ਪੰਜਾਬ ਦੀ ਸਿਆਸਤ ''ਚ ਭੂਚਾਲ ਲਿਆਉਣ ਵਾਲੀ ਮੈਡਮ ਸਿੱਧੂ ਨੇ ਮੰਨੀ ਪਤੀ ਦੀ ਗੱਲ, ਨਹੀਂ ਦੇਵੇਗੀ ਅਸਤੀਫਾ

04/04/2016 10:44:58 AM

ਅੰਮ੍ਰਿਤਸਰ : ਇਕ ਅਪ੍ਰੈਲ ਨੂੰ ਫੇਸਬੁੱਕ ''ਤੇ ਆਪਣੇ ਅਸਤੀਫੇ ਦੀ ਪੋਸਟ ਪਾ ਕੇ ਪੰਜਾਬ ਦੀ ਸਿਆਸਤ ''ਚ ਭੂਚਾਲ ਲਿਆਉਣ ਵਾਲੀ ਭਾਜਪਾ ਦੀ ਮੁੱਖ ਪਾਰਲੀਮਾਨੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਫਿਲਹਾਲ ਇਹ ਵਿਚਾਰ ਤਿਆਗ ਦਿੱਤਾ ਹੈ। ਇਹ ਫੈਸਲਾ ਮੈਡਮ ਸਿੱਧੂ ਨੇ ਪਤੀ ਨਵਜੋਤ ਕੌਰ ਸਿੱਧੂ ਅਤੇ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਰਾਮਲਾਲ ਦੀ ਦਖਲ ਅੰਦਾਜ਼ੀ ਤੋਂ ਬਾਅਦ ਲਿਆ ਹੈ।
ਮੈਡਮ ਸਿੱਧੂ ਦਾ ਕਹਿਣਾ ਹੈ ਕਿ ਪਤੀ ਨਵਜੋਤ ਸਿੱਧੂ ਅਤੇ ਰਾਮਲਾਲ ਨੇ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਜਾਰੀ ਰੱਖਣ ਲਈ ਕਿਹਾ ਹੈ। ਉਨ੍ਹਾਂ ਦੇ ਇਲਾਕੇ ਦੇ ਵਿਕਾਸ ਕੰਮਾਂ ਲਈ 49 ਕਰੋੜ ਰੁਪਏ ਦੇ ਟੈਂਡਰ ਖੁੱਲ੍ਹ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਆਪਣੇ ਵਿਧਾਨ ਸਭਾ ਖੇਤਰ ਪੂਰਬੀ ਹਲਕੇ ਦੇ ਵਿਕਾਸ ਕੰਮਾਂ ਲਈ ਟੈਂਡਰ ਨੂੰ ਲੈ ਕੇ ਨਾਰਾਜ਼ ਡਾ. ਸਿੱਧੂ ਨੇ ਆਪਣੀ ਸੀਟ ਖਾਲੀ ਕਰਨ ਦੀ ਗੱਲ ਕਹੀ ਸੀ।
ਜ਼ਿਕਰਯੋਗ ਹੈ ਕਿ ਇਕ ਅਪ੍ਰੈਲ ਮਤਲਬ ਕਿ ''ਐਪਰਲ ਫੂਲ'' ਵਾਲੇ ਦਿਨ ਮੈਡਮ ਸਿੱਧੂ ਨੇ ਫੇਸਬੁੱਕ ''ਤੇ ਪੋਸਟ ਪਾ ਕੇ ਭਾਜਪਾ ਤੋਂ ਅਸਤੀਫਾ ਦੇਣ ਦੀ ਗੱਲ ਕਹੀ ਸੀ, ਜਿਸ ਤੋਂ ਬਾਅਦ ਸਿਆਸਤ ਅਤੇ ਮੀਡੀਆ ''ਚ ਹੜਕੰਪ ਮਚ ਗਿਆ ਸੀ ਪਰ ਬਾਅਦ ''ਚ ਇਸ ਨੂੰ ਐਪਰਲ ਫੂਲ ਦੱਸਿਆ ਗਿਆ ਸੀ।  

Babita Marhas

News Editor

Related News