ਨਵਜੋਤ ਸਿੱਧੂ ''ਤੇ ਮਹਾਰਾਣੀ ਪਰਨੀਤ ਕੌਰ ਦਾ ਵੱਡਾ ਹਮਲਾ

Tuesday, May 21, 2019 - 02:59 PM (IST)

ਨਵਜੋਤ ਸਿੱਧੂ ''ਤੇ ਮਹਾਰਾਣੀ ਪਰਨੀਤ ਕੌਰ ਦਾ ਵੱਡਾ ਹਮਲਾ

ਪਟਿਆਲਾ (ਇੰਦਰਜੀਤ ਬਕਸ਼ੀ) : ਕੈਪਟਨ-ਸਿੱਧੂ ਦੀ ਜ਼ੁਬਾਨੀ ਜੰਗ ਸ਼ਾਂਤ ਹੋਣ ਦਾ ਨਾ ਨਹੀਂ ਲੈ ਰਹੀ ਹੈ। ਵੋਟਾਂ ਤੋਂ ਐਨ ਪਹਿਲਾਂ ਸਿੱਧੂ ਦੇ ਬਿਆਨ ਨੇ ਪੰਜਾਬ ਕਾਂਗਰਸ 'ਚ ਭੂਚਾਲ ਲਿਆ ਦਿੱਤਾ ਸੀ ਅਤੇ ਵੋਟਿੰਗ ਖਤਮ ਹੋਣ ਤਕ ਕਾਂਗਰਸੀ ਮੰਤਰੀ ਤੇ ਖੁਦ ਕੈਪਟਨ ਖੁੱਲ੍ਹ ਕੇ ਸਿੱਧੂ 'ਤੇ ਹਮਲਾਵਰ ਹੋ ਗਏ। ਤਾਜ਼ਾ ਬਿਆਨ ਆਇਆ ਹੈ ਕੈਪਟਨ ਦੀ ਪਤਨੀ ਪਰਨੀਤ ਕੌਰ ਦਾ ਜਿਨ੍ਹਾਂ ਨੇ ਸਿੱਧੂ ਦੇ ਬਿਆਨ ਨੂੰ ਗ਼ੈਰਜ਼ਿੰਮੇਵਾਰ ਠਹਿਰਾਉਂਦਿਆਂ ਉਨ੍ਹਾਂ 'ਤੇ ਕਈ ਹਮਲੇ ਕੀਤੇ। ਉਨ੍ਹਾਂ ਕਿਹਾ ਸਿੱਧੂ ਦੀ ਨਾਰਾਜ਼ਗੀ ਸਾਡੇ ਨਾਲ ਨਹੀਂ ਕਾਂਗਰਸ ਹਾਈਕਮਾਨ ਨਾਲ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਵਲੋਂ ਦਿੱਤੇ ਬਿਆਨ ਦਾ ਸਮਾਂ ਸਹੀ ਨਹੀਂ ਸੀ ਜੇਕਰ ਉਨ੍ਹਾਂ ਨੂੰ ਕਿਸੀ ਵੀ ਪ੍ਰਕਾਰ ਦੀ ਨਿਰਾਜ਼ਗੀ ਸੀ ਤਾਂ ਉਹ ਹਾਈ ਕਮਾਨ ਨਾਲ ਗੱਲਬਾਤ ਕਰ ਸਕਦੇ ਸਨ। 
ਨਵਜੋਤ ਸਿੰਘ ਸਿੱਧੂ ਤੇ ਕੈਪਟਨ ਵਿਚਾਲੇ ਨਾਰਾਜ਼ਗੀ ਦੀਆਂ ਖਬਰਾਂ ਕਈ ਵਾਰ ਸਾਹਮਣੇ ਆਇਆਂ ਹਨ ਪਰ ਇਸ ਵਾਰ ਮਾਮਲਾ ਹੱਦਾਂ ਪਾਰ ਕਰ ਗਿਆ ਹੈ ਤੇ ਖੁੱਲੇ ਮੰਚ ਤੋਂ ਇਕ ਦੂਜੇ ਖਿਲਾਫ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਹੁਣ ਦੇਖਣਾ ਦਿਲਚਸਪ ਰਹੇਗਾ ਕੀ ਇਸ ਜ਼ੁਬਾਨੀ ਜੰਗ ਦਾ ਕੀ ਨਤੀਜਾ ਨਿਕਲਦਾ ਹੈ। ਇਸਦੇ ਨਾਲ ਪ੍ਰਨੀਤ ਕੌਰ ਨੇ ਐਗਜ਼ਿਟ ਪੋਲ 'ਤੇ ਵੀ ਪ੍ਰਤੀਕਰਮ ਦਿੱਤਾ। ਉਨ੍ਹਾਂ ਕਿਹਾ ਕਿ 2017 ਵਿਚ ਵੀ ਐਗਜ਼ਿਟ ਪੋਲ ਕਾਂਗਰਸ ਨੂੰ ਘੱਟ ਸੀਟਾਂ ਦੇ ਰਹੇ ਸਨ ਪਰ ਉਸ ਸਮੇਂ ਵੀ ਕਾਂਗਰਸ ਨੂੰ ਵੱਧ ਸੀਟਾਂ ਆਈਆਂ। ਇਸ ਲਈ 23 ਮਈ ਨੂੰ ਸਾਫ ਹੋਵੇਗਾ ਕਿ ਕੌਣ ਜਿੱਤੇਗਾ।


author

Gurminder Singh

Content Editor

Related News