ਜਲੰਧਰ ਦੇ ਇਸ ਸ਼ਖਸ ਦੀ ਕਿਤਾਬ ਲਾਸ ਏਜੰਲਸ 'ਚ ਰਿਲੀਜ਼

Saturday, May 04, 2019 - 12:51 PM (IST)

ਜਲੰਧਰ ਦੇ ਇਸ ਸ਼ਖਸ ਦੀ ਕਿਤਾਬ ਲਾਸ ਏਜੰਲਸ 'ਚ ਰਿਲੀਜ਼

ਜਲੰਧਰ/ਅਮਰੀਕਾ: 1966 ਦਾ ਉਹ ਸੁਨਹਿਰਾ ਸਾਲ ਜਦੋਂ ਯਸ਼ ਚੋਪੜਾ ਦੀ ਫਿਲਮ 'ਆਦਮੀ ਔਰ ਇਨਸਾਨ' 'ਚ ਫਿਰੋਜ਼ ਖਾਨ ਵਾਲਾ ਰੋਲ ਉਨ੍ਹਾਂ ਨੂੰ ਆਫਰ ਆਇਆ। ਘਰ ਆਫਰ ਲੈਟਰ ਪਹੁੰਚਿਆ ਤਾਂ ਦਾਦਾ ਜੀ ਨੇ ਸਾਫ ਇਨਕਾਰ ਕਰ ਦਿੱਤਾ। ਨਰੇਸ਼ ਗੁਪਤਾ ਦਾ ਕਹਿਣਾ ਹੈ ਕਿ ਉਹ ਬਿਜਨੈਸ ਲਈ ਬਟਾਲਾ ਆਏ ਉੱਥੇ ਉਨ੍ਹਾਂ ਦਾ ਹੋ ਗਿਆ। 1975 ਤੋਂ ਲੈ ਕੇ 1985 ਤੱਕ ਯੋਗ ਆਸਨ ਸ਼ੁਰੂ ਕੀਤਾ। ਇਨ੍ਹਾਂ 10 ਸਾਲਾਂ ਦੇ ਬਾਅਦ ਧਾਰਣ, ਧਿਆਨ ਅਤੇ ਸਮਾਧੀ ਵੱਲ ਜ਼ਿਆਦਾ ਰੁਝਾਨ ਵਧਿਆ। ਨਰੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੀ ਕਿਤਾਬ ਆਨਲਾਈਨ ਅਮੇਜਨ ਅਤੇ ਅਮਰੀਕਾ ਦੀ ਪ੍ਰਸਿੱਧ ਸਾਈਟ ਅਤੇ ਦੁਕਾਨ ਬਾਨਰਸ ਐੱਡ ਨੋਬੇਨ 'ਚ ਉਪਲੱਬਧ ਹੈ। ਉਹ ਜਲਦੀ ਹੀ ਇਸ ਕਿਤਾਬ ਨੂੰ ਜਲੰਧਰ 'ਚ ਲਾਂਚ ਕਰਨਗੇ।

ਉਨ੍ਹਾਂ ਨੇ ਦੱਸਿਆ ਕਿ ਉਸੇ ਦੌਰ ਦੌਰਾਨ ਭਗਵਾਨ ਦੇ ਸਵੈ ਦਰਸ਼ਨ ਹੋਏ, ਆਤਮਾ ਦਾ ਗਿਆਨ ਮਿਲਿਆ, ਭਗਵਾਨ ਦੇ ਨਾਲ ਪ੍ਰਸ਼ਨ-ਉੱਤਰ ਦਾ ਸਿਲਸਿਲਾ ਸ਼ੁਰੂ ਹੋਇਆ। ਮਿਲੇ ਪ੍ਰਸ਼ਨਾਂ ਦੇ ਉਤਰ ਤਾਰੀਖ ਦੇ ਨਾਲ ਡਾਇਰੀ 'ਤੇ ਨੋਟ ਕਰਦਾ ਗਿਆ। 2018 'ਚ ਪਤਨੀ ਦੇ ਸਵਰਗਵਾਸ ਹੋਣ ਦੇ ਬਾਅਧ ਉਨ੍ਹਾਂ ਪਲਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਸਾਂਝਾ ਕੀਤਾ। ਸੋਸ਼ਲ ਮੀਡੀਆ 'ਤੇ ਅਮਰੀਕਾ ਦੇ   ਦੋ ਪ੍ਰਕਾਸ਼ਕ ਦੀ ਨਜ਼ਰ ਪਈ ਜੋ ਮੇਰੇ ਨਾਲ ਪਹਿਲਾਂ ਤੋਂ ਹੀ ਸੋਸ਼ਲ ਮੀਡੀਆ 'ਤੇ ਜੁੜੇ ਹੋਏ ਸਨ। ਇਸੇ ਪ੍ਰਕਾਸ਼ਕ ਨੇ ਬੈਸਟ ਆਫਰ ਦਿੱਤਾ ਅਤੇ ਮੇਰੇ ਹਿੰਦੀ ਸ਼ਬਦਾਂ ਨੂੰ ਖੂਬਸੂਰਤੀ ਨਾਲ ਕਿਤਾਬ 'ਚ ਅੰਗੇਰੇਜ਼ੀ ਦੇ ਅਨੁਵਾਦ ਦੇ ਜ਼ਰੀਏ ਪਰੋਇਆ। ਕਿਤਾਬ 'ਮਾਈ ਸਿਪ੍ਰਚੁਅਲ ਜਰਨੀ' ਦਾ ਅਨਾਵਰਨ ਲਾਸ ਏਜੰਲਸ (ਯੂ.ਐੱਸ) 'ਚ ਹੋਏ ਫੈਸਟੀਵਲ ਆਫ ਬੁਕਸ 'ਚ ਕੀਤਾ ਗਿਆ। 

56 ਪੇਜਾਂ ਦੀ ਕਿਤਾਬ 'ਚ ਮਿਲੇ ਜੀਵਨ ਦੇ ਪ੍ਰਸ਼ਨ ਦੇ ਹੱਲ
ਨਰੇਸ਼ ਗੁਪਤਾ ਨੇ ਦੱਸਿਆ ਕਿ ਆਪਣੀ ਸਮਾਧੀ ਅਤੇ ਧਿਆਨ ਦੇ ਜ਼ਰੀਏ ਉਨ੍ਹਾਂ ਨੂੰ ਜੀਵਨ ਨਾਲ ਜੁੜੇ ਕਈ ਸਵਾਲਾਂ ਦੇ ਜਵਾਬ ਮਿਲੇ ਹਨ। ਜਿਨ੍ਹਾਂ ਨੂੰ 56 ਪੇਜ 'ਚ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭਗਵਾਨ ਤੋਂ ਜਦੋਂ ਤੱਕ ਸਰੀਰ ਹੋ ਆਤਮਾ ਨੂੰ ਪ੍ਰਮਾਤਮਾ ਜਾਣੋ, ਖੋਹੋ ਨਾ, ਖੁਦ ਆਉਣ ਦਿਓ, ਤੂੰ ਖੁਦ ਨੌਕਰ ਬਣ ਕੇ ਮੇਰੀ ਸੇਵਾ ਕਰ, ਤੂੰ ਖੁਦ ਪੱਥਰ ਹੈ। ਮੈਨੂੰ ਵੀ ਪੱਥਰਾਂ 'ਤੇ ਬੈਠਣ ਨੂੰ ਮਜ਼ਬੂਰ ਹੋਣਾ ਪੈ ਰਿਹਾ ਹੈ। ਨਹੀਂ ਤਾਂ ਮੈਂ ਤਾਂ ਤੇਰੇ ਅੰਦਰ ਹਾਂ, ਜਦੋਂ ਆਪਣਾ ਸਰੀਰ ਦਿਮਾਗ ਅਤੇ ਆਤਮਾ ਸ਼ਾਂਤ ਹੋ ਜਾਵੇ ਉਸ ਨੂੰ ਸਮਾਧੀ ਕਹਿੰਦੇ ਹਨ, ਜਿਵੇਂ ਅਣਗਿਣਤ ਗੱਲਾਂ ਦੀ ਜਾਣਕਾਰੀ ਮਿਲੀ।

ਪਤਨੀ ਨੂੰ ਸਮਰਪਿਤ ਕੀਤੀ ਕਿਤਾਬ ਅਤੇ ਭਜਨ
ਨਰੇਸ਼ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਪਤਨੀ 'ਚ ਭਗਵਾਨ ਦਾ ਰੂਪ ਦੇਖਿਆ। ਉਨ੍ਹਾਂ ਦੇ ਵਿਚਾਰ, ਸ਼ਾਂਤ ਸਵਰੂਪ, ਸੁੰਦਰਤਾ, ਤਿੰਨ ਧੀਆਂ ਅਤੇ ਇਕ ਬੇਟੇ ਦੀ ਜ਼ਿੰਮੇਦਾਰੀ ਅਤੇ ਤਿਆਗ ਅਤੇ ਸਮਰਪਣ ਦੀ ਭਾਵਨਾ ਭਰੀ ਸੀ। ਉਨ੍ਹਾਂ ਦੇ ਜਾਣ ਦੇ ਬਾਅਦ ਬੱਚਿਆਂ ਦੇ ਕਹਿਣ 'ਤੇ ਸੋਸ਼ਲ ਮੀਡੀਆ ਨੂੰ ਉਨ੍ਹਾਂ ਯਾਦਾਂ ਦਾ ਸਹਾਰਾ ਬਣਾਇਆ। ਉਨ੍ਹਾਂ ਦੇ ਲਈ ਲਿਖਿਆ ਭਜਨ ਰਾਧੇ-ਰਾਧੇ ਵੀ ਕਰੀਬ ਦਸ ਦਿਨ ਪਹਿਲਾਂ ਰਿਲੀਜ਼ ਕੀਤੀ। ਜਿਸ ਨੂੰ 2000 ਤੋਂ ਵਧ ਲਾਈਕ ਮਿਲ ਚੁੱਕੇ ਹਨ। ਉਹ ਆਪਣੇ ਭਜਨਾਂ ਅਤੇ ਕਿਤਾਬਾਂ ਨੂੰ ਆਪਣੀ ਪਤਨੀ ਨੂੰ ਸਮਰਪਿਤ ਕਰਦੇ ਹਨ।


author

Shyna

Content Editor

Related News