ਨਾਜਾਇਜ਼ ਕਾਲੋਨੀਆਂ ਨੂੰ ਜਾਇਜ਼ ਕਰਨ ਦਾ ਫਾਰਮੂਲਾ ਹੋਇਆ ਤਿਆਰ : ਸਿੱਧੂ

07/17/2018 6:27:10 PM

ਚੰਡੀਗੜ੍ਹ (ਮਨਮੋਹਨ) : ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਕਾਂਗਰਸ ਦੀਆਂ ਮੀਟਿੰਗਾਂ ਜ਼ੋਰਾਂ 'ਤੇ ਹਨ। ਨਵਜੋਤ ਸਿੱਧੂ ਅਤੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਪ੍ਰਧਾਨਗੀ ਵਾਲੀ ਇਕ ਹੋਰ ਮੀਟਿੰਗ ਪੰਜਾਬ ਭਵਨ 'ਚ ਹੋਈ, ਜਿਸ 'ਚ ਸਰਬਸੰਮਤੀ ਨਾਲ ਕਈ ਅਹਿਮ ਫੈਸਲੇ ਲਏ ਗਏ। ਸਿੱਧੂ ਮੁਤਾਬਿਕ ਇਸ ਮੀਟਿੰਗ 'ਚ ਉਹ ਨਤੀਜੇ 'ਤੇ ਪਹੁੰਚ ਚੁੱਕੇ ਹਨ ਤੇ ਆਉਣ ਵਾਲੀ ਕੈਬਨਿਟ ਮੀਟਿੰਗ 'ਚ ਪਾਲਿਸੀ ਪਾਸ ਕੀਤੀ ਜਾਵੇਗੀ। 
ਦੱਸਣਯੋਗ ਹੈ ਕਿ ਨਾਜਾਇਜ਼ ਇਮਾਰਤਾਂ ਖਿਲਾਫ ਸਿੱਧੂ ਵੱਲੋਂ ਜਲੰਧਰ 'ਚ ਸਖਤ ਐਕਸ਼ਨ ਲਿਆ ਗਿਆ ਸੀ। ਸਿੱਧੂ ਦੀ ਇਸ ਕਾਰਵਾਈ ਦਾ ਪ੍ਰਾਪਰਟੀ ਡੀਲਰਾਂ ਨੇ ਜੰਮ ਕੇ ਵਿਰੋਧ ਕੀਤਾ, ਇਥੋਂ ਤਕ ਕਿ ਕਾਂਗਰਸ ਦੇ ਹੀ ਕਈ ਲੀਡਰਾਂ ਨੇ ਸਿੱਧੂ ਖਿਲਾਫ ਮੋਰਚਾ ਖੋਲ ਦਿੱਤਾ। ਸਾਰੇ ਤੱਥਾਂ ਨੂੰ ਦੇਖਣ ਤੋਂ ਬਾਅਦ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।


Related News