ਨਵਜੋਤ ਸਿੱਧੂ ''ਤੇ ਨਰਮ ਪਏ ਕਾਂਗਰਸੀ ਮੰਤਰੀਆਂ ਦੇ ਸੁਰ!
Monday, Dec 03, 2018 - 07:22 PM (IST)

ਚੰਡੀਗੜ੍ਹ : ਕੈਪਟਨ ਅਮਰਿੰਦਰ ਸਿੰਘ ਵਿਰੋਧੀ ਬਿਆਨ 'ਤੇ ਨਵਜੋਤ ਸਿੱਧੂ ਦਾ ਖਿਲਾਫ ਮੋਰਚਾ ਖੋਲ੍ਹਣ ਵਾਲੇ ਕਾਂਗਰਸੀ ਮੰਤਰੀਆਂ ਦੇ ਸੁਰ ਹੁਣ ਕੁਝ ਨਰਮ ਪੈ ਗਏ ਜਾਪਦੇ ਹਨ। ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਬਨਿਟ ਮੀਟਿੰਗ ਵਿਚ ਸਿੱਧੂ 'ਤੇ ਚਰਚਾ ਕਰਨ ਤੋਂ ਇਨਕਾਰ ਕੀਤਾ ਹੈ। ਰੰਧਾਵਾ ਨੇ ਕਿਹਾ ਕਿ ਕੈਬਨਿਟ ਮੀਟਿੰਗ ਵਿਚ ਪਹਿਲ ਬਾਕੀ ਕੰਮਾਂ ਨੂੰ ਦਿੱਤੀ ਜਾਵੇਗੀ ਤੇ ਬਾਅਦ ਸਮਾਂ ਬਚਿਆ ਤਾਂ ਹੋਰ ਸਿਆਸੀ ਮੁੱਦੇ ਵਿਚਾਰੇ ਜਾਣਗੇ।
ਕੈਪਟਨ 'ਤੇ ਦਿੱਤੇ ਬਿਆਨ 'ਤੇ ਰੰਧਾਵਾ ਵਲੋਂ ਸਿੱਧੂ 'ਤੇ ਨਰਮ ਸੁਰ ਅਪਣਾਉਂਦੇ ਹੋਏ ਉਨ੍ਹਾਂ ਦੇ ਅਸਤੀਫ਼ੇ ਦੀ ਮੰਗ ਤਾਂ ਨਹੀਂ ਕੀਤੀ ਪਰ ਇੰਨਾ ਜ਼ਰੂਰ ਕਿਹਾ ਕਿ ਸਿੱਧੂ ਨੂੰ ਇਸ ਤਰ੍ਹਾਂ ਨਹੀਂ ਸੀ ਬੋਲਣਾ ਚਾਹੀਦਾ। ਇਸ ਦੇ ਨਾਲ ਹੀ ਰੰਧਾਵਾ ਨੇ ਇਸ ਮਾਮਲੇ ਨੂੰ ਠੰਡੇ ਬਸਤੇ ਵਿਚ ਪਾਏ ਜਾਣ ਦੀ ਗੱਲ ਵੀ ਆਖੀ ਹੈ।