ਨਵਜੋਤ ਸਿੱਧੂ ਨੇ ਟਵੀਟ ਕੀਤੀ ਵੀਡੀਓ, ਆਪਣੇ ਸਿਆਸੀ ਕਰੀਅਰ ਦਾ ਦੱਸਿਆ ‘ਲੇਖਾ ਜੋਖਾ’

Thursday, Feb 10, 2022 - 01:37 PM (IST)

ਅੰਮ੍ਰਿਤਸਰ (ਕਮਲ) : ਨਵਜੋਤ ਸਿੰਘ ਸਿੱਧ ਨੇ ਟਵਿੱਟਰ ’ਤੇ ਆਪਣੇ ਸਿਆਸੀ ਕਰੀਅਰ ਸਬੰਧੀ ਇਕ ਵੀਡੀਓ ਸਾਂਝੀ ਕਰਦਿਆਂ ਆਪਣੇ ਕੀਤੇ ਕੰਮਾਂ ਬਾਰੇ ਦੱਸਿਆ ਹੈ। ਵੀਡੀਓ ’ਚ ਸਿੱਧੂ ਨੇ ਕਿਹਾ ਕਿ 2007 ’ਚ ਹਾਈਕੋਰਟ ਵੱਲੋਂ ਝੂਠੇ ਕੇਸ ’ਚ ਮੈਨੂੰ ਸੁਣਾਈ ਗਈ ਸਜ਼ਾ ’ਤੇ ਸੁਪਰੀਮ ਕੋਰਟ ਨੇ ਰੋਕ ਲਗਾ ਦਿੱਤੀ ਸੀ। 60 ਸਾਲਾਂ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਸੁਪਰੀਮ ਕੋਰਟ ਨੇ ਨਾ ਸਿਰਫ਼ ਮੈਨੂੰ ਝੂਠੇ ਕੇਸ ’ਚ ਬਰੀ ਕਰ ਦਿੱਤਾ, ਸਗੋਂ ਮੈਨੂੰ ਨੈਤਿਕਤਾ ਦਾ ਸਰਟੀਫਿਕੇਟ ਦੇ ਕੇ ਚੋਣ ਲੜਨ ਦੀ ਇਜਾਜ਼ਤ ਵੀ ਦਿੱਤੀ। ਇਸ ਦੌਰਾਨ ਸਿੱਧੂ 90,000 ਵੋਟਾਂ ਨਾਲ ਜਿੱਤਿਆ।

ਇਹ ਵੀ ਪੜ੍ਹੋ : ਭਗਵੰਤ ਮਾਨ ਦੇ ਸਿਆਸੀ ਰਗੜੇ, ਚਰਨਜੀਤ ਚੰਨੀ ਤੇ ਨਵਜੋਤ ਸਿੱਧੂ ’ਤੇ ਦਿੱਤਾ ਵੱਡਾ ਬਿਆਨ

2009 ’ਚ ਕਾਂਗਰਸ ਦੀ ਲਹਿਰ ’ਚ ਸਿੱਧੂ ਨੇ ਤੀਜੀ ਵਾਰ ਐੱਮ.ਪੀ. ਬਣ ਕੇ ਪੂਰੇ ਉੱਤਰ ਭਾਰਤ ’ਚ ਭਾਜਪਾ ਦੀ ਝੋਲੀ ’ਚ ਇਕਲੋਤੀ ਸੀਟ ਪਾਈ ਅਤੇ ਲੋਕਾਂ ਦੇ ਦਿਲਾਂ ’ਚ ਸਿੱਧੂ ਦੀ ਜਗ੍ਹਾ ਬਣਨ ਤੋਂ ਡਰ ਬਾਦਲਾਂ ਨੇ ਆਪਣੀ ਨੂੰਹ ਨੂੰ ਮੰਤਰੀ ਬਣਾਉਣ ਦੀ ਵੱਡੀ ਸਾਜ਼ਿਸ਼ ਰਚ ਕੇ 2 ਵਾਰ ਜਿੱਤ ਪ੍ਰਾਪਤ ਕੀਤੀ ਅਤੇ ਚੌਥੀ ਵਾਰ ਸਿੱਧੂ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਸਾਜ਼ਿਸ਼ ਰੱਚ ਕੇ ਇਕ ਤੀਰ ਨਾਲ ਦੋ ਨਿਸ਼ਾਨੇ ਮਾਰਨ ਦੀ ਕੋਸ਼ਿਸ਼ ਕੀਤੀ। 2014 ’ਚ ਅਰੁਣ ਜੇਤਲੀ ਨੇ ਗਾਜ਼ੀਆਬਾਦ ਪੱਛਮੀ ਸੀਟ ਤੋਂ ਸਿੱਧੂ ਨੂੰ ਦਿੱਲੀ, ਕੁਰੂਕਸ਼ੇਤਰ ਜਾਂ ਚੰਡੀਗੜ੍ਹ ਤੋਂ ਐੱਮ.ਪੀ. ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੀਟ ਦੀ ਪੇਸ਼ਕਸ਼ ਕੀਤੀ। ਸਿੱਧੂ ਨੇ ਬਿਨਾਂ ਕੋਈ ਚੋਣ ਲੜੇ ਪੰਜਾਬ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦਿਆਂ 6 ਸਾਲ ਦੀ ਰਾਜ ਸਭਾ ਦੀ ਮੈਂਬਰਸ਼ਿਪ ਛੱਡ ਦਿੱਤੀ।

ਇਹ ਵੀ ਪੜ੍ਹੋ : ਭਾਜਪਾ ਦਾ ਸਵਾਲ, ਕਿਉਂ ਕਾਂਗਰਸ ਪ੍ਰਚਾਰ ਕਮੇਟੀ ਦੇ ਮੁਖੀ ਚੋਣਾਂ ਦੀ ਲੜਾਈ ਵਿਚਾਲੇ ਛੱਡ ਗਏ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News