ਨਵਜੋਤ ਕੌਰ ਸਿੱਧੂ ਦਾ ਕਵਿਤਾ ਖੰਨਾ ਨੂੰ ਆਫਰ

Monday, Apr 29, 2019 - 05:13 PM (IST)

ਨਵਜੋਤ ਕੌਰ ਸਿੱਧੂ ਦਾ ਕਵਿਤਾ ਖੰਨਾ ਨੂੰ ਆਫਰ

ਅਬੋਹਰ : ਟਿਕਟ ਨਾ ਮਿਲਣ 'ਤੇ ਨਵਜੋਤ ਕੌਰ ਸਿੱਧੂ ਦਾ ਦਰਦ ਇਕ ਵਾਰ ਫਿਰ ਤੋਂ ਛਲਕਿਆ ਹੈ। ਚੰਡੀਗੜ੍ਹ ਤੋਂ ਟਿਕਟ ਨਾ ਦੇਣ 'ਤੇ ਬੇਸ਼ੱਕ ਉਨ੍ਹਾਂ ਨੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ ਪਰ ਉਨ੍ਹਾਂ ਦੇ ਮਨ 'ਚ ਇਸ ਫੈਸਲੇ ਨੂੰ ਲੈ ਕੇ ਕਿੰਨਾ ਗੁੱਸਾ ਹੈ, ਇਸ ਦਾ ਜ਼ਿਕਰ ਉਨ੍ਹਾਂ ਨੇ ਮਰਹੂਮ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਨੂੰ ਟਵੀਟ ਜ਼ਰੀਏ ਕੀਤਾ ਹੈ।

ਡਾ. ਸਿੱਧੂ ਨੇ ਕਵਿਤਾ ਖੰਨਾ ਨੂੰ ਟਵੀਟ ਕਰਕੇ ਇਕੱਠੇ ਮਿਲ ਕੇ ਗੈਰ-ਰਾਜਨੀਤਿਕ ਸੰਗਠਨ ਨੂੰ ਬਣਾਉਣ ਦਾ ਆਫਰ ਦਿੱਤਾ ਹੈ। ਡਾ. ਨਵਜੋਤ ਕੌਰ ਸਿੱਧੂ ਨੇ ਟਵੀਟ 'ਚ ਲਿਖਿਆ ਹੈ,''ਸ਼ਾਇਦ ਉਹ ਰਾਜਨੀਤੀ 'ਚ ਮਿਸਫਿਟ ਹਨ, ਜਿਸ ਕਾਰਨ ਉਨ੍ਹਾਂ ਦੀ ਕੋਈ ਕਦਰ ਨਹੀਂ ਹੈ। ਇਸ ਲਈ ਚੱਲੋ, ਅਸੀਂ ਗੈਰ ਰਾਜਨੀਤਿਕ ਸੰਗਠਨ ਬਣਾਈਏ, ਜਿੱਥੇ ਅਸੀਂ ਦੋਵੇਂ ਸਮਾਜ ਸੇਵਾ ਕਰ ਸਕੀਏ।'' ਫਿਲਹਾਲ ਕਵਿਤਾ ਖੰਨਾ ਨੇ ਟਵੀਟ ਦੀ ਕੋਈ ਵੀ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਡਾ. ਸਿੱਧੂ ਦੀ ਇਸ ਸਲਾਹ ਨੂੰ ਲੋਕਾਂ ਨੇ ਖੂਬ ਪਸੰਦ ਕੀਤਾ ਹੈ। ਨਵਜੋਤ ਕੌਰ ਸਿੱਧੂ ਨੇ ਟਵੀਟ ਨਾਲ ਕਵਿਤਾ ਖੰਨਾ ਦੇ ਉਸ ਬਿਆਨ ਨੂੰ ਵੀ ਨਾਲ ਸਾਂਝਾ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਆਜ਼ਾਦ ਤੌਰ 'ਤੇ ਚੋਣ ਲੜਨ ਦਾ ਐਲਾਨ ਕੀਤਾ ਸੀ।

PunjabKesari


author

Anuradha

Content Editor

Related News