ਨਵਜੋਤ ਕੌਰ ਦਾ ਕੈਪਟਨ ’ਤੇ ਸ਼ਬਦੀ ਹਮਲਾ, ਕਿਹਾ ‘ਅਫਸਰਾਂ ਤੋਂ ਪੈਸੇ ਲੈ ਅਰੂਸਾ ਨੂੰ ਦਿੰਦੇ ਸੀ ਤੋਹਫ਼ੇ’

Saturday, Oct 23, 2021 - 02:16 PM (IST)

ਨਵਜੋਤ ਕੌਰ ਦਾ ਕੈਪਟਨ ’ਤੇ ਸ਼ਬਦੀ ਹਮਲਾ, ਕਿਹਾ ‘ਅਫਸਰਾਂ ਤੋਂ ਪੈਸੇ ਲੈ ਅਰੂਸਾ ਨੂੰ ਦਿੰਦੇ ਸੀ ਤੋਹਫ਼ੇ’

ਅੰਮ੍ਰਿਤਸਰ (ਬਿਊਰੋ) - ਬੀਤੇ ਦਿਨੀਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਰੂਸਾ ਆਲਮ ਦੀ ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ ਦੀ ਇਕ ਤਸਵੀਰ ਸਾਂਝੀ ਕੀਤੀ ਸੀ। ਵਾਇਰਲ ਤਸਵੀਰ ਤੋਂ ਬਾਅਦ ਪੂਰੀ ਸਿਆਸਤ ’ਚ ਭੂਚਾਲ ਆ ਗਿਆ ਹੈ। ਇਸ ਤਸਵੀਰ ਦੇ ਸਬੰਧ ’ਚ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਵਲੋਂ ਕੈਪਟਨ ਅਮਰਿੰਦਰ ਸਿੰਘ ’ਤੇ ਤਿੱਖਾ ਸ਼ਬਦੀ ਹਮਲਾ ਕੀਤਾ ਗਿਆ। ਨਵਜੋਤ ਕੌਰ ਨੇ ਕਿਹਾ ਕਿ ਕੈਪਟਨ ਆਪਣੀ ਬਾਕੀ ਦੀ ਜ਼ਿੰਦਗੀ ਅਰੂਸਾ ਆਲਮ ਦੇ ਨਾਲ ਬਿਤਾਉਣ ਅਤੇ ਉਸ ਦੇ ਪਿੱਛੇ-ਪਿੱਛੇ ਚਲੇ ਜਾਣ। 

ਪੜ੍ਹੋ ਇਹ ਵੀ ਖ਼ਬਰ - ਮੰਗੇਤਰ ਦਾ ਖ਼ੌਫਨਾਕ ਕਾਰਾ: ਜਿਸ ਘਰ ਜਾਣੀ ਸੀ ਡੋਲੀ, ਉਸੇ ਘਰ ਦੀ ਜ਼ਮੀਨ ’ਚੋਂ ਦੱਬੀ ਹੋਈ ਮਿਲੀ ਲਾਪਤਾ ਕੁੜੀ ਦੀ ਲਾਸ਼

ਨਵਜੋਤ ਕੌਰ ਨੇ ਕਿਹਾ ਕਿ ਪੰਜਾਬ ’ਚ ਜਿਹੜੀ ਵੀ ਪੋਸਟਿੰਗ ਹੋਈ ਹੈ, ਉਹ ਬਿਨਾਂ ਕਿਸੇ ਅਟੈਚੀ ਦੇ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਅਫਸਰਾਂ ਤੋਂ ਪੈਸੇ ਲੈ ਕੇ ਅਰੂਸਾ ਨੂੰ ਤੋਹਫ਼ੇ ਦਿੰਦੇ ਸਨ। ਨਵਜੋਤ ਕੌਰ ਨੇ ਕਿਹਾ ਕਿ ਮੈਂ ਆਪਣੇ ਘਰ ਵਾਲੇ ਨੂੰ ਕਦੇ ਵੀ ਅਰੂਸਾ ਦੇ ਨੇੜੇ ਨਹੀਂ ਲੱਗਣ ਦਿੱਤਾ। ਅਰੂਸਾ ਪੰਜਾਬ ਦਾ ਸਾਰਾ ਪੈਸਾ ਲੈ ਕੇ ਦੁਬਈ ਅਤੇ ਇੰਗਲੈਂਡ ਲੈ ਕੇ ਭੱਜ ਗਈ ਹੈ। ਪੰਜਾਬ ਪੁਲਸ ਦੀ ਕੋਈ ਵੀ ਵੱਡੀ ਪੋਸਟ ਹੋਵੇ, ਅਰੂਸਾ ਤੋਂ ਪੁੱਛੇ ਬਿਨਾ ਨਹੀਂ ਸੀ ਹੁੰਦੀ। 

ਪੜ੍ਹੋ ਇਹ ਵੀ ਖ਼ਬਰ - ਕਾਂਗਰਸੀ ਵਿਧਾਇਕ ਨੇ ਜਗਰਾਤੇ ’ਚ ਨੌਜਵਾਨ ਨੂੰ ਸ਼ਰੇਆਮ ਜੜ੍ਹੇ ਥੱਪੜ, ਵੀਡੀਓ ਵਾਇਰਲ

ਨਵਜੋਤ ਕੌਰ ਨੇ ਕਿਹਾ ਕਿ ਜਿਹੜੇ ਵੀ ਅਕਾਲੀ ਵਿਅਕਤੀ ਅਰੂਸਾ ਨਾਲ ਮੁਲਾਕਾਤ ਕਰਨ ਲਈ ਜਾਂਦੇ ਸਨ, ਉਹ ਉਸ ਲਈ ਡਾਇਮੰਡ ਦੇ ਸੈੱਟ ਲੈ ਕੇ ਜਾਂਦੇ ਸਨ। ਨਵਜੋਤ ਕੌਰ ਨੇ ਕਿਹਾ ਕਿ ਕੈਪਟਨ ਤਬਾਦਲੇ ਕਰਨ ਲਈ ਪੈਸੇ ਲੈਂਦੇ ਸੀ। ਪੈਸੇ ਲੈ ਬਾਹਰਲੇ ਮੁਲਕ ਗਈ ਅਰੂਸਾ ਦੇ ਪਿੱਛੇ ਹੁਣ ਕੈਪਟਨ ਵੀ ਚਲੇ ਜਾਣ ਅਤੇ ਉਥੇ ਜਾ ਕੇ ਉਨ੍ਹਾਂ ਪੈਸਿਆਂ ਨਾਲ ਐਸ਼ ਕਰਨ। 

ਪੜ੍ਹੋ ਇਹ ਵੀ ਖ਼ਬਰ - ‘ਆਪ’ ਦਾ CM ਚੰਨੀ 'ਤੇ ਨਿਸ਼ਾਨਾ, ਕਿਹਾ- ‘ਜਿਸ ਕਿਸਾਨ ਨਾਲ ਫੋਟੋ ਖਿੱਚਵਾਈ ਉਸ ਨੂੰ ਮੁਆਵਜ਼ਾ ਤਾਂ ਦੇ ਦਿਓ’


author

rajwinder kaur

Content Editor

Related News