ਟਵਿੱਟਰ ’ਤੇ ਨਵਜੋਤ ਸਿੱਧੂ ਦਾ ਫਿਰ ਵੱਡਾ ਧਮਾਕਾ, ਡੀ. ਜੀ. ਪੀ. ਪੰਜਾਬ ’ਤੇ ਚੁੱਕੇ ਸਵਾਲ
Saturday, Jun 26, 2021 - 11:41 PM (IST)
ਅੰਮ੍ਰਿਤਸਰ : ਬੇਅਦਬੀ, ਨਸ਼ਾ ਅਤੇ ਰੇਤ ਮਾਫੀਆ ਖ਼ਿਲਾਫ਼ ਕੈਪਟਨ ਸਰਕਾਰ ਨੂੰ ਘੇਰਨ ਵਾਲੇ ਸਾਬਕਾ ਮੰਤਰੀ ਨਵਜੋਤ ਸਿੱਧੂ ਨੇ ਟਵਿੱਟਰ ’ਤੇ ਫਿਰ ਵੱਡਾ ਧਮਾਕਾ ਕੀਤਾ ਹੈ। ਸਿੱਧੂ ਨੇ ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ’ਤੇ ਸਵਾਲ ਚੁੱਕਦੇ ਹੋਏ ਪੁੱਛਿਆ ਹੈ ਕਿ ਤੁਸੀਂ ਬਿਕਰਮ ਮਜੀਠੀਆ ਦਾ ਕੀ ਕੀਤਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦਾ ਕੀ ਬਣਿਆ, ਜਿਨ੍ਹਾਂ ਦੀ ਰਾਜਨੀਤਿਕ ਸ਼ਹਿ ’ਤੇ ਪੰਜਾਬ ’ਚ ਕੈਮੀਕਲ ਨਸ਼ਾ ਬਣਾਉਣ ਦੀ ਫੈਕਟਰੀ ਲੱਗੀ, ਜਿਨ੍ਹਾਂ ਨੇ ਲਾਲ ਬੱਤੀ ਵਾਲੀਆਂ ਗੱਡੀਆਂ ’ਚ ਨਸ਼ਾ ਵਿਕਵਾਇਆ?
ਇਹ ਵੀ ਪੜ੍ਹੋ : ਵੱਡੀ ਖ਼ਬਰ : ਪ੍ਰਕਾਸ਼ ਸਿੰਘ ਬਾਦਲ ਦੇ ਇਤਰਾਜ਼ ਤੋਂ ਬਾਅਦ ਸਿੰਗਲਾ ਨੇ ਐੱਸ. ਆਈ. ਟੀ. ’ਚੋਂ ਦਿੱਤਾ ਅਸਤੀਫ਼ਾ
ਡੀ. ਜੀ. ਪੀ. ਨੂੰ ਸਵਾਲ ਕਰਦੇ ਹੋਏ ਸਿੱਧੂ ਨੇ ਆਖਿਆ ਕਿ ਮਾਣਯੋਗ ਉੱਚ ਅਦਾਲਤ ਵੱਲੋਂ ਸਰਕਾਰ ਨੂੰ ਭੇਜੀ ਗਈ ਸਪੈਸ਼ਲ ਟਾਸਕ ਫੋਰਸ ਦੀ ਰਿਪੋਰਟ ਵਿਚ ਦਰਜ ਵੱਡੇ ਮਗਰਮੱਛਾਂ ਉੱਪਰ ਕੀ ਕਾਰਵਾਈ ਕੀਤੀ ਗਈ ਹੈ? ਤਾਂ ਹੀ ਉਹ ਅੱਜ ਸਾਡੇ ਉੱਤੇ ਕੇਸ ਪਾਉਣ ਦੀਆਂ ਧਮਕੀਆਂ ਦੇ ਰਿਹਾ ਹੈ। ਚਿੱਟੇ ਦੇ ਤਸਕਰ ਮਚਾਉਣ ਸ਼ੋਰ... ਆਖਿਰ ਕਿੰਨਾ ਟਾਈਮ ਹੋਰ ??
ਇਹ ਵੀ ਪੜ੍ਹੋ : ਪੰਜਾਬ ਲਈ ਖ਼ਤਰੇ ਦੀ ਘੰਟੀ, ਹੋਰ ਡੂੰਘਾ ਹੋਇਆ ਬਿਜਲੀ ਸੰਕਟ
ਇਸ ਤੋਂ ਪਹਿਲਾਂ ਸਿੱਧੂ ਨੇ ਇਕ ਹੋਰ ਟਵੀਟ ਕਰਦੇ ਹੋਏ ਮੁੜ ਬਰਗਾੜੀ ਕਾਂਡ ਬਾਰੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਪਰਿਵਾਰ ’ਤੇ ਹਮਲਾ ਕੀਤਾ। ਨਵੀਂ ਬਣੀ ਸਿਟ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਤਲਬ ਕਰਨ ਨੂੰ ਸੁਖਬੀਰ ਬਾਦਲ ਵੱਲੋਂ ਸਿਆਸੀ ਸਟੰਟ ਆਖਣ ਤੋਂ ਭੜਕੇ ਨਵਜੋਤ ਸਿੱਧੂ ਨੇ ਬਿਨਾ ਨਾਮ ਲਏ ਕੈਪਟਨ ਅਤੇ ਬਾਦਲ ਪਰਿਵਾਰ ਨੂੰ ਕਟਹਿਰੇ ਵਿਚ ਖੜ੍ਹਾ ਕੀਤਾ। ਉਨ੍ਹਾਂ ਕਿਹਾ ਕਿ ਰਾਜਨੀਤਿਕ ਦਖ਼ਲ ਤਾਂ ਉਹ ਸੀ, ਜਦੋਂ "ਦੋ ਸਾਲਾਂ ਤੱਕ ਤੁਹਾਡੇ ਰਾਜ ਵਿਚ ਕੁਝ ਨਹੀਂ ਹੋਇਆ ਅਤੇ ਫਿਰ ਨਾ ਹੀ ਅਗਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਇਨਸਾਫ ਹੋਇਆ।" ਬੇਅਦਬੀ ਘਟਨਾਵਾਂ ਨੂੰ ਪੰਜਾਬ ਦੀ ਰੂਹ ’ਤੇ ਹਮਲਾ ਦੱਸਦਿਆਂ ਸਿੱਧੂ ਨੇ ਇਸ ਮਾਮਲੇ ਵਿਚ ਛੇ ਸਾਲਾਂ ਤੱਕ ਵੀ ਇਨਸਾਫ਼ ਨਾ ਹੋਣ ਨੂੰ ਵੱਡੀ ਨਲਾਇਕੀ ਨਾਕਾਮਯਾਬੀ ਕਰਾਰ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਜ਼ਿਲ੍ਹੇ ’ਚ ਫਿਰ ਖੂਨੀ ਵਾਰਦਾਤ, ਮਾਮੂਲੀ ਤਕਰਾਰ ’ਚ ਗੁਆਂਢੀ ਦਾ ਕਤਲ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?