''ਮੈਡਮ ਸਿੱਧੂ ਨੇ ਖਾਧੇ ਗਰੀਬਾਂ ਦੇ ਫਲੈਟਾਂ ਦੇ ਪੈਸੇ'' (ਵੀਡੀਓ)

Sunday, Jun 10, 2018 - 06:29 PM (IST)

ਅੰਮ੍ਰਿਤਸਰ (ਸੁਮਿਤ ਖੰਨਾ) : ਨਿਊ ਅੰਮ੍ਰਿਤਸਰ 'ਚ ਬਣਾਏ ਗਏ ਫਲੈਟਾਂ 'ਤੇ ਸਾਬਕਾ ਕਾਂਗਰਸੀ ਆਗੂ ਮਨਦੀਪ ਸਿੰਘ ਮੰਨਾ ਨੇ ਵੱਡਾ ਖੁਲਾਸਾ ਕੀਤਾ ਹੈ। ਮੰਨਾ ਨੇ ਮੈਡਲ ਸਿੱਧੂ 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਗਰੀਬਾਂ ਲਈ ਬਣ ਰਹੇ ਇਨ੍ਹਾਂ ਫਲੈਟਾਂ ਦਾ ਪੈਸਾ ਇਨ੍ਹਾਂ ਵੱਲੋਂ ਖਾਧਾ ਗਿਆ ਹੈ। ਮੰਨਾ ਨੇ ਦੋਸ਼ ਲਾਇਆ ਕਿ ਫਲੈਟਾਂ ਨੂੰ ਬਣਾਉਣ ਸਮੇਂ ਘਟੀਆ ਸਮੱਗਰੀ ਦੀ ਵਰਤੋਂ ਕੀਤੀ ਗਈ। ਨਾਲ ਹੀ ਉਨ੍ਹਾਂ ਦੱਸਿਆ ਕਿ ਜਦੋਂ ਇਸ ਬਾਰੇ ਟਰੱਸਟ ਨੂੰ ਪੁੱਛਿਆ ਗਿਆ ਤਾਂ ਉਨ੍ਹਾਂ ਫਲੈਟਾਂ 'ਚ ਚੋਰੀ ਦੀ ਗੱਲ ਆਖ ਕੇ ਪੱਲਾ ਝਾੜ ਦਿੱਤਾ।
ਆਮ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਲੈਟਾਂ 'ਚ ਰਹਿੰਦੇ ਹੋਏ ਹਮੇਸ਼ਾ ਹੀ ਜਾਨ ਦਾ ਖਤਰਾ ਬਣਿਆ ਰਹਿੰਦਾ ਹੈ।  ਮਨਦੀਪ ਮੰਨਾ ਨੇ ਦੱਸਿਆ ਕਿ ਇਸ ਦੀ ਸ਼ਿਕਾਇਤ ਉਹ ਸ਼ਹਿਰੀ ਵਿਕਾਸ ਮੰਤਰੀ ਹਰਦੀਪ ਸਿੰਘ ਪੁਰੀ ਨੂੰ ਕਰਨਗੇ ਅਤੇ ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਗਰੀਬਾਂ ਨੂੰ ਇਨਸਾਫ ਦਿਵਾਉਣ ਲਈ ਉਹ ਹਾਈਕੋਰਟ ਤੱਕ ਵੀ ਪਹੁੰਚ ਕਰਨਗੇ।


Related News