ਸ਼ਰੇਆਮ ਨੈਸ਼ਨਲ ਹਾਈਵੇ ''ਤੇ ਚੱਲ ਰਹੇ ਸ਼ਰਾਬ ਦੇ ਠੇਕੇ ਤੋਂ ਮਹਿਕਮਾ ਅਣਜਾਣ (ਵੀਡੀਓ)

07/19/2017 5:17:47 PM


ਫਿਰੋਜ਼ਪੁਰ(ਸਨੀ ਚੌਪੜਾ)—ਸੁਪਰੀਮ ਕੋਰਟ ਵੱਲੋਂ ਨੈਸ਼ਨਲ ਹਾਈਵੇ 'ਤੇ ਸ਼ਰਾਬ ਦੇ ਠੇਕੇ ਬੰਦ ਕਰ 500 ਮੀਟਰ ਦੀ ਦੂਰੀ 'ਤੇ ਚਲਾਉਣ ਦੇ ਆਦੇਸ਼ ਦਿੱਤੇ ਹਨ। ਪਰ ਫਿਰੋਜ਼ਪੁਰ ਦੇ ਹੁਸੈਨੀਵਾਲਾ ਨੈਸ਼ਨਲ ਹਾਈਵੇ ਦੇ ਪਿੰਡ ਬਾਰੇਕੇ 'ਤੇ ਸ਼ਰੇਆਮ ਚੱਲ ਰਿਹਾ ਸ਼ਰਾਬ ਦਾ ਠੇਕਾ ਸੁਪਰੀਮ ਕੋਰਟ ਦੇ ਇਨ੍ਹਾਂ ਆਦੇਸ਼ਾਂ ਦੀਆਂ ਧੱਜੀਆਂ ਉੱਡਾ ਰਿਹਾ ਹੈ। ਪਿੰਡ ਵਾਸੀਆਂ ਮੁਤਾਬਕ ਇਸ ਸ਼ਰਾਬ ਦਾ ਠੇਕੇ ਕਾਰਨ ਕਈ ਘਟਨਾਵਾਂ ਵੀ ਹੋਇਆ ਹਨ, ਜਿਸ ਸਬੰਧੀ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ, ਜਿਸ 'ਤੇ ਕੋਈ ਕਾਰਵਾਈ ਨਹੀਂ ਹੋਈ।
ਹੈਰਾਨੀ ਉਸ ਸਮੇਂ ਹੋਈ ਜਦੋਂ ਠੇਕੇ 'ਤੇ ਕੰਮ ਕਰਦੇ ਲੜਕੇ ਨਾਲ ਗੱਲਬਾਤ ਕੀਤੀ ਗਈ। ਉਸ ਨੇ ਕਿਹਾ ਕਿ ਉਸਦੇ ਇਸ ਠੇਕੇ 'ਤੇ ਅੱਜ ਤੱਕ ਨਾ ਤਾਂ ਕੋਈ ਅਫਸਰ ਅਤੇ ਨਾ ਹੀ ਕੋਈ ਅਧਿਕਾਰੀ ਇੱਥੇ ਚੈਕਿੰਗ ਕਰਨ ਲਈ ਨਹੀਂ ਆਇਆ। ਪਰ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਏ. ਈ. ਟੀ. ਸੀ. ਪੀ. ਐੱਸ. ਪਰਮਾਰ ਨੇ ਮੀਡੀਆਂ ਵੱਲੋਂ ਠੇਕੇ ਬਾਰੇ ਦੱਸਣ 'ਤੇ ਜਲਦ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਸਵਾਲ ਇਹ ਹੈ ਕਿ ਕੀ ਐਕਸਾਇਜ਼ ਵਿਭਾਗ ਨੂੰ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਕੋਈ ਜਾਣਕਾਰੀ ਨਹੀਂ ਹੈ ਜਾਂ ਫੇਰ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਹਨ।


Related News