ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਇਲਾਵਾ ਇਨ੍ਹਾਂ ਸਮਾਗਮਾਂ ’ਚ ਜਾਣਗੇ PM ਮੋਦੀ (ਵੀਡੀਓ)

11/09/2019 12:02:27 PM

ਡੇਰਾ ਬਾਬਾ ਨਾਨਕ (ਬਿਊਰੋ) - ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਆਏ ਹੋਏ ਹਨ। ਪੰਜਾਬ ਆਉਣ 'ਤੇ ਉਨ੍ਹਾਂ ਦਾ ਵੱਖ-ਵੱਖ ਸਿਆਸੀ ਆਗੂਆਂ ਵਲੋਂ ਸਵਾਗਤ ਕੀਤਾ ਗਿਆ। ਪੰਜਾਬ ਆਉਣ 'ਤੇ ਉਨ੍ਹਾਂ ਦਾ ਅੱਜ ਦੇ ਦਿਨ ਦਾ ਰੂਟ ਪਲਾਟ ਬਣਾਇਆ ਗਿਆ ਹੈ, ਜਿਸ ਰਾਹੀਂ ਪਤਾ ਲੱਗ ਸਕਦਾ ਹੈ ਕਿ ਨਰਿੰਦਰ ਮੋਦੀ ਕਿਥੇ ਅਤੇ ਕਦੋਂ ਜਾਣਗੇ।

ਪੀ.ਐੱਮ ਮੋਦੀ ਦਾ ਰੂਟ ਪਲਾਨ
1. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ 9 ਕੁ ਵਜੇ ਦੇ ਕਰੀਬ ਸੁਲਤਾਲਪੁਰ ਲੋਧੀ ਜਾਣਗੇ, ਜਿਥੇ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਨਤਮਸਤਕ ਹੋਏ ਸਨ।
2. ਬੀ.ਐੱਸ.ਐੱਫ. ਦੇ ਹੈਡਕੁਆਟਰ, ਜੋ ਸ਼ਿਕਾਰ ਮਾਸ਼ੀਆਂ ਪਿੰਡ 'ਚ ਸਥਿਤ ਹੈ, ਦੀ ਗਰਾਉਂਡ 'ਚ ਪ੍ਰਕਾਸ਼ ਪੁਰਬ ਦੇ ਸਬੰਧ 'ਚ ਇਕ ਸਮਾਗਮ ਰੱਖਿਆ ਗਿਆ ਹੈ। ਇਹ ਪਿੰਡ ਡੇਰੇ ਤੋਂ 7 ਕਿਲੋਮੀਟਰ ਦੀ ਦੂਰੀ 'ਤੇ ਹੈ। ਉਥੇ ਇਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਮਲ ਹੋ ਰਹੇ ਹਨ।  
3. ਸਮਾਗਮ ਤੋਂ ਬਾਅਦ 10.30 ਕੁ ਵਜੇ ਦੇ ਕਰੀਬ ਨਰਿੰਦਰ ਮੋਦੀ ਸੂਬਾ ਸਰਕਾਰ ਵਲੋਂ ਤਿਆਰ ਕੀਤੇ ਗਏ ਪੰਡਾਲ 'ਤੇ ਪੁੱਜਣਗੇ। ਇਸ ਥਾਂ 'ਤੇ ਵੱਖ-ਵੱਖ ਸਿਆਸੀ ਆਗੂਆਂ ਅਤੇ ਸੰਗਤਾਂ ਦੇ ਨਾਲ ਇਕ ਹੀ ਪੰਗਤ 'ਚ ਬੈਠ ਕੇ ਨਰਿੰਦਰ ਮੋਦੀ ਜੀ ਗੁਰੂ ਕਾ ਲੰਗਰ ਛਕਣਗੇ। ਇਸ ਥਾਂ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ।  
4. ਲੰਗਰ ਤੋਂ ਬਾਅਦ ਨਰਿੰਦਰ ਮੋਦੀ ਜੀ ਆਈ.ਸੀ.ਪੀ. (ਇੰਟੀਗ੍ਰੇਟਡ ਚੈੱਕ ਪੋਸਟ) ਜਾਣਗੇ, ਜੋ ਕਿ ਭਾਰਤ ਸਰਕਾਰ ਵਲੋਂ ਕਰਤਾਰਪੁਰ ਕਾਰੀਡੋਰ ਦੀ ਜ਼ੀਰੋ ਲਾਈਨ 'ਤੇ ਬਣਾਈ ਗਈ ਹੈ। ਇਥੇ ਪਹੁੰਚਣ 'ਤੇ ਉਹ ਕਾਰੀਡੋਰ ਦਾ ਉਦਘਾਟਨ ਕਰਨਗੇ ਅਤੇ ਜਥਾ ਰਵਾਨਾ ਕਰਨਗੇ।  ਇਸ ਜੱਥੇ 'ਚ ਪੰਜਾਬ ਦੇ ਮੁੱਖ ਮੰਤਰੀ ਸਣੇ ਹੋਰ ਬਹੁਤ ਸਾਰੇ ਲੋਕ ਸ਼ਾਮਲ ਹੋਣਗੇ।


rajwinder kaur

Content Editor

Related News