ਜਾਣੋ ਪੰਜਾਬ ਦੇ ਉਨ੍ਹਾਂ 5 ਹਵਾਈ ਯੋਧਿਆਂ ਬਾਰੇ ਜਿਨ੍ਹਾਂ ਬਗੈਰ ਅਧੂਰਾ ਹੈ ਹਵਾਈ ਫ਼ੌਜੀਆਂ ਦਾ ਇਤਿਹਾਸ

Friday, Oct 08, 2021 - 04:39 PM (IST)

ਅੱਜ 'ਨੈਸ਼ਨਲ ਏਅਰਫੋਰਸ ਡੇਅ' ਹੈ। ਅੱਜ ਹੀ ਦੇ ਦਿਨ (8 ਅਕਤੂਬਰ, 1932) ਭਾਰਤੀ ਹਵਾਈ ਫ਼ੌਜ ਦਾ ਗਠਨ ਹੋਇਆ ਸੀ। ਇੰਡੀਅਨ ਏਅਰਫੋਰਸ ਦੇ ਹਵਾਈ ਜ਼ਹਾਜ ਨੇ ਪਹਿਲੀ ਉਡਾਣ 1 ਅਪ੍ਰੈਲ 1933 ਨੂੰ ਭਰੀ ਸੀ। ਉਸ ਸਮੇਂ ਇਸ 'ਚ ਰਾਇਲ ਏਅਰਫੋਰਸ ਟਰੇਨਿੰਗ 'ਤੇ ਛੇ ਅਫਸਰ ਅਤੇ 19 ਹਵਾਈ ਫ਼ੌਜੀ (ਹਵਾਈ ਯੋਧਾ) ਸਨ। ਭਾਰਤੀ ਹਵਾਈ ਫ਼ੌਜ ਦੀ ਸਥਾਪਨਾ ਬ੍ਰਿਟਿਸ਼ ਸਾਮਰਾਜ ਦੀ ਹਵਾਈ ਫ਼ੌਜ ਦੀ ਇਕ ਇਕਾਈ ਦੇ ਤੌਰ 'ਤੇ ਹੋਈ ਸੀ। ਭਾਰਤੀ ਯੋਧਿਆਂ ਨੇ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਵੀ ਮੁੱਖ ਭੂਮਿਕਾ ਨਿਭਾਈ ਸੀ। ਆਜ਼ਾਦੀ ਤੋਂ ਪਹਿਲੇ ਭਾਰਤੀ ਏਅਰਫੋਰਸ ਨੂੰ 'ਰਾਇਲ ਇੰਡੀਅਨ ਏਅਰਫੋਰਸ' ਕਿਹਾ ਜਾਂਦਾ ਸੀ। ਆਜ਼ਾਦੀ ਤੋਂ ਬਾਅਦ ਇਸ 'ਚੋਂ 'ਰਾਇਲ ਸ਼ਬਦ' ਨੂੰ ਹਟਾ ਕੇ ਸਿਰਫ 'ਇੰਡੀਅਨ ਏਅਰਫੋਰਸ ਕਰ ਦਿੱਤਾ ਗਿਆ ਹੈ। ਇੰਡੀਅਨ ਏਅਰਫੋਰਸ ਦੀ 89ਵੇਂ ਸਥਾਪਨਾ ਦਿਵਸ 'ਤੇ ਪੜ੍ਹੋ ਪੰਜਾਬ ਦੇ ਉਨ੍ਹਾਂ 5 ਹਵਾਈ ਯੋਧਿਆਂ ਦੇ ਬਾਰੇ 'ਚ ਜਿਨ੍ਹਾਂ ਦੇ ਬਗੈਰ ਭਾਰਤੀ ਹਵਾਈ ਫ਼ੌਜ ਦਾ ਇਤਿਹਾਸ ਅਧੂਰਾ ਮੰਨਿਆ ਜਾਂਦਾ ਹੈ ਜਿਨ੍ਹਾਂ ਨੂੰ ਭਾਰਤੀ ਹਵਾਈ ਫ਼ੌਜ 'ਆਰ ਸਟੈਲਵਰਸ' ਦੇ ਨਾਲ ਸੰਬੋਧਿਤ ਕਰਦਾ ਹੈ।

ਮਾਰਸ਼ਲ ਆਫ ਦਿ ਏਅਰ ਫੋਰਸ ਅਰਜੁਨ ਸਿੰਘ 
ਮਾਰਸ਼ਲ ਆਫ ਦਿ ਏਅਰ ਫੋਰਸ ਅਰਜੁਨ ਸਿੰਘ ਭਾਰਤੀ ਹਵਾਈ ਫ਼ੌਜ ਦੇ ਇਤਿਹਾਸ ਦੇ ਇਕ ਮਹਾਨਾਇਕ ਹਨ। ਇਹ ਆਪਣੀ ਅਗਵਾਈ ਸਮਰੱਥਾ ਦੇ ਲਈ ਜਾਣੇ ਜਾਂਦੇ ਹਨ। ਇਨ੍ਹਾਂ ਦਾ ਜਨਮ 15 ਅਪ੍ਰੈਲ 1919 ਨੂੰ ਲਾਇਲਪੁਰ 'ਚ ਹੋਇਆ ਸੀ। 1938 'ਚ 19 ਸਾਲ ਦੀ ਉਮਰ 'ਚ ਅਰਜੁਨ ਸਿੰਘ ਦੀ ਚੋਣ ਆਰ.ਏ.ਐੱਫ. ਕਰੈਨਵੇਲ 'ਚ ਟਰੇਨਿੰਗ ਦੇ ਲਈ ਕੀਤੀ ਗਈ ਸੀ। ਭਾਰਤੀ ਕੈਡੇਟਾਂ ਦੇ ਆਪਣੇ ਬੈਚ 'ਚ ਇਨ੍ਹਾਂ ਨੇ ਸਰਵਉੱਚ ਸਥਾਨ ਪ੍ਰਾਪਤ ਕੀਤਾ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਬਰਮਾ ਮੁਹਿੰਮ 'ਚ ਬੇਮਿਸਾਲ ਅਗਵਾਈ ਸਮਰੱਥਾ, ਕੌਸ਼ਲ ਅਤੇ ਸਾਹਸ ਦਾ ਪ੍ਰਦਰਸ਼ਨ ਕਰਨ ਲਈ ਇਨ੍ਹਾਂ ਨੂੰ 1944 'ਚ ਵਿਸ਼ੇਸ਼ ਫਲਾਇੰਗ ਕਰਾਸ (ਡੀ.ਐੱਫ.ਸੀ.) ਪ੍ਰਦਾਨ ਕੀਤਾ ਗਿਆ ਸੀ। 1965 ਦੇ ਯੁੱਧ 'ਚ ਭਾਰਤੀ ਹਵਾਈ ਫ਼ੌਜ ਦੀ ਅਗਵਾਈ ਕਰਨ ਲਈ ਪਦਮਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ। ਭਾਰਤੀ ਹਵਾਈ ਫ਼ੌਜ ਦੇ ਪਹਿਲੇ ਏਅਰ ਚੀਫ ਮਾਰਸ਼ਲ ਵੀ ਸਨ। 17 ਅਪ੍ਰੈਲ 2007 ਨੂੰ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਨ੍ਹਾਂ ਨੂੰ 'ਮਾਰਸ਼ਲ ਆਫ ਦਿ ਏਅਰ ਫੋਰਸ' ਨਾਲ ਸਨਮਾਨਿਤ ਕੀਤਾ ਅਤੇ ਕਿਹਾ, ਅਰਜੁਨ ਸਿੰਘ ਵਰਗਾ ਨਾ ਕੋਈ ਹੋਇਆ ਅਤੇ ਨਾ ਹੀ ਕੋਈ ਹੋਵੇਗਾ...।

PunjabKesari

ਏਅਰ ਕਮਾਂਡਰ ਮੇਹਰ ਸਿੰਘ
ਏਅਰ ਕਮਾਂਡਰ ਮੇਹਰ ਸਿੰਘ ਦਾ ਜਨਮ 20 ਮਾਰਚ 1915 ਨੂੰ ਲਾਇਲਪੁਰ 'ਚ ਹੋਇਆ ਸੀ। 1934 'ਚ ਉਹ ਰਾਇਲ ਏਅਰ ਫੋਰਸ ਕਾਲਜ ਕਰੈਨਵੇਲ (ਇੰਗਲੈਂਡ) ਨਾਲ ਜੁੜੇ। ਪ੍ਰਭਾਵੀਸ਼ਾਲੀ ਅਗਵਾਈ ਅਤੇ ਬਹਾਦੁਰੀ ਲਈ 29 ਸਾਲ ਦੀ ਉਮਰ 'ਚ ਕਮਾਂਡਰ ਦੇ ਅਹੁਦੇ 'ਤੇ ਰਹਿੰਦੇ ਹੋਏ ਇਨ੍ਹਾਂ ਨੂੰ ਵਿਸ਼ੇਸ਼ ਸਰਵਿਸ ਆਰਡਰ (ਡੀ.ਐੱਸ.ਓ.) ਦਿੱਤਾ ਗਿਆ। 1948 'ਚ ਸ਼੍ਰੀਨਗਰ 'ਚ ਇਕ ਡਕੋਟਾ ਜ਼ਹਾਜ 'ਚ ਭਾਰਤੀ ਫ਼ੌਜ ਦੀ ਪਹਿਲੀ ਫ਼ੌਜ ਟੁੱਕੜੀ ਨੂੰ ਇਨ੍ਹਾਂ ਦੀ ਅਗਵਾਈ 'ਚ ਭੇਜਿਆ ਗਿਆ ਸੀ ਜਿਸ ਨੂੰ ਸਭ ਤੋਂ ਸਾਹਸਿਕ ਮਿਸ਼ਨ ਮੰਨਿਆ ਜਾਂਦਾ ਹੈ। 

PunjabKesari

ਫਲਾਇੰਗ ਅਫਸਰ ਨਿਰਮਲਜੀਤ
ਫਲਾਇੰਗ ਅਫਸਰ ਨਿਰਮਲਜੀਤ ਸਿੰਘ ਸੇਖਾਂ ਦਾ ਜਨਮ 17 ਜੁਲਾਈ 1943 ਨੂੰ ਲੁਧਿਆਣਾ ਜ਼ਿਲੇ ਦੇ ਰੂੜਕਾ ਪਿੰਡ 'ਚ ਹੋਇਆ ਸੀ। ਇਹ ਆਨਰੇਰੀ ਫਲਾਈਟ ਲੈਫਟੀਨੈਂਟ ਤਰਲੋਚਨ ਸਿੰਘ ਸੇਖਾਂ ਦੇ ਪੁੱਤਰ ਸਨ। 1971 ਦੇ ਭਾਰਤ-ਪਾਕਿਸਤਾਨ ਦੇ ਯੁੱਧ 'ਚ ਸੇਬਰ ਜਹਾਜ਼ਾਂ ਦੇ ਖਿਲਾਫ ਇਕ ਨੇਟ ਹਵਾਈ ਜਹਾਜ਼ 'ਚ ਉਡਾਣ ਭਰਦੇ ਹੋਏ ਇਕੱਲੇ ਸ਼੍ਰੀਨਗਰ ਏਅਰ ਬੇਸ ਦੀ ਰੱਖਿਆ ਕਰਨ ਦੇ ਸਨਮਾਨ 'ਚ ਪਰਮਵੀਰ ਚੱਕਰ ਦਿੱਤਾ ਗਿਆ।

PunjabKesari

ਏਅਰ ਚੀਫ ਮਾਰਸ਼ਲ ਦਿਲਬਾਗ 
ਏਅਰ ਚੀਫ ਮਾਰਸ਼ਲ ਦਿਲਬਾਗ ਸਿੰਘ ਦਾ ਜਨਮ 10 ਮਾਰਚ 1926 ਨੂੰ ਗੁਰਦਾਸਪੁਰ ਜ਼ਿਲੇ 'ਚ ਹੋਇਆ ਸੀ। ਭਾਰਤ 'ਚ ਮਿਗ-21 ਸਕਵਾਰਡਨ ਦੇ ਗਠਨ ਅਤੇ ਦਿੱਲੀ 'ਚ ਭਾਰਤ ਦਾ ਪਹਿਲਾਂ ਅਧਿਕਾਰਿਕ 'ਸੁਪਰਸੋਨਿਕ ਬੈਗ' ਨੂੰ ਅੰਜ਼ਾਮ ਇਨ੍ਹਾਂ ਨੇ ਦਿੱਤਾ।

PunjabKesari

ਵਿੰਗ ਕਮਾਂਡਰ ਰਾਕੇਸ਼ ਸ਼ਰਮਾ
ਵਿੰਗ ਕਮਾਂਡਰ ਰਾਕੇਸ਼ ਸ਼ਰਮਾ ਦਾ ਜਨਮ 13 ਜਨਵਰੀ 1949 ਨੂੰ ਪਟਿਆਲਾ 'ਚ ਹੋਇਆ ਸੀ। ਰਾਕੇਸ਼ ਸ਼ਰਮਾ ਨੂੰ 03 ਅਪ੍ਰੈਲ 1984 ਨੂੰ ਸੋਊਜ ਟੀ-11 ਸੋਵੀਅਤ ਪੁਲਾੜ ਯਾਤਰੀਆਂ ਦੇ ਨਾਲ ਭੇਜਿਆ ਗਿਆ ਸੀ। ਪੁਲਾੜ ਤੋਂ ਆਪਣੀ ਵਾਪਸੀ 'ਤੇ ਇਨ੍ਹਾਂ ਨੂੰ 'ਹੀਰੋ ਆਫ ਸੋਵੀਅਤ ਯੂਨੀਅਨ' ਦੇ ਸਨਮਾਨ ਨਾਲ ਨਵਾਜ਼ਿਆ ਗਿਆ। ਭਾਰਤ ਸਰਕਾਰ ਨੇ ਇਨ੍ਹਾਂ ਨੂੰ 'ਅਸ਼ੋਕ ਚੱਕਰ' ਨਾਲ ਸਨਮਾਨਿਤ ਕੀਤਾ।

PunjabKesari


Aarti dhillon

Content Editor

Related News