ਨੈਸ਼ਨਲ ਹਾਈਵੇਅ ''ਤੇ ਟਰੱਕ ਨਾਲ ਵਾਪਰਿਆ ਹਾਦਸਾ
Tuesday, Dec 03, 2024 - 01:54 PM (IST)
ਲੁਧਿਆਣਾ (ਗਣੇਸ਼): ਨੈਸ਼ਨਲ ਹਾਈਵੇਅ 44 'ਤੇ ਇਕ ਟਰੱਕ ਨਾਲ ਸੜਕ ਹਾਦਸਾ ਵਾਪਰ ਗਿਆ। ਇਹ ਟਰੱਕ ਸਿੱਧਾ ਡਿਵਾਈਡਰ 'ਤੇ ਜਾ ਚੜ੍ਹਿਆ। ਗਨੀਮਤ ਇਹ ਰਹੀ ਕਿ ਹਾਦਸੇ ਵਿਚ ਕਿਸੇ ਕਿਸਮ ਦਾ ਜਾਨੀ ਨੁਕਸਾਨ ਨਹੀਂ ਹੋਇਆ।
ਇਹ ਖ਼ਬਰ ਵੀ ਪੜ੍ਹੋ - 50 ਰੁਪਏ ਨਾਲ ਮਾਲੋ-ਮਾਲ ਹੋ ਗਿਆ ਪੰਜਾਬੀ, ਲੱਖਾਂ ਰੁਪਏ ਦੇਵੇਗੀ Goa ਸਰਕਾਰ
ਜਾਣਕਾਰੀ ਮੁਤਾਬਕ ਤਾਜਪੁਰ ਰੋਡ ਨੇੜੇ ਨੈਸ਼ਨਲ ਹਾਈਵੇਅ 'ਤੇ ਇਕ ਟਰੱਕ ਡਿਵਾਈਡਰ 'ਤੇ ਚੜ੍ਹ ਗਿਆ। ਇਹ ਟਰੱਕ ਰਾਜਸਥਾਨ ਤੋਂ ਲੁਧਿਆਣੇ ਆਇਆ ਸੀ। ਹਾਦਸੇ ਵਿਚ ਟਰੱਕ ਚਾਲਕ ਜ਼ਖ਼ਮੀ ਹੋ ਗਿਆ। ਹਾਦਸੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ ਤੇ ਟਰੱਕ ਚਾਲਕ ਨੂੰ ਇਲਾਜ ਲਈ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8