ਮੋਹਾਲੀ, ਪਟਿਆਲਾ, ਸੰਗਰੂਰ ਨੂੰ ਮੋਦੀ ਦਾ ਤੋਹਫਾ

Tuesday, Nov 20, 2018 - 06:50 PM (IST)

ਮੋਹਾਲੀ, ਪਟਿਆਲਾ, ਸੰਗਰੂਰ ਨੂੰ ਮੋਦੀ ਦਾ ਤੋਹਫਾ

ਜਲੰਧਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 22 ਨਵੰਬਰ ਨੂੰ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਐ¤ਸ. ਏ. ਐ¤ਸ. (ਮੋਹਾਲੀ), ਨਗਰ, ਪਟਿਆਲਾ ਅਤੇ ਸੰਗਰੂਰ ਸਮੇਤ ਦੇਸ਼ ਦੇ 129 ਸ਼ਹਿਰਾਂ ਨੂੰ ਇਕ ਵੱਡਾ ਤੋਹਫਾ ਦੇਣ ਜਾ ਰਹੇ ਹਨ। ਮੋਦੀ 65 ਜਿਓਗ੍ਰਾਫੀਕਲ ਇਲਾਕਿਆਂ ਦੇ 129 ਸ਼ਹਿਰਾਂ ਵਿਚ ਸਿਟੀ ਗੈਸ ਡਿਸਟ੍ਰੀਬਿਊਸ਼ਨ ਪ੍ਰੋਜੈਕਟਸ ਦਾ ਪੱਥਰ ਰੱਖਣਗੇ। ਇਸ ਲਈ ਦਿੱਲੀ ਦੇ ਵਿਗਿਆਨ ਭਵਨ ਵਿਚ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। 
ਪੰਜਾਬ-ਹਰਿਆਣਾ ਦੇ ਇਹ ਸ਼ਹਿਰ ਹੋਣਗੇ ਸ਼ਾਮਲ
ਇਸ ਯੋਜਨਾ ਅਧੀਨ ਪੰਜਾਬ ਦੇ ਤਿੰਨ ਵੱਡੇ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿਚ ਐ¤ਸ. ਏ. ਐ¤ਸ. ਨਗਰ, ਪਟਿਆਲਾ ਅਤੇ ਸੰਗਰੂਰ ਸ਼ਾਮਲ ਹਨ। ਇਸ ਤੋਂ ਇਲਾਵਾ ਹਰਿਆਣਾ ਦੇ ਪੰਚਕੂਲਾ, ਹਿਸਾਰ, ਭਿਵਾਨੀ, ਚਰਖੀ ਦਾਦਰੀ, ਮਹਿੰਦਰਗੜ੍ਹ, ਸੋਨੀਪਤ, ਜੀਂਦ, ਨੂੰਹ ਅਤੇ ਪਲਵਲ ਸ਼ਾਮਲ ਕੀਤਾ ਗਿਆ ਹੈ। 


author

Gurminder Singh

Content Editor

Related News