ਨਵਜੋਤ ਸਿੱਧੂ ਦਾ ਕੇਜਰੀਵਾਲ ’ਤੇ ਵੱਡਾ ਹਮਲਾ, ਕਿਹਾ ਦਿੱਲੀ ’ਚ ਇਕ ਵੀ ਮਹਿਲਾ ਮੰਤਰੀ ਕਿਉਂ ਨਹੀਂ
Monday, Nov 29, 2021 - 05:20 PM (IST)
ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਵੱਡਾ ਹਮਲਾ ਬੋਲਿਆ ਹੈ। ਸਿੱਧੂ ਨੇ ਕਿਹਾ ਹੈ ਕਿ ਸ਼ੀਸ਼ੇ ਦੇ ਘਰਾਂ ’ਚ ਰਹਿਣ ਵਾਲਿਆਂ ਨੂੰ ਦੂਜਿਆਂ ਉੱਪਰ ਪੱਥਰ ਨਹੀਂ ਸੁੱਟਣੇ ਚਾਹੀਦੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਦਿਆਂ ਸਿੱਧੂ ਨੇ ਪੁੱਛਿਆ ਕਿ ਤੁਸੀਂ ਔਰਤਾਂ ਦੇ ਸਸ਼ਕਤੀਕਰਨ, ਨੌਕਰੀਆਂ ਅਤੇ ਅਧਿਆਪਕਾਂ ਦੀ ਗੱਲ ਕਰਦੇ ਹੋ ਜਦਕਿ ਤੁਹਾਡੇ ਮੰਤਰੀ ਮੰਡਲ ਵਿਚ ਇਕ ਵੀ ਔਰਤ ਮੰਤਰੀ ਨਹੀਂ ਹੈ। ਸ਼ੀਲਾ ਦੀਕਸ਼ਤ ਵਲੋਂ ਛੱਡੇ ਵਾਧੂ ਮਾਲੀਏ ਤੋਂ ਬਿਨਾਂ ਦਿੱਲੀ ਦੀਆਂ ਕਿੰਨੀਆਂ ਔਰਤਾਂ 1000/- ਰੁਪਏ ਪ੍ਰਤੀ ਮਹੀਨਾ ਪ੍ਰਾਪਤ ਕਰਦੀਆਂ ਹਨ।
ਇਹ ਵੀ ਪੜ੍ਹੋ : ਕਾਂਗਰਸ ’ਚ ਤੇਜ਼ ਹੋਈ ਬਗਾਵਤ, ਕੈਪਟਨ ਅਮਰਿੰਦਰ ਸਿੰਘ ਤੋਂ ਬਾਅਦ ਪਰਨੀਤ ਕੌਰ ਦਾ ਵੱਡਾ ਧਮਾਕਾ
ਉਨ੍ਹਾਂ ਕਿਹਾ ਕਿ ਔਰਤ ਸਸ਼ਕਤੀਕਰਨ ਦਾ ਮਤਲਬ ਚੋਣ ਪ੍ਰਕਿਰਿਆ ਦੇ ਹਰ ਪੱਧਰ ਉੱਪਰ ਔਰਤਾਂ ਦੀ ਲਾਜ਼ਮੀ ਸ਼ਮੂਲੀਅਤ ਹੋਣਾ ਹੈ, ਜਿਸ ਤਰ੍ਹਾਂ ਕਾਂਗਰਸ ਪੰਜਾਬ ਵਿਚ ਕਰ ਰਹੀ ਹੈ। ਅਸਲ ਲੀਡਰਸ਼ਿਪ ਔਰਤਾਂ ਨੂੰ 1000 ਰੁਪਏ ਦਾ ਲਾਲੀਪਾਪ ਦੇਣਾ ਨਹੀਂ ਸਗੋਂ ਉਨ੍ਹਾਂ ਨੂੰ ਆਤਮ-ਨਿਰਭਰ ਅਤੇ ਉੱਦਮੀ ਬਨਾਉਣ ਲਈ ਉਨ੍ਹਾਂ ਨੂੰ ਹੁਨਰਮੰਦ ਬਣਾ ਕੇ ਔਰਤਾਂ ਦਾ ਭਵਿੱਖ ਸੁਆਰਨ ਵਿਚ ਨਿਵੇਸ਼ ਕਰਨਾ ਹੈ। ਜੇ ਅਧਿਆਪਕਾਂ ਅਤੇ ਭਰਤੀ ਦੀ ਗੱਲ ਕਰੀਏ ਤਾਂ 2015 ਵਿਚ ਦਿੱਲੀ ਵਿਚ ਅਧਿਆਪਕਾਂ ਦੀਆਂ 12515 ਅਸਾਮੀਆਂ ਸਨ ਅਤੇ 2021 ਵਿਚ ਇਹ 19907 ਸਨ ਅਤੇ ਤੁਸੀਂ ਬਹੁਤੀਆਂ ਅਸਾਮੀਆਂ ਸਿਰਫ਼ ਗੈਸਟ ਲੈਕਚਰਾਰਾਂ ਨਾਲ ਹੀ ਭਰੀਆਂ ਹੋਈਆਂ ਹਨ।
ਇਹ ਵੀ ਪੜ੍ਹੋ : ਪਿੰਡ ਖੰਟ ਦੀ ਗਰਾਊਂਡ ’ਚ ਅਚਾਨਕ ਉਤਰਿਆ ਮੁੱਖ ਮੰਤਰੀ ਚੰਨੀ ਦਾ ਹੈਲੀਕਾਪਟਰ, ਫਿਰ ਜੋ ਹੋਇਆ ਦੇਖ ਸਾਰੇ ਹੋਏ ਹੈਰਾਨ
ਸਿੱਧੂ ਨੇ ਕਿਹਾ ਕਿ 2015 ਦੇ ਆਪਣੇ ਚੋਣ ਮਨੋਰਥ ਪੱਤਰ ਵਿਚ ਤੁਸੀਂ ਦਿੱਲੀ ਵਿਚ 20 ਨਵੇਂ ਸਰਕਾਰੀ ਕਾਲਜ ਖੋਲ੍ਹਣ, 8 ਲੱਖ ਨਵੀਆਂ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ। ਨੌਕਰੀਆਂ ਅਤੇ ਕਾਲਜ ਕਿੱਥੇ ਹਨ ? ਤਹਾਡੀਆਂ ਦਿੱਤੀਆਂ ਅਸਫ਼ਲ ਗਾਰੰਟੀਆਂ ਦੇ ਉਲਟ ਪਿਛਲੇ ਪੰਜ ਸਾਲਾਂ ਦੌਰਾਨ ਦਿੱਲੀ ਵਿਚ ਬੇਰੁਜ਼ਗਾਰੀ ਪੰਜ ਗੁਣਾਂ ਵਧੀ ਹੈ।
ਇਹ ਵੀ ਪੜ੍ਹੋ : ਐਕਸ਼ਨ ਮੋਡ ’ਚ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?