ਰਾਸ਼ਟਰੀ ਯੁਵਾ ਲੀਡਰਸ਼ਿਪ ਕਾਨਫਰੰਸ ’ਚ ਡਾ.ਪ੍ਰਭਲੀਨ ਕੌਰ ਨੇ ਕੀਤੀ ਭਾਰਤ ਵਜੋਂ ਨੁਮਾਇੰਦਗੀ, ਰੌਸ਼ਨ ਕੀਤਾ ਪਿਤਾ ਦਾ ਨਾਂ

Friday, Apr 30, 2021 - 11:30 AM (IST)

ਬਾਬਾ ਬਕਾਲਾ ਸਾਹਿਬ (ਰਾਕੇਸ਼)- ਰਾਸ਼ਟਰੀ ਯੁਵਾ ਲੀਡਰਸ਼ਿਪ ਕਾਨਫਰੰਸ 2021 ਦੌਰਾਨ ਡਾ.ਪ੍ਰਭਲੀਨ ਕੌਰ ਰਈਆ (ਸਪੁੱਤਰੀ ਮਰਹੂਮ ਗਗਨਦੀਪ ਸਿੰਘ ਜੱਜ) ਨੇ ਭਾਰਤ ਦੀ ਨੁਮਾਇੰਦਗੀ ਵਜੋਂ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ਵਿੱਚ ਨਾਈਜੀਰੀਆ, ਪਾਕਿਸਤਾਨ, ਕੈਮੇਰੂਨ, ਚਾਈਨਾ, ਕੰਬੋਡੀਆ, ਅਮੇਰਿਕਾ, ਘਨਾ, ਉਬੇਕਿਸਤਾਨ, ਯੁਗਾਡਾ, ਡੈਮੋਕਰੇਟਿਵ ਰਿਪਬਲਿਕ ਆਫ ਕੋਨੋਗੋ ਸਮੇਤ 10 ਦੇਸ਼ਾਂ ਨੇ ਹਿੱਸਾ ਲਿਆ। ਇਸ ਸੰਮੇਲਨ ਨੂੰ ਸੰਬੋਧਨ ਕਰਦਿਆਂ ਪ੍ਰਭਲੀਨ ਕੌਰ ਨੇ ਆਪਣੇ ਪਿਤਾ ਮਰਹੂਮ ਗਗਨਦੀਪ ਸਿੰਘ ਜੱਜ ਨੂੰ ਹੀ ਆਪਣਾ ਆਦਰਸ਼ ਦੱਸਿਆ ਅਤੇ ਉਨ੍ਹਾਂ ਦੇ ਪਿਤਾ ਵੱਲੋਂ ਇਲਾਕੇ ਦੇ ਲੋੜਵੰਦ ਮਰੀਜ਼ਾਂ ਦੇ ਦੁੱਖਾਂ ਦੇ ਨਿਵਾਰਨ ਲਈ ਹਸਪਤਾਲ ਖੋਲ੍ਹਣ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ਦੀ ਸੋਚ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਕਿਹਾ ਕਿ ਵਿਸ਼ਵ ਪੱਧਰ ’ਤੇ ਭਾਰਤ ਦੀ ਨੁਮਾਇੰਦਗੀ ਕਰਕੇ ਜਿਥੇ ਪਾਰੋਵਾਲ ਪਰਿਵਾਰ ਦਾ ਨਾਂਅ ਰੋਸ਼ਨ ਕੀਤਾ, ਉਥੇ ਹੀ ਇਤਿਹਾਸਕ ਹਲਕਾ ਬਾਬਾ ਬਕਾਲਾ ਸਾਹਿਬ ਦਾ ਨਾਂਅ ਵੀ ਦੁਨੀਆ ਭਰ ਵਿੱਚ ਉਜਾਗਰ ਕੀਤਾ। ਇਸ ਸਮੂਲੀਅਤ ਤੋਂ ਖੁਸ਼ੀ ਜ਼ਾਹਿਰ ਕਰਨ ਵਾਲਿਆਂ ’ਚ ਹਰਜੀਤ ਕੌਰ ਪਾਰੋਵਾਲ, ਰੁਪਿੰਦਰ ਕੌਰ ਪਾਰੋਵਾਲ, ਐਡਵੋਕੇਟ ਪੁਨੀਤ ਸੇਖੋਂ, ਐਡਵੋਕੇਟ ਜਪਲੀਨ ਕੌਰ, ਅੰਮ੍ਰਿਤ ਕੌਰ ਸਾਜਨ, ਏਕਨੂਰ ਸਿੰਘ, ਪਰਮਿੰਦਰ ਸਿੰਘ ਬੱਬਲੂ, ਅਜਮੇਰ ਸਿੰਘ ਪਾਰੋਵਾਲ, ਜਸਕਰਨ ਸਿੰਘ ਤੇ ਇੰਦਰਪ੍ਰੀਤ ਸਿੰਘ ਪਾਰੋਵਾਲ, ਪਰਮਬੀਰ ਸਿੰਘ, ਡਾ.ਅਵਤਾਰ ਸਿੰਘ, ਡਾ.ਤੇਜਿੰਦਰ ਕੌਰ, ਡਾ.ਨਿਤਨ ਛਾਬੜਾ, ਹੈਪੀ ਸਪਲ ਆਦਿ ਦੇ ਨਾਂਅ ਵਰਨਣਯੋਗ ਹਨ।


rajwinder kaur

Content Editor

Related News