ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਸਿੱਧੂ ਦਾ ਵੱਡਾ ਬਿਆਨ, ਹਾਈਕਮਾਨ ’ਤੇ ਹੀ ਬੋਲਿਆ ਹਮਲਾ
Friday, Feb 04, 2022 - 11:02 PM (IST)
ਅੰਮ੍ਰਿਤਸਰ : ਮੁੱਖ ਮੰਤਰੀ ਚਿਹਰੇ ਦੇ ਐਲਾਨ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਨ ’ਤੇ ਵੱਡਾ ਹਮਲਾ ਬੋਲਿਆ ਹੈ। ਅੰਮ੍ਰਿਤਸਰ ਵਿਚ ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਕਿਹਾ ਕਿ ਉੱਪਰ ਵਾਲੇ ਚਾਹੁੰਦੇ ਹਨ ਕਿ ਕੋਈ ਕਮਜ਼ੋਰ ਮੁੱਖ ਮੰਤਰੀ ਬਣੇ, ਜਿਹੜਾ ਇਨ੍ਹਾਂ ਦੀ ਤਾਲ ’ਤੇ ਤਾ-ਤਾ ਥੱਈਆ ਨੱਚੇ। ਉਪਰੋਂ ਕਹਿਣਗੇ ਕਿ ਨੱਚ ਮੇਰੀ ਬੁਲਬੁੱਲ, ਪੈਸਾ ਮਿਲੇਗਾ। ਪਹਿਲਾਂ ਬਾਂਹ ਮਰੋੜਦੇ ਹਨ ਫਿਰ ਦਰਦ ਹੋਣ ’ਤੇ ਛੱਡ ਦਿੰਦੇ ਹਨ। ਇਸ ਦੌਰਾਨ ਉਥੇ ਮੌਜੂਦ ਭੀੜ ’ਚੋਂ ਨਾਅਰੇ ਲਗਾਏ ਜਾਂਦੇ ਹਨ, ਸਾਡਾ ਮੁੱਖ ਮੰਤਰੀ ਕੈਸਾ ਹੋ, ਨਵਜੋਤ ਸਿੱਧੂ ਜੈਸਾ ਹੋ।
ਇਹ ਵੀ ਪੜ੍ਹੋ : CM ਅਹੁਦੇ ਨੂੰ ਲੈ ਕੇ ਜਾਖੜ ਦਾ ਵੱਡਾ ਬਿਆਨ, ਕਿਹਾ ਮੇਰੇ ਹੱਕ ’ਚ 42 ਤੇ ਚੰਨੀ ਦੇ ਹੱਕ ’ਚ 6 ਵਿਧਾਇਕਾਂ ਨੇ ਕੀਤੀ ਸੀ ਵੋਟ
ਕੀ ਕਿਹਾ ਸੀ ਨਵਜੋਤ ਸਿੱਧੂ ਨੇ
ਵੀਰਵਾਰ ਦੇਰ ਸ਼ਾਮ ਅੰਮ੍ਰਿਤਸਰ ਵਿਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਤੁਹਾਨੂੰ ਇਕ ਹੀ ਗੱਲ ਦੱਸਣੀ ਹੈ। ਜੇ ਨਵਾਂ ਪੰਜਾਬ ਬਨਾਉਣਾ ਹੈ ਤਾਂ ਉਹ ਮੁੱਖ ਮੰਤਰੀ ਦੇ ਹੱਥ ਵਿਚ ਹੁੰਦਾ ਹੈ। ਜਿਹੋ ਜਿਹਾ ਮੁੱਖ ਮੰਤਰੀ ਹੋਵੇਗਾ, ਵੈਸਾ ਹੀ ਸੂਬਾ ਹੋਵੇਗਾ। ਇਨ੍ਹਾਂ ਦੋ ਮੁੱਖ ਮੰਤਰੀਆਂ ਨੇ 25-30 ਸਾਲ ਵਿਚ ਪੰਜਾਬ ਨੂੰ ਬਰਬਾਦ ਕਰ ਦਿੱਤਾ। ਇਸ ਵਾਰ ਮੁੱਖ ਮੰਤਰੀ ਤੁਸੀਂ ਚੁਨਣਾ ਹੈ। ਜੇ ਇਮਾਨਦਾਰ ਉੱਪਰ ਬੈਠੇਗਾ ਤਾਂ ਹੇਠਾਂ ਵੀ ਇਮਾਨਦਾਰ ਹੀ ਹੋਣਗੇ, ਜੇ ਚੋਰ ਨੂੰ ਉੱਪਰ ਬਿਠਾ ਦਿੱਤਾ ਤਾਂ ਸਮਝੋ ਸਭ ਗਿਆ।
ਇਹ ਵੀ ਪੜ੍ਹੋ : ਆਦਮਪੁਰ ਸੀਟ ਨੂੰ ਲੈ ਕੇ ਖਿੱਚੋ-ਤਾਣ, ਕਾਗਜ਼ ਭਰੇ ਬਿਨਾਂ ਪਰਤੇ ਕੇ. ਪੀ, ਕਿਹਾ-ਕਾਂਗਰਸ ਨੇ ਪਿੱਠ ’ਚ ਛੁਰਾ ਮਾਰਿਆ
ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਨਵਜੋਤ ਸਿੱਧੂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦੋਂ ਕਾਂਗਰਸ ਹਾਈਕਮਾਨ 6 ਫਰਵਰੀ ਨੂੰ ਲੁਧਿਆਣਾ ਵਿਚ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਜਾ ਰਹੀ ਹੈ। ਇਸ ਲਈ ਰਾਹੁਲ ਗਾਂਧੀ ਲੁਧਿਆਣਾ ਰੈਲੀ ਵਿਚ ਆ ਸਕਦੇ ਹਨ। ਕਾਂਗਰਸ ਵਿਚ ਮੁੱਖ ਮੰਤਰੀ ਚਿਹਰੇ ਲਈ ਨਵਜੋਤ ਸਿੱਧੂ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਖਿੱਚੋ-ਤਾਣ ਚੱਲ ਰਹੀ ਹੈ। ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਨੇ ਇੱਟ ਨਾ ਇੱਟ ਖੜ੍ਹਾਉਣ ਵਾਲਾ ਬਿਆਨ ਦੇ ਕੇ ਪੰਜਾਬ ਕਾਂਗਰਸ ਵਿਚ ਹਲਚਲ ਪੈਦਾ ਕਰ ਦਿੱਤੀ ਸੀ।
ਇਹ ਵੀ ਪੜ੍ਹੋ : ਮੁੱਖ ਮੰਤਰੀ ਚੰਨੀ ਦੀ ਜਾਇਦਾਦ ਘਟੀ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਤੇ ਸੁਖਬੀਰ ਜਾਣੋ ਕਿੰਨੇ ਕਰੋੜ ਦੇ ਹਨ ਮਾਲਕ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?