ਸਿੱਧੂ ਵਲੋਂ ਅਕਾਲੀ ਦਲ ''ਤੇ ਇਲਜ਼ਾਮਾਂ ਤੋਂ ਤ੍ਰਿਪਤ ਬਾਜਵਾ ਦਾ ਵੱਖਰਾ ਸਟੈਂਡ

Wednesday, Aug 01, 2018 - 06:53 PM (IST)

ਚੰਡੀਗੜ੍ਹ : ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਬਾਦਲ ਪਰਿਵਾਰ ਦੇ ਹੱਕ ਵਿਚ ਨਿੱਤਰਦੇ ਨਜ਼ਰ ਆ ਰਹੇ ਹਨ। ਬਾਜਵਾ ਨੇ ਨਵਜੋਤ ਸਿੱਧੂ ਵਲੋਂ ਬਾਦਲ ਪਰਿਵਾਰ 'ਤੇ ਆਪਣੀ ਸਰਕਾਰ ਸਮੇਂ ਹੈਲੀਕਾਪਟਰ ਅਤੇ ਹੋਰ ਵਾਹਨਾਂ ਸਮੇਤ ਇਸ਼ਤਿਹਾਰਾਂ 'ਤੇ ਕਰੋੜਾਂ ਰੁਪਏ ਖਰਚ ਕੀਤੇ ਜਾਣ ਦੇ ਲਗਾਏ ਜਾ ਰਹੇ ਦੋਸ਼ਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਬਾਜਵਾ ਨੇ ਕਿਹਾ ਕਿ ਸਿੱਧੂ ਨੂੰ ਅਜਿਹੇ ਦੋਸ਼ ਸੋਚ ਸਮਝ ਕੇ ਹੀ ਲਗਾਉਣੇ ਚਾਹੀਦੇ ਹਨ ਜਦਕਿ ਹਰ ਚੀਜ਼ ਆਨ ਰਿਕਾਰਡ ਹੈ ਤਾਂ ਘੋਟਾਲਾ ਕਿਵੇਂ ਹੋ ਸਕਦਾ ਹੈ। ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਨੂੰ ਹੈਲੀਕਾਪਟਰ ਦੀ ਵਰਤੋਂ ਕਰਨ ਦਾ ਅਧਿਕਾਰ ਹੁੰਦਾ ਹੈ। ਇਸ ਤੋਂ ਇਲਾਵਾ ਇਸ਼ਤਿਹਾਰ ਆਦਿ ਲਗਾਉਣਾ ਵੀ ਆਨ ਰਿਕਾਰਡ ਹੈ। ਇਸ ਦੀ ਜਾਂਚ ਦੀ ਜ਼ਰੂਰਤ ਹੀ ਨਹੀਂ ਹੈ। 
ਬਾਜਵਾ ਤੋਂ ਜਦੋਂ ਪੁੱਛਿਆ ਗਿਆ ਕਿ ਨਾਜਾਇਜ਼ ਕਾਲੋਨੀਆਂ ਨੂੰ ਰੈਗੂਲਰ ਕਰਨ ਨੂੰ ਲੈ ਕੇ ਵੀ ਸਿੱਧੂ ਨੇ ਸਵਾਲ ਚੁੱਕਿਆ ਸੀ ਤਾਂ ਉਨ੍ਹਾਂ ਕਿਹਾ ਕਿ ਸਿੱਧੂ ਦਾ ਇਤਰਾਜ਼ ਹਟਾ ਦਿੱਤਾ ਗਿਆ ਹੈ ਅਤੇ ਜਿਹੜੀ ਗੱਲ ਜਨਤਾ ਦੇ ਹਿੱਤ ਵਿਚ ਹੈ ਉਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ।


Related News