ਨੈਸ਼ਨਲ ਅਚੀਵਮੈਂਟ ਸਰਵੇ ਦੀ ਸਮਾਪਤੀ

Tuesday, Nov 14, 2017 - 12:05 AM (IST)

ਨੈਸ਼ਨਲ ਅਚੀਵਮੈਂਟ ਸਰਵੇ ਦੀ ਸਮਾਪਤੀ

ਬੁਢਲਾਡਾ (ਮਨਜੀਤ)— ਮਨੁੱਖੀ ਸੰਸਾਧਨ ਵਿਕਾਸ ਮੰਤਰਾਲਾ ਭਾਰਤ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਮਿਤੀ 13 ਨਵੰਬਰ ਨੂੰ ਸਮੁੱਚੇ ਭਾਰਤ ਦੇ 703 ਜ਼ਿਲਿਆਂ ਵਿੱਚ ਤੀਸਰੀ, ਪੰਜਵੀ ਅਤੇ ਅੱਠਵੀਂ ਕਲਾਸ ਦਾ ਨੈਸ਼ਨਲ ਅਚੀਵਮੈਂਟ ਸਰਵੇ ਕਰਵਾਏ ਜਾ ਰਹੇ ਹਨ, ਜਿਸ ਦੇ ਤਹਿਤ ਮਾਨਸਾ ਜ਼ਿਲੇ ਵਿੱਚ ਇਸ ਸਰਵੇ ਦੇ ਕੁਆਡੀਨੇਟਰ ਡਾ: ਬੂਟਾ ਸਿੰਘ ਸੇਖੋਂ ਅਤੇ ਪਿੰ੍ਰਸੀਪਲ ਡਾਇਟ (ਅਹਿਮਦਪੁਰ) ਭੁਪਿੰਦਰ ਸਿੰਘ ਕੋਲਧਾਰ ਦੀ ਅਗਵਾਈ ਵਿੱਚ ਕਰਵਾਇਆ ਗਿਆ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਡਾ: ਬੂਟਾ ਸਿੰਘ ਸੇਖੋਂ ਨੇ ਦੱਸਿਆ ਕਿ ਇਹ ਜ਼ਿਲੇ ਦੇ ਕੁੱਲ 173 ਸਕੂਲਾਂ ਵਿੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ 267 ਫੀਲਡ ਇਨਵੈਸਟੀਗੇਟਰ ਨਿਯੁਕਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਫੀਲਡ ਇਨਵੈਸਟੀਗੇਟਰਾਂ ਨੂੰ ਪਹਿਲਾਂ ਸਰਵੇ ਕਰਨ ਲਈ ਦੋ ਰੋਜਾ ਕੈਂਪ ਲਾ ਕੇ ਸਿਖਲਾਈ ਡਾਇਟ ਵਿਖੇ ਦਿੱਤੀ ਗਈ ਸੀ ਤਾਂ ਜੋ ਇਹ ਸਰਵੇ ਦੇਸ਼ ਦੀ ਸਿੱਖਿਆ ਨੀਤੀ ਨੂੰ ਸੁਧਾਰਨ ਲਈ ਆਪਣਾ ਯੋਗਦਾਨ ਪਾ ਸਕੇ। ਇਸ ਮੌਕੇ ਸੀਨੀਅਰ ਲੈਕਚਰਾਰ ਮਨੋਹਰ ਦਾਸ, ਲੈਕਚਰਾਰ ਬਲਤੇਜ ਸਿੰਘ ਅਤੇ ਜ਼ਿਲਾ ਸਹਾਇਕ ਕੁਆਡੀਨੇਟਰ ਮਾ: ਸਤਨਾਮ ਸਿੰਘ ਸੱਤਾ ਨੇ ਕਿਹਾ ਕਿ ਇਹ ਸਰਵੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਹੈ।


Related News