ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦਾ ਕੈਪਟਨ ’ਤੇ ਵੱਡਾ ਹਮਲਾ, ਕਿਹਾ ‘ਮੇਰਾ ਮੂੰਹ ਨਾ ਖੁਲ੍ਹਵਾਓ’

Sunday, Sep 19, 2021 - 06:46 PM (IST)

ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਤਫਾ ਦਾ ਕੈਪਟਨ ’ਤੇ ਵੱਡਾ ਹਮਲਾ, ਕਿਹਾ ‘ਮੇਰਾ ਮੂੰਹ ਨਾ ਖੁਲ੍ਹਵਾਓ’

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫਾ ਦੇਣ ਤੋਂ ਬਾਅਦ ਨਵਜੋਤ ਸਿੱਧੂ ’ਤੇ ਕੀਤੇ ਜ਼ੁਬਾਨੀ ਹਮਲੇ ਦਾ ਮਾਮਲਾ ਗਰਮਾ ਗਿਆ ਹੈ। ਕੈਪਟਨ ਨੇ ਕਿਹਾ ਸੀ ਕਿ ਸਿੱਧੂ ਦੀ ਪਾਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਅਤੇ ਪਾਕਿ ਫੌਜ ਮੁਖੀ ਬਾਜਵਾ ਨਾਲ ਦੋਸਤੀ ਹੈ। ਕੈਪਟਨ ਨੇ ਸਿੱਧੇ ਤੌਰ ’ਤੇ ਸਿੱਧੂ ਨੂੰ ਰਾਸ਼ਟਰੀ ਸੁਰੱਖਿਆ ਲਈ ਖ਼ਤਰਾ ਦੱਸਿਆ ਸੀ। ਹੁਣ ਸਿੱਧੂ ਦੇ ਰਣਨੀਤਕ ਸਲਾਹਕਾਰ ਸਾਬਕਾ ਡੀ. ਜੀ. ਪੀ. ਮੁਹੰਮਦ ਮੁਸਤਫਾ ਨੇ ਕੈਪਟਨ ’ਤੇ ਵਾਰ ਕੀਤਾ ਹੈ। ਮੁਸਤਫਾ ਨੇ ਕੈਪਟਨ ਨੂੰ ਕਿਹਾ ਹੈ ਕਿ ਤੁਸੀਂ 14 ਸਾਲ ਤੋਂ ਆਈ. ਐੱਸ. ਆਈ. ਏਜੰਟ ਦੇ ਨਾਲ ਰਹਿ ਰਹੇ ਹੋ। ਮੇਰਾ ਮੂੰਹ ਨਾ ਖੁਲ੍ਹਵਾਓ। ਅਸੀਂ ਪਰਿਵਾਰਕ ਦੋਸਤ ਰਹੇ ਹਾਂ, ਇਸ ਲਈ ਮੇਰੇ ਕੋਲ ਬੋਲਣ ਲਈ ਬਹੁਤ ਕੁੱਝ ਹੈ। ਮੁਸਤਫਾ ਕੈਪਟਨ ਦੀ ਪਾਕਿਸਤਾਨੀ ਮਹਿਲਾ ਪੱਤਰਕਾਰ ਨਾਲ ਦੋਸਤੀ ਨੂੰ ਲੈ ਕੇ ਸ਼ਬਦੀ ਹਮਲੇ ਕਰ ਰਹੇ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਨਵਜੋਤ ਸਿੱਧੂ ਨੇ ਠੋਕਿਆ ਮੁੱਖ ਮੰਤਰੀ ਬਣਨ ਦਾ ਦਾਅਵਾ

ਮੁਸਤਫਾ ਨੇ ਟਵੀਟ ਰਾਹੀਂ ਕਿਹਾ ਹੈ ਕਿ ਉਹ ਜਾਣਦੇ ਹਨ ਕਿ ਕੈਪਟਨ ਮੂੰਹ ’ਤੇ ਹੀ ਝੂਠ ਬੋਲਣ ਦੀ ਸਮਰੱਥਾ ਰੱਖਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ’ਤੇ ਤੁਸੀਂ ਹਰ ਤਰ੍ਹਾਂ ਦਾ ਸਿਆਸੀ ਹਮਲਾ ਕਰ ਸਕਦੇ ਹੋ ਪਰ ਉਨ੍ਹਾਂ ਦੀ ਦੇਸ਼ ਭਗਤੀ ਅਤੇ ਰਾਸ਼ਟਰਭਗਤੀ ਨੂੰ ਚੁਣੌਤੀ ਨਾ ਦਿਓ। ਮੁਸਤਫਾ ਨੇ ਕੈਪਟਨ ਦੀ ਪਾਕਿ ਪੱਤਰਕਾਰ ਦੋਸਤ ਦੇ ਸਰਕਾਰ ਦੇ ਕੰਮਕਾਜ ਵਿਚ ਦਖਲਅੰਦਾਜ਼ੀ ਦਾ ਵੀ ਦੋਸ਼ ਲਗਾਇਆ ਹੈ। ਇੰਨਾ ਹੀ ਨਹੀਂ ਮੁਸਤਫਾ ਨੇ ਕਿਹਾ ਕਿ ਕੈਪਟਨ ਦੇਸ਼ਭਗਤੀ ਦਾ ਸਰਟੀਫਿਕੇਟ ਨਾ ਜਾਰੀ ਕਰਨ। ਉਨ੍ਹਾਂ ਕੋਲ ਕੈਪਟਨ ਦੇ ਗ਼ਲਤ ਕੰਮਾਂ ਦਾ ਬਹੁਤ ਵੱਡਾ ਜ਼ਖੀਰਾ ਹੈ। ਇਸ ਦੌਰਾਨ ਮੁਸਤਫ਼ਾ ਨੇ ਪੁਰਾਣਾ ਗੀਤ ‘ਰਾਜ਼ ਕੋ ਰਾਜ਼ ਰਹਿਨੇ ਦੋ’ ਵੀ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ : ਅਗਲੇ ਮੁੱਖ ਮੰਤਰੀ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਦਾ ਵੱਡਾ ਬਿਆਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News