਗਈਆਂ। ਇਸ ਪੋਸਟ ਜ਼ਰੀਏ ਦੱਸਿਆ ਗਿਆ ਕਿ ਕਿਸਾਨ ਹਰ ਫਰੰਟ ’ਤੇ ਖ਼ੁਦ ਨੂੰ ਸਾਬਿਤ ਕਰਨ ਲਈ ਤਿਆਰ ਹੈ।

ਇਹ ਵੀ ਪੜ੍ਹੋ : 'ਰਾਜੇਵਾਲ' ਨੇ ਕਿਸਾਨਾਂ ਦੇ ਨਾਂ ਲਿਖੀ ਖੁੱਲ੍ਹੀ 'ਚਿੱਠੀ', 26 ਜਨਵਰੀ ਦੀ ਪਰੇਡ ਨੂੰ ਲੈ ਕੇ ਆਖੀ ਵੱਡੀ ਗੱਲ

ਇਸ ਟਰੈਕਟਰ ਬਾਰੇ ਦੱਸਿਆ ਗਿਆ ਹੈ ਕਿ ਇਹ ਕਿਸੇ ਟੈਂਕ ਤੋਂ ਘੱਟ ਨਹੀਂ ਹੈ। ਇਕ ਵਿਅਕਤੀ ਨੇ ਇਸ ’ਤੇ ਆਪਣੇ ਕੁਮੈਂਟ ਜ਼ਰੀਏ ਕਿਹਾ, ‘‘ਵਜ਼ੀਰ ਦੇ ਬਿਨਾਂ ਜਿੱਤਣ ਵਾਲਾ ਤਾਂ ਬਹੁਤ ਵਧੀਆ ਖਿਡਾਰੀ ਮੰਨਿਆ ਜਾਂਦਾ ਹੈ ਸਿੱਧੂ ਸਾਹਿਬ। ਬਸ ਥੋੜ੍ਹੀ ਗਲਤ ਉਦਾਹਰਣ ਦੇ ਦਿੱਤੀ ਤੁਸੀਂ ਪਰ ਤੁਹਾਡੀ ਭਾਵਨਾ ਸਮਝ ਗਏ ਅਸੀਂ।’’ ਇਸ ਤਰ੍ਹਾਂ ਦੀਆਂ ਕਈ ਪੋਸਟਾਂ ਪਾਈਆਂ ਗਈਆਂ ਹਨ, ਜਿਨ੍ਹਾਂ ’ਚ ਦੂਜੀਆਂ ਪਾਰਟੀਆਂ ਬਾਰੇ ਗੱਲ ਕੀਤੀ ਗਈ ਹੈ। ਇਕ ਵਿਅਕਤੀ ਨੇ ਕਿਹਾ, ‘‘ਜਿੱਤਣ ਦਾ ਮਜ਼ਾ ਤਾਂ ਉਦੋਂ ਆਉਂਦਾ ਹੈ, ਜਦੋਂ ਕੋਈ ਤੁਹਾਡੇ ਹਾਰਨ ਦੀ ਉਡੀਕ ’ਚ ਹੁੰਦਾ ਹੈ।’’ ਇਕ ਵਿਅਕਤੀ ਨੇ ਕਿਹਾ ਕਿ ਸ਼ਾਸਕ ਦਾ ਜ਼ਮੀਰ ਮਰ ਜਾਵੇ ਅਤੇ ਉਸ ਨੂੰ ਸਿੰਘਾਸਨ ਨਾਲ ਪਿਆਰ ਹੋ ਜਾਵੇ ਤਾਂ ਉਸ ਦੇਸ਼ ਦੀ ਜਨਤਾ ਕਦੇ ਵੀ ਖੁਸ਼ ਨਹੀਂ ਰਹਿੰਦੀ। ਉਥੇ ਹੀ ਇਕ ਹੋਰ ਟਵੀਟ ਆਇਆ ਹੈ, ‘‘ਕਿਸਾਨ ਏਕਤਾ ਜ਼ਿੰਦਾਬਾਦ, ਕਿਸਾਨਾਂ ਨੇ ਵਿਰੋਧੀਆਂ ਕੋਲੋਂ ਕੁਰਸੀ ਅਤੇ ਚਾਬੀ ਦੋਵੇਂ ਖੋਹ ਲੈਣੀਆਂ ਹਨ।’’

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਉਤਰਨ ਦੇ ਮੂਡ 'ਚ 'ਕਿਸਾਨ', ਲੜ ਸਕਦੇ ਨੇ ਵਿਧਾਨ ਸਭਾ ਚੋਣਾਂ!

ਇਕ ਜਵਾਬ 'ਚ ਸਿੱਧੂ ਨੂੰ ਕਿਹਾ ਗਿਆ ਹੈ, ‘‘ਨਹੀਂ, ਜਦੋਂ ਸ਼ਤਰੰਜ ਦਾ ਵਜ਼ੀਰ ਮਰਦਾ ਹੈ ਤਾਂ ਖੇਡ ਹੋਰ ਰੌਚਕ ਹੋ ਜਾਂਦਾ ਹੈ ਪਰ ਜਦੋਂ ਇਨਸਾਨ ਦਾ ਜ਼ਮੀਰ ਮਰਦਾ ਹੈ ਤਾਂ ਉਹ ਨੇਤਾ ਬਣ ਜਾਂਦਾ ਹੈ।’’ ਇਕ ਵਿਅਕਤੀ ਨੇ ਤਾਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ, ‘‘ਜਿਵੇਂ ਕਾਂਗਰਸ, ਅਕਾਲੀ ਦਲ ਤੇ ਭਾਜਪਾ ਅਤੇ ਹੋਰ ਕਈ ਪਾਰਟੀਆਂ ਦੇ ਜ਼ਮੀਰ ਮਰ ਚੁੱਕੇ ਹਨ?’’ ਸਿੱਧੂ ਦੇ ਟਵੀਟ ’ਤੇ ਇਕ ਵਿਅਕਤੀ ਨੇ ਕਿਹਾ ਕਿ ਉੱਠ ਜਾਓ ਪੰਜਾਬੀਓ, ਯੋਧੇ ਬਣ ਜਾਓ। ਇਹ ਤਾਂ ਗੱਲ ਹੋਈ ਟਵੀਟ ਦੀ ਪਰ ਇਸ ਸਮੇਂ ਸਾਰਿਆਂ ਲਈ 26 ਜਨਵਰੀ ਦਾ ਟਰੈਕਟਰ ਮਾਰਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ’ਤੇ ਆਉਣ ਵਾਲੇ ਦਿਨਾਂ 'ਚ ਵੀ ਕਈ ਤਰ੍ਹਾਂ ਦੇ ਟਵੀਟ ਆਉਣਗੇ, ਜਿਨ੍ਹਾਂ ਬਾਰੇ ਅਸੀਂ ਆਪਣੇ ਪਾਠਕਾਂ ਨੂੰ ਸਮੇਂ-ਸਮੇਂ ’ਤੇ ਦੱਸਦੇ ਰਹਾਂਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 


Babita

Content Editor

Related News